ਨਜ਼ਮ

(ਸਮਾਜ ਵੀਕਲੀ)

ਮਾਂ ਲੈ ਦੇ ਇੱਕ ਦਵਾਤ ਕੁੱਝ ਕਾਗਜ਼ ਤੇ ਇੱਕ ਕਾਨੀ

ਮੈਂ ਗ਼ਜ਼ਲਾਂ ਦੀ ਹਾਂ ਦੀਵਾਨੀ ਜਾਂ ਗ਼ਜ਼ਲ ਮੇਰੀ ਦੀਵਾਨੀ

ਨਾ ਮੈਂ ਮੰਗਾਂ ਕੱਚ ਦੇ ਗਜਰੇ ਨਾ ਹੀ ਚਾਵਾਂ ਸੁਰਮੇਦਾਨੀ

ਮਾਏ ਮੇਰੀ ਮੰਗ ਪੁਗਾ ਦੇ ਅਗਲੇ ਘਰ ਦੀ ਮੈਂ ਬੇਗਾਨੀ

ਪੜ੍ਹਨਾ, ਲਿਖਣਾਂ,ਮਨ ਨੂੰ, ਭਾਵੇਂ, ਮੰਗਾਂ ਨਾ ਕਸ਼ਮੀਰੀ ਖੁਰਮਾਨੀ

ਮੇਰੀਆਂ ਗ਼ਜ਼ਲਾਂ ਸ਼ੇਅਰਾਂ ਦੇ ਵਿੱਚ ਤੇਰੀ ਕਹਿਣ ਕਹਾਣੀ

ਆਪਣੇ ਹੱਕ ਲਈ ਕਲਮ ਚਲਾਵਾਂ ਬਣਾ ਨਾ ਕਾਇਰ ਜ਼ਨਾਨੀ

ਬੇਖੌਫ਼ ਰਵ੍ਹਾਂ ਮੈਂ ਦੁਨੀਆਂ ਤੇ ਤੁਰਾ ਮੋਰ ਦੀ ਤੋਰ ਮਸਤਾਨੀ

ਜੇਕਰ ਮਾਏ ‘ਪ੍ਰੀਤ’ ਦੀ ਗੱਲ ਨਾ ਗੌਲੀ ਫਿਰ ਅਰਜ਼ੋਈ ਕੋਲ ਕਰਾਂਗੀ ਨਾਨੀ

ਪਰਮ ‘ਪ੍ਰੀਤ’

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਕਬੱਡੀ ਕੱਪ ਦਾਖਾ” ਦੌਰਾਨ ਉਭਰਦੇ ਕਬੱਡੀ ਖਿਡਾਰੀ
Next articleਮੌਸਮ ਪੰਜਾਬ ਦਾ’ ਦੱਸਣ ਵਾਲਾ ਮੁੰਡਾ ਬਲਜਿੰਦਰ ਮਾਨ ਬੱਲ੍ਹੋ