ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਤੇ ਪਿ੍ੰਸੀਪਲ ਸਕਿੰਦਰ ਕੌਰ ਨੇ ਕੀਤੀ ਇਨਾਮਾਂ ਦੀ ਵੰਡ
ਕਪੂਰਥਲਾ (ਸਮਾਜ ਵੀਕਲੀ) ( ਕੌੜਾ )-ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਧੂਮਧਾਮ ਨਾਲ ਕਰਵਾਇਆ ਗਿਆ | ਕਾਲਜ ਪਿ੍ੰਸੀਪਲ ਸਕਿੰਦਰ ਕੌਰ ਬਰਾੜ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਚੇਅਰਮੈਨ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਤੇ ਸਾਇੰਸ ਤੇ ਤਕਨਾਲੋਜੀ ਵਿਭਾਗ ਦੇ ਗਵਰਨਿੰਗ ਕੌਂਸਲ ਦੇ ਮੈਂਬਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਕਾਲਜ ਪਿ੍ੰਸੀਪਲ ਤੇ ਸਟਾਫ਼ ਵਲੋਂ ਮੁੱਖ ਮਹਿਮਾਨ ਨੂੰ ਗੁਲਦਸਤਾ ਭੇਟ ਕਰਕੇ ਜੀ ਆਇਆ ਆਖਿਆ ਗਿਆ | ਸਮਾਗਮ ਦੀ ਆਰੰਭਤਾ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਸ਼ਬਦ ਗਾਇਣ ਰਾਹੀਂ ਕੀਤੀ ਗਈ | ਉਪਰੰਤ ਮੁੱਖ ਮਹਿਮਾਨ ਸਮੇਤ ਵਿਸ਼ੇਸ਼ ਤੌਰ ‘ਤੇ ਪਹੁੰਚੇ ਮਹਿਮਾਨਾਂ, ਅੰਤਰਰਾਸ਼ਟਰੀ ਕਬੱਡੀ ਕੋਚ ਡਾ. ਅਮਰੀਕ ਸਿੰਘ, ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ ਵਲੋਂ ਸ਼ਮ੍ਹਾ ਰੌਸ਼ਨ ਕਰਕੇ ਇਨਾਮ ਵੰਡ ਸਮਾਗਮ ਆਰੰਭ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਸਕਿੰਦਰ ਕੌਰ ਬਰਾੜ ਵਲੋਂ ਕਾਲਜ ਦੀਆਂ ਵਿੱਦਿਅਕ, ਸਾਹਿਤਕ ਤੇ ਸਭਿਆਚਾਰਕ ਸਰਗਰਮੀਆਂ ਸਬੰਧੀ ਸਾਲਾਨਾ ਰਿਪੋਰਟ ਪੜ੍ਹੀ ਗਈ | ਉਪਰੰਤ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਲੋਕ ਗੀਤ ਰਾਹੀਂ ਹਾਜ਼ਰਾਂ ਦਾ ਮਨੋਰੰਜਨ ਕੀਤਾ ਤੇ ਮੁੱਖ ਮਹਿਮਾਨ ਸ਼ਾਇਰ ਕੰਵਰ ਇਕਬਾਲ ਸਿੰਘ ਵਲੋਂ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਇਨਾਮ ਵੰਡ ਸਮਾਗਮ ਦੌਰਾਨ ਵਿੱਦਿਅਕ, ਸਾਹਿਤਕ ਤੇ ਸਭਿਆਚਾਰਕ ਸਰਗਰਮੀਆਂ ਵਿਚ ਚੰਗੇ ਅੰਕ ਹਾਸਲ ਕਰਨ ਵਾਲੇ 189 ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਪ੍ਰੋ. ਸੁਖਪਾਲ ਸਿੰਘ ਥਿੰਦ ਵਲੋਂ ਉਨ੍ਹਾਂ ਦੇ ਮਾਤਾ ਜੀ ਅਤੇ ਸੇਵਾ ਮੁਕਤ ਪਿ੍ੰਸੀਪਲ ਸਵ. ਪ੍ਰੀਤਮ ਸਿੰਘ ਸਰਗੋਧੀਆ ਦੇ ਪਰਿਵਾਰ ਵਲੋਂ ਉਨ੍ਹਾਂ ਦੇ ਬਜ਼ੁਰਗ ਸਵ. ਅਮਰ ਸਿੰਘ ਸਰਗੋਧੀਆ ਸਮੇਤ ਹੋਰ ਸ਼ਖ਼ਸੀਅਤਾਂ ਦੇ ਨਾਂਅ ‘ਤੇ ਵਿਦਿਆਰਥੀਆਂ ਨੂੰ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ, ਜੋ ਕਿ ਹਰ ਸਾਲ ਇਨ੍ਹਾਂ ਪਰਿਵਾਰਾਂ ਵਲੋਂ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਹਨ | ਆਪਣੇ ਸੰਬੋਧਨ ਦੌਰਾਨ ਮੁੱਖ ਮਹਿਮਾਨ ਕੰਵਰ ਇਕਬਾਲ ਸਿੰਘ ਨੇ ਕਾਲਜ ਦੀਆਂ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਸੂਬਾ ਸਰਕਾਰ ਹਮੇਸ਼ਾ ਹੀ ਵਿਦਿਆਰਥੀਆਂ ਦੇ ਭਲੇ ਲਈ ਕੰਮ ਕਰਦੀ ਆ ਰਹੀ ਹੈ ਤੇ ਆਉਂਦੇ ਸਮੇਂ ਦੌਰਾਨ ਵੀ ਕਾਲਜ ਨੂੰ ਕਿਸੇ ਵੀ ਵਸਤੂ ਦੀ ਲੋੜ ਹੋਵੇਗੀ ਤਾਂ ਸਰਕਾਰ ਵਲੋਂ ਮੁਹੱਈਆ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਇਹ ਰਿਆਸਤੀ ਕਾਲਜ ਆਪਣੇ ਅੰਦਰ ਵੱਡਾ ਇਤਿਹਾਸ ਸਮੋਈ ਬੈਠਾ ਹੈ, ਜਿਸ ਵਿਚ ਮਰਹੂਮ ਸ਼ਾਇਰ ਸੁਰਜੀਤ ਪਾਤਰ ਤੋਂ ਇਲਾਵਾ ਕਈ ਨਾਮਵਰ ਸ਼ਖ਼ਸੀਅਤਾਂ ਨੇ ਵਿੱਦਿਆ ਹਾਸਲ ਕੀਤੀ ਹੈ ਤੇ ਕਾਲਜ ਨੂੰ ਇਸ ਚੀਜ਼ ਦਾ ਮਾਣ ਹਾਸਲ ਹੋਇਆ ਹੈ ਤੇ ਨਾਮਵਰ ਸ਼ਖ਼ਸੀਅਤਾਂ ਇਸ ਕਾਲਜ ਦੀ ਦੇਣ ਹਨ | ਉਨ੍ਹਾਂ ਕਾਲਜ ਪਿ੍ੰਸੀਪਲ ਸਕਿੰਦਰ ਕੌਰ ਬਰਾੜ ਵਲੋਂ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਕੀਤੇ ਜਾਂਦੇ ਕੰਮਾਂ ਦੀ ਵੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨੂੰ ਨਿਰੰਤਰ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕੀਤਾ | ਸਮਾਗਮ ਦੇ ਅੰਤ ਵਿਚ ਮੁੱਖ ਮਹਿਮਾਨ ਨੇ ਧੀਆਂ ਪ੍ਰਤੀ ਲਿਖੀ ਆਪਣੀ ਕਵਿਤਾ ਵੀ ਹਾਜ਼ਰਾਂ ਨਾਲ ਸਾਂਝੀ ਕੀਤੀ | ਅੰਤ ਵਿਚ ਪਿ੍ੰਸੀਪਲ ਸਕਿੰਦਰ ਕੌਰ ਬਰਾੜ ਵਲੋਂ ਮੁੱਖ ਮਹਿਮਾਨ ਸ਼ਾਇਰ ਕੰਵਰ ਇਕਬਾਲ ਸਿੰਘ ਸਮੇਤ ਹੋਰ ਵਿਸ਼ੇਸ਼ ਮਹਿਮਾਨਾਂ ਨੂੰ ਆਪਣੇ ਵਲੋਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਸਬੰਧੀ ਲਿਖੀ ਪੁਸਤਕ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਤੇ ਪ੍ਰੋ. ਹੈਪੀ ਕੁਮਾਰ ਨੇ ਆਏ ਹੋਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ | ਇਨਾਮ ਵੰਡ ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਰੇਖਾ ਰਾਣੀ, ਪ੍ਰੋ. ਭੁਪਿੰਦਰ ਕੌਰ, ਪ੍ਰੋ. ਅਨੀਤਾ ਮਨੋਚਾ ਤੇ ਪ੍ਰੋ. ਮਲਿਕਾ ਮੰਡ ਨੇ ਸਾਂਝੇ ਤੌਰ ‘ਤੇ ਕੀਤਾ | ਇਸ ਮੌਕੇ ਜਗਜੀਤ ਸਿੰਘ ਸਾਬੀ, ਪੁਸ਼ਪਿੰਦਰ ਸਿੰਘ ਹਨੀ, ਉਪਿੰਦਰਜੀਤ ਕੌਰ, ਫ਼ਤਿਹਜੀਤ ਸਿੰਘ, ਤੇਜਬੀਰ ਸਿੰਘ, ਆਸ਼ੂ ਕੁਮਰਾ, ਕਪਿਲ ਕੁਮਾਰ ਸੋਨੂੰ, ਜਗਦੇਵ ਥਾਪਰ, ਸਲਮਾਨ ਤੋਂ ਇਲਾਵਾ ਉਪ ਪਿ੍ੰਸੀਪਲ ਪ੍ਰੋ. ਸਨੇਹ ਸ਼ਰਮਾ, ਪ੍ਰੋ. ਰਣਜੀਤ ਕੁਮਾਰ, ਪ੍ਰੋ. ਹੈਪੀ ਕੁਮਾਰ ਰਜਿਸਟਰਾਰ ਘਰੇਲੂ ਪ੍ਰੀਖਿਆਵਾਂ, ਪ੍ਰੋ. ਰਸ਼ਮੀ ਵਿਰਕ, ਪ੍ਰੋ. ਨਿਧੀ ਕਾਂਡਾ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਦਲਜੀਤ ਕਲੇਰ, ਪ੍ਰੋ. ਹਰਸਿਮਰਨ ਕੌਰ, ਪ੍ਰੋ. ਗੀਤਾ ਰਾਣੀ, ਪ੍ਰੋ. ਜੋਤੀ ਦੇਵੀ, ਪ੍ਰੋ. ਰੇਖਾ ਰਾਣੀ, ਪ੍ਰੋ. ਕੁਲਵਿੰਦਰ ਕੁਮਾਰ, ਪ੍ਰੋ. ਸੰਧਿਆ ਤੁਲੀ, ਪ੍ਰੋ. ਹਰਪਾਲਜੀਤ ਕੌਰ, ਪ੍ਰੋ. ਕੁਲਵਿੰਦਰ ਕੁਮਾਰ, ਪ੍ਰੋ. ਅਨੀਤਾ ਮਨੋਚਾ, ਪ੍ਰੋ. ਨਿਲਾਕਸ਼ੀ ਮਿਸਰ, ਪ੍ਰੋ. ਮਲਿਕਾ ਮੰਡ, ਪ੍ਰੋ. ਜਗਜੀਤ ਸਿੰਘ, ਪ੍ਰੋ. ਵਿਪਨ ਕੁਮਾਰ, ਪ੍ਰੋ. ਦਿਲਦਾਰ ਸਿੰਘ, ਪ੍ਰੋ. ਪ੍ਰਮੋਦ ਕੁਮਾਰ, ਪ੍ਰੋ. ਸੰਦੀਪ ਸਿੰਘ, ਪ੍ਰੋ. ਨਿਸ਼ਾਂਤ, ਪ੍ਰੋ. ਸਿਮਰਨਜੀਤ, ਪ੍ਰੋ. ਸੁਨੀਤਾ ਸੁਮਨ, ਪ੍ਰੋ. ਗੁਰਪ੍ਰੀਤ ਚੌਹਾਨ, ਪ੍ਰੋ. ਦੀਕਸ਼ਾ ਸਮਰਾ, ਪ੍ਰੋ. ਅੰਮਿ੍ਤ ਕੌਰ ਤੇ ਹੋਰ ਹਾਜ਼ਰ ਸਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


