ਕੋਈ ਬੋਲੀ ਨੀ ਹੁੰਦੀ !

(ਸਮਾਜ ਵੀਕਲੀ)

ਲੇਖਕ ਆਖਣ ਸਾਡੀਆਂ ਕਲਮਾ ਬੋਲਦੀਆਂ
ਪਰ ਪਿਆਰ ਕਰਨ ਵਾਲੇ ਆਖਦੇ
ਜੋ ਲਿਖ ਕੇ ਬਿਆਨ ਕੀਤਾ ਜਾਵੇ
ਪਿਆਰ ਦੀ ਕੋਈ ਬੋਲੀ ਨੀ ਹੁੰਦੀ !
ਚਿੱਤਰਕਾਰ ਆਖੇ ਤਸਵੀਰਾਂ ਬੋਲਦੀਆਂ
ਪਰ ਪਿਆਰ ਕਰਨ ਵਾਲੇ ਆਖਦੇ
ਜੋ ਤਸਵੀਰਾਂ ਵਿੱਚ ਚਿੱਤਰਿਆਂ ਜਾਵੇ
ਪਿਆਰ ਦੀ ਕੋਈ ਤਸਵੀਰ ਹੀ ਨੀ ਹੁੰਦੀ !
ਪੰਡਤ ਆਖਣ ਹੱਥਾਂ ਤੇ ਲਕੀਰਾਂ ਉਘੜੀਆਂ ਨੇ
ਪਰ ਪਿਆਰ ਕਰਨ ਵਾਲੇ ਆਖਦੇ
ਪਿਆਰ ਦੀ ਕੋਈ ਹੱਦ ਜਾ ਲਕੀਰ ਹੀ ਨੀ ਹੁੰਦੀ
ਪਿਆਰ ਕਰਨ ਵਾਲੇ ਤਾਂ ਫ਼ਕੀਰ ਬਣ ਜਾਂਦੇ ਨੇ !
ਹੱਦਾਂ ਤੇ ਸਰਹੱਦਾਂ ਦੇ ਰਖਵਾਲੇ ਆਖਣ
ਹੱਦ ਕਦੇ ਨਾ ਟੱਪੀ, ਨਹੀਂ ਤਾਂ ਖਤਰਾ ਹੀ ਖਤਰਾ ਏ
ਪਰ ਪਿਆਰ ਕਰਨ ਵਾਲੇ ਆਖਦੇ
ਸੱਚੇ ਪਿਆਰ ਲਈ ਕੋਈ ਹੱਦਾਂ ਜਾ ਸਰਹੱਦਾਂ ਨਹੀਂ ਹੁੰਦੀਆਂ !
ਰੱਬ ਦੀ ਦਿੱਤੀ ਦਾਤ ਹੈ ਜ਼ਿੰਦਗੀ
ਸੋਹਣੀ ਤੇ ਪਿਆਰੀ ਸੁਗਾਤ ਹੈ ਜ਼ਿੰਦਗੀ
ਸਰਬਜੀਤ ਜ਼ਿੰਦਾ ਦਿਲ ਮਾਣਨਾ ਹੈ ਜ਼ਿੰਦਗੀ ਨੂੰ
ਰੱਜ ਕੇ ਜੀਣਾ ਤੇ ਜਾਨਣਾ ਹੈ ਜ਼ਿੰਦਗੀ ਨੂੰ
ਰੱਬ ਦੀ ਰਜ਼ਾ ਵਿੱਚ ਸਿਆਣਨਾ ਹੈ ਜ਼ਿੰਦਗੀ ਨੂੰ !

ਸਰਬਜੀਤ ਲੌਂਗੀਆਂ ਜਰਮਨੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਜ਼ਮ
Next articleਔਰਤ ਦਾ ਵਜੂਦ