(ਸਮਾਜ ਵੀਕਲੀ) ਬੀਤੇ ਦਿਨੀਂ ਜਵਾਹਰ ਨਵੋਦਿਆ ਵਿਦਿਆਲਿਆ ਵੱਲੋਂ ਪੰਜਾਬ ਭਰ ਵਿੱਚ ਨਵੋਦਿਆ ਦਾਖਲਾ ਪ੍ਰੀਖਿਆ ਦਾ ਨਤੀਜਾ ਜਾਰੀ ਕੀਤਾ ਗਿਆ। ਇਸ ਨਤੀਜੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਅਲੰਮਦੀਪੁਰ ਦੇ ਤਿੰਨ ਬੱਚਿਆਂ ਨੇ ਅਧਿਆਪਕਾਂ ਵੱਲੋਂ ਕਰਵਾਈ ਜਾ ਰਹੀ ਮਿਹਨਤ ਸਦਕਾ ਇਹ ਪ੍ਰੀਖਿਆ ਪਾਸ ਕੀਤੀ। ਸਕੂਲ ਮੁਖੀ ਹਰਪਾਲ ਸਿੰਘ ਅਤੇ ਮੈਡਮ ਹਰਿੰਦਰ ਕੌਰ ਨੇ ਦੱਸਿਆ ਕਿ ਜਨਵਰੀ ਮਹੀਨੇ ਵਿੱਚ ਜਵਾਹਰ ਨਵੋਦਿਆ ਵੱਲੋਂ ਛੇਵੀਂ ਕਲਾਸ ਵਿੱਚ ਦਾਖਲਾ ਲੈਣ ਲਈ ਪੰਜਾਬ ਭਰ ਵਿੱਚ ਪੇਪਰ ਲਏ ਗਏ ਸਨ। ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਅਲੰਮਦੀਪੁਰ ਦੇ ਵਿਦਿਆਰਥੀਆਂ ਅਕਾਲਪ੍ਰੀਤ ਸਿੰਘ, ਰੀਆ ਅਤੇ ਏਕਮਜੋਤ ਸਿੰਘ ਨੇ ਪ੍ਰੀਖਿਆ ਪਾਸ ਕਰਕੇ ਨਵੋਦਿਆ ਸਕੂਲ ਵਿੱਚ ਦਾਖਲਾ ਲਿਆ। ਗਾਈਡ ਅਧਿਆਪਕ ਹਰਦੀਪ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਦੱਸਿਆ ਕਿ ਅਲੰਮਦੀਪੁਰ ਸਕੂਲ ਦੇ ਤਿੰਨ ਬੱਚਿਆਂ ਦੀ ਇਸ ਵੱਡੀ ਪ੍ਰਾਪਤੀ ਨੇ ਜਿੱਥੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਉੱਥੇ ਹੀ ਸਕੂਲ ਦੇ ਅਧਿਆਪਕਾਂ ਵੱਲੋਂ ਕਰਵਾਈ ਜਾ ਰਹੀ ਮਿਹਨਤ ਤੇ ਵੀ ਮੋਹਰ ਲਗਾਈ ਹੈ। ਸਕੂਲ ਦੀ ਐਸ.ਐਮ.ਸੀ.ਕਮੇਟੀ ਅਤੇ ਪਿੰਡ ਦੇ ਸਰਪੰਚ ਪ੍ਰਵੀਨ ਕੁਮਾਰੀ ਅਤੇ ਬਾਕੀ ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਸਕੂਲੀ ਵਿਦਿਆਰਥੀਆਂ ਵੱਲੋਂ ਪਾਸ ਕੀਤੇ ਪੇਪਰ ਤੇ ਜਿੱਥੇ ਵਿਦਿਆਰਥੀਆਂ ਨੂੰ ਮਾਣ ਬਖਸ਼ਿਆ, ਉੱਥੇ ਹੀ ਤਿੰਨਾਂ ਸਕੂਲ ਅਧਿਆਪਕਾਂ ਵੱਲੋਂ ਕਰਵਾਈ ਗਈ ਮਿਹਨਤ ਤੇ ਵੀ ਪੂਰੀ ਤਸੱਲੀ ਪ੍ਰਗਟ ਕੀਤੀ । ਇਸ ਮੌਕੇ ਬੀ.ਪੀ.ਈ.ਓ.ਘਨੌਰ ਸ. ਧਰਮਿੰਦਰ ਸਿੰਘ ਅਤੇ ਸੀ.ਐਚ.ਟੀ. ਮੈਡਮ ਕੰਵਲਪ੍ਰੀਤ ਕੌਰ ਵੱਲੋਂ ਤਿੰਨਾਂ ਬੱਚਿਆਂ ਅਤੇ ਸਕੂਲ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਭੀਮ ਸੈਨ ਮਗਰ, ਚਮਕੌਰ ਸਿੰਘ ਸਿਆਲੂ, ਮੈਡਮ ਮਧੂ ਸੇਖੂਪੁਰ,ਨਿਰਭੈ ਜਰਗ, ਗੁਰਦੀਪ ਅੰਟਾਲ, ਸੀ.ਐਚ.ਟੀ. ਸੁਨੀਲ ਕੁਮਾਰ ਅਤੇ ਸਕੂਲ ਮੁਖੀ ਸਤਿੰਦਰਪਾਲ ਸਿੰਘ ਜਰੀਕਪੁਰ ਨੇ ਬੱਚਿਆਂ, ਮਾਪਿਆਂ ਅਤੇ ਸਕੂਲ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।
ਨਵੋਦਿਆ ਦਾਖਲਾ ਪ੍ਰੀਖਿਆ ਚ ਪ੍ਰਾਇਮਰੀ ਸਕੂਲ ਅਲੰਮਦੀਪੁਰ ਦੇ ਤਿੰਨ ਬੱਚਿਆਂ ਨੇ ਘਨੌਰ ਦਾ ਨਾਮ ਕੀਤਾ ਰੌਸ਼ਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj