ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਵਾਂ ਗੀਤ ‘ਧੰਨ ਖ਼ਾਲਸਾ’
ਭਲੂਰ (ਸਮਾਜ ਵੀਕਲੀ) ਬੇਅੰਤ ਗਿੱਲ :- ਵਿਲੱਖਣ ਅਲਫ਼ਾਜ਼ ਤੇ ਆਵਾਜ਼ ਨਾਲ ਪਿਛਲੇ ਸਮੇਂ ਤੋਂ ਨਿਰੰਤਰ ਖ਼ਾਲਸਾਈ ਰੰਗ ਬਿਖੇਰਨ ਵਾਲਾ ਨੌਜਵਾਨ ਪ੍ਰਿਤਪਾਲ ਸਿੰਘ ਬਰਗਾੜੀ ਇਕ ਹੋਰ ਖ਼ਾਲਸਾਈ ਰੰਗ ਬਿਖੇਰਨ ਆਇਆ ਹੈ। ਉਸਦੇ ਅਲਫ਼ਾਜ਼ ਤੇ ਆਵਾਜ਼ ਹਮੇਸ਼ਾ ਰੂਹ ਨੂੰ ਸਕੂਨ ਦੇਣ ਵਾਲੇ ਹੁੰਦੇ ਹਨ। ਉਸਦਾ ਨਵਾਂ ਗੀਤ ‘ਧੰਨ ਖ਼ਾਲਸਾ’ ਸੰਗੀਤਕ ਖ਼ੇਤਰ ਦਾ ਖੂਬਸੂਰਤ ਰੰਗ ਸਾਬਿਤ ਹੋਵੇਗਾ। ਦੱਸ ਦੇਈਏ ਕਿ ਉਸਦੀਆਂ ਪਹਿਲੀਆਂ ਲਿਖਤਾਂ ਵਿੱਚ ਬਾਖੂਬੀ ਨਾਲ ਮਾਣੇ ਗਏ ਗੀਤਾਂ ਵਿਚ ਕਈ ਰੰਗ ਸ਼ਾਮਿਲ ਹਨ, ਜਿਨ੍ਹਾਂ ਵਿਚ ਸ਼ਾਮਿਲ ਹੈ….
‘ਚੌਂਕ ਮਹਿਤਿਓਂ ਜੀਪ ਨਿਕਲਦੀ ਭਿੰਡਰਾਂਵਾਲੇ ਦੀ,
ਥਰ – ਥਰ ਕੰਬਣੀ ਛਿੜ ਜਾਂਦੀ ਸੀ ਸਰਕਾਰਾਂ ਨੂੰ..।
ਇਸੇ ਤਰ੍ਹਾਂ ਵੱਡੀ ਪੱਧਰ ‘ਤੇ ਸੁਣਿਆ ਤੇ ਮਾਣਿਆ ਰੰਗ ਹੈ…
“ਜਦ ਵੀ ਜ਼ੁਲਮ ਸਿੱਖਾਂ ‘ਤੇ ਹੋਏ, ਜ਼ੁਲਮ ਨੇ ਹੋਰ ਨਿਖਾਰ ਦਿੱਤੇ” ।
ਇਸ ਤੋਂ ਇਲਾਵਾ ਅਨੇਕਾਂ ਹੀ ਹੋਰ ਗੀਤ ਪ੍ਰਿਤਪਾਲ ਸਿੰਘ ਬਰਗਾੜੀ ਦੀ ਆਵਾਜ਼ ਵਿਚ ਲੋਕਾਂ ਵੱਲੋਂ ਪਸੰਦ ਕੀਤੇ ਗਏ ਹਨ। ਉਸਦੀ ਕਲਮ ਦਾ ਹਰੇਕ ਰੰਗ ਪ੍ਰਵਾਨ ਚੜ੍ਹਿਆ ਹੈ..……..
“ਕਾਠੀ ਪਿੱਠ ਉੱਤੇ ਲਈ ਮੈਂ ਪੁਵਾਅ ਜੀ,
ਬੈਠਾ ਸੂਰਮਾ ਫੁਲਾਦੀ ਬਾਣਾ ਪਾ ਜੀ ।
ਆਏ ਰਣ ਵਿਚ ਯੋਧੇ ਚੜ੍ਹਦੇ ਤੋਂ ਚੜ੍ਹਦੇ,
ਸਕੇ ਭਾਈਆਂ ਵਾਂਗੂ ਜੰਗ ਵਿੱਚ ਘੋੜੇ ਲੜਦੇ।”
ਨੌਜਵਾਨ ਪ੍ਰਿਤਪਾਲ ਸਿੰਘ ਬਰਗਾੜੀ ਦੀ ਕਵਿਸ਼ਰੀ ਦੇ ਰੰਗ ਦੀ ਬਹੁਤ ਸਰਾਹਨਾ ਹੋਈ ਹੈ। ਉਸਦੀ ਰਚਨਾ ਨੂੰ ਬੇ-ਸਬਰੀ ਨਾਲ ਉਡੀਕਿਆ ਜਾਣਾ ਉਸਦੀ ਸ਼ਖ਼ਸੀਅਤ ਨੂੰ ਨਿਖ਼ਾਰਨ ਦਾ ਕੰਮ ਕਰਦਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਮਨਪ੍ਰੀਤ ਸਿੰਘ ਬਰਗਾੜੀ ਨੇ ਦੱਸਿਆ ਕਿ ਨਵਾਂ ਗੀਤ ‘ਧੰਨ ਖ਼ਾਲਸਾ’ ਪ੍ਰਿਤਪਾਲ ਸਿੰਘ ਬਰਗਾੜੀ ਦੀ ਕਲਮ ‘ਚੋਂ ਹੀ ਨਿਕਲਿਆ ਗੀਤ ਹੈ। ਇਸ ਗੀਤ ਦੀ ਕੰਮਪੋਜੀਸ਼ਨ ਵੀ ਪ੍ਰਿਤਪਾਲ ਸਿੰਘ ਬਰਗਾੜੀ ਨੇ ਕੀਤੀ ਹੈ। ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਟਰੈਂਡੀ ਦੇ ਮਿਊਜ਼ਿਕ ਨਾਲ ਸ਼ਿੰਗਾਰਿਆ ਪ੍ਰਿਤਪਾਲ ਸਿੰਘ ਬਰਗਾੜੀ ਦਾ ਗੀਤ ਖ਼ਾਲਸੇ ਦੀ ਮਹਿਮਾ ਗਾਉਂਦਿਆਂ ਖ਼ਾਲਸਾਈ ਰੰਗ ਬਿਖੇਰ ਰਿਹਾ ਹੈ। ਇਹ ਗੀਤ ਅੱਜ 13 ਅਪ੍ਰੈਲ 2026 ਨੂੰ ਪ੍ਰਿਤਪਾਲ ਸਿੰਘ ਬਰਗਾੜੀ ਯੂਟਿਊਬ ਚੈਨਲ ਤੋਂ ਇਲਾਵਾ ਵੱਖ ਵੱਖ ਆਡੀਓ ਸਾਈਟਾਂ ‘ਤੇ ਜਾਰੀ ਹੋ ਚੁੱਕਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



