(ਸਮਾਜ ਵੀਕਲੀ) (ਚਰਨਜੀਤ ਸੱਲ) ਧੰਨ ਬਾਬਾ ਸ਼ਹੀਦ ਗੋਂਦੜੀਆ ਸਿੰਘ ਜੀ ਤਲਵੰਡੀ ਜੱਟਾਂ ਵਿਖੇ ਸ਼ਹੀਦੀ ਜੋੜ ਮੇਲਾ ਕਰਾਇਆ ਗਿਆ ਜਿਸ ਵਿੱਚ ਗੁਰ ਤੀਰਥ ਨਰਸਿੰਗ ਹੋਮ ਅਮਲੋਹ ਵਲੋਂ ਡਾਕਟਰ ਤੀਰਥ ਬਾਲਾ MD ਗਾਈਨੀ ਅਤੇ ਡਾਕਟਰ ਗੁਰਸ਼ਰਨ ਸਿੰਘ MD ਰੇਡੀਓਲੋਜੀ ਵੱਲੋਂ ਫਰੀ ਮੈਡੀਕਲ ਚੈਕ ਕੈਂਪ ਲਗਾਇਆ ਗਿਆ ਮਰੀਜ਼ਾਂ ਦਾ ਚੈੱਕ ਅਪ ਕਰਕੇ ਫਰੀ ਦਵਾਈਆਂ ਦਿੱਤੀਆਂ ਗਈਆਂ ਇਸ ਮੌਕੇ ਤੇ ਉਹਨਾਂ ਦੇ ਮੈਨੇਜਰ ਅਮਨ ਸ਼ਰਮਾ ot ਇਨਚਾਰਜ ਹਰਪ੍ਰੀਤ ਕੌਰ ਅਤੇ ਸਟਾਫ ਹਾਜਰ ਸਨ ਜਿਕਰ ਯੋਗ ਹੈ ਕਿ ਡਾਂ ਤੀਰਥ ਬਾਲਾ ਸਮਾਜ ਸੇਵਾ ਅਤੇ ਸਿਹਤ ਸੇਵਾਵਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਉੱਥੇ ਬਾਬਾ ਸਾਹਿਬ , ਸਾਹਿਬ ਕਾਸ਼ੀ ਰਾਮ ਦੇ ਮਿਸ਼ਨ ਨੂੰ ਮੰਜ਼ਿਲ ਤੱਕ ਪਹੁੰਚਣ ਲਈ ਜਤਨ ਕਰ ਰਹੇ ਹਨ ਇਸ ਮੌਕੇ ਤੇ ਡਾਕਟਰ ਤੀਰਥ ਬਾਲਾ ਨੇ ਕਿਹਾ ਹੈ ਕਿ ਸਾਨੂੰ ਚੰਗੇ ਸਮਾਜ ਦੀ ਸਿਰਜਣਾ ਲਈ ਬੱਚਿਆਂ ਦੀ ਸਿੱਖਿਆ ਅਤੇ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ ਇਸ ਮੌਕੇ ਤੇ ਧਰਮਪਾਲ ਤਲਵੰਡੀ ਨੇ ਆਖਿਆ ਕਿ ਬਾਬਾ ਸਾਹਿਬ ਅੰਬੇਡਕਰ ਵਲੋਂ ਦਿੱਤੇ ਅਧਿਕਾਰ ਨੇ ਡਾਕਟਰ ਤੀਰਥ ਬਾਲਾ ਵਰਗੀਆਂ ਲੜਕੀਆਂ ਨੂੰ ਧਾਰਮਿਕ , ਸਮਾਜਿਕ ਆਰਥਿਕ ਅਤੇ ਰਾਜਨੀਤਿਕ ਆਜ਼ਾਦੀ ਦਿੱਤੀ ਹੈ ਮੌਕੇ ਤੇ ਧੰਨਵਾਦ ਕਰਨ ਵਾਲਿਆਂ ਵਿੱਚ ਸਾਬਕਾ ਸਰਪੰਚ ਹਰਭਜਨ ਰਾਮ ਕਲਸੀ, ਹਰਮੀਕ ਰਾਏ ਬਹਿਰਾਮ ਸੀਬੂ ਰਾਮ ਕਲਸੀ, ਡਾਕਟਰ ਮੋਹਨ ਲਾਲ, ਰਾਮ ਕਲਸੀ , ਸਾਬਕਾ ਸਰਪੰਚ ਮਹਿੰਦਰ ਕੌਰ ,ਅਮਨਦੀਪ ਅਤੇ ਹੋਰ ਬਹੁਤ ਸਾਰੇ ਹਾਜਰ ਸਨ |
ਬਾਬਾ ਸਾਹਿਬ ਵਲੋਂ ਲੜਕੀਆ ਨੂੰ ਦਿੱਤੇ ਵਿੱਦਿਆਂ ਦੇ ਅਧਿਕਾਰ ਨੇ ਡਾਂ ਤੀਰਥ ਬਾਲਾ ਵਰਗੀਆਂ ਲੜਕੀਆਂ ਨੂੰ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਅਜ਼ਾਦੀ ਦਿੱਤੀ… ਧਰਮ ਪਾਲ ਤਲਵੰਡੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



