ਨਜ਼ਮ

(ਸਮਾਜ ਵੀਕਲੀ)

ਮਾਂ ਲੈ ਦੇ ਇੱਕ ਦਵਾਤ ਕੁੱਝ ਕਾਗਜ਼ ਤੇ ਇੱਕ ਕਾਨੀ

ਮੈਂ ਗ਼ਜ਼ਲਾਂ ਦੀ ਹਾਂ ਦੀਵਾਨੀ ਜਾਂ ਗ਼ਜ਼ਲ ਮੇਰੀ ਦੀਵਾਨੀ

ਨਾ ਮੈਂ ਮੰਗਾਂ ਕੱਚ ਦੇ ਗਜ਼ਰੇ ਨਾ ਹੀ ਚਾਵਾਂ ਸੁਰਮੇਦਾਨੀ

ਮਾਏ ਮੇਰੀ ਮੰਗ ਪੁਗਾ ਦੇ ਅਗਲੇ ਘਰ ਦੀ ਮੈਂ ਬੇਗਾਨੀ

ਪੜ੍ਹਨਾ, ਲਿਖਣਾਂ,ਮਨ ਨੂੰ, ਭਾਵੇਂ, ਮੰਗਾਂ ਨਾ ਕਸ਼ਮੀਰੀ ਖੁਰਮਾਨੀ

ਮੇਰੀਆਂ ਗ਼ਜ਼ਲਾਂ ਸੇਅਰਾਂ ਦੇ ਵਿੱਚ ਤੇਰੀ ਕਹਿਣ ਕਹਾਣੀ

ਆਪਣੇ ਹੱਕ ਲਈ ਕਲਮ ਚਲਾਵਾਂ ਬਣਾ ਨਾ ਕਇਰ ਜ਼ਨਾਨੀ

ਬੇਖੌਫ਼ ਰਵ੍ਹਾ ਮੈਂ ਦੁਨੀਆਂ ਤੇ ਤੁਰਾ ਮੋਰ ਦੀ ਤੋਰ ਮਸਤਾਨੀ

ਜੇਕਰ ਮਾਏ ‘ਪ੍ਰੀਤ’ ਦੀ ਗੱਲ ਨਾ ਗੌਲੀ ਫਿਰ ਅਰਜ਼ੋਈ ਕੋਲ ਕਰਾਂਗੀ ਨਾਨੀ

ਪਰਮ ‘ਪ੍ਰੀਤ’

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਡਾ ਅਮੀਰ ਪੰਜਾਬੀ ਵਿਰਸਾ ਨਾਮ ਕਰਣ
Next articleਕੋਈ ਬੋਲੀ ਨੀ ਹੁੰਦੀ !