(ਸਮਾਜ ਵੀਕਲੀ)
ਇਹ ਪਾਣੀ ਦੀ ਕਲ-ਕਲ
ਤੇ ਨਦੀਆਂ ਦੀ ਹਲਚਲ
ਇਹ ਫ਼ੁੱਲਾਂ ਦਾ ਖਿੜ੍ਹਨਾ
ਤੇ ਪੱਤਿਆਂ ਦੀ ਖੜ-ਖੜ।
ਝਰਨੇ ਦਾ ਵਗਦਾ ਸਾਫ਼ ਪਾਣੀ,
ਹਰ ਸੁਰ ਛੇੜੇ ਕੋਈ ਨਵੀਂ ਕਹਾਣੀ,
ਪਹਾੜਾਂ ‘ਤੇ ਉੱਗੇ ਇਹ ਸਰੂ ਜਿਹੇ ਬੂਟੇ,
ਸੋਹਣੇ ਲੱਗਦੇ,ਜਿਵੇਂ ਬੁੱਤ ਖਲੋਤੇ।
ਬਰਫ਼ਾ ਦੀ ਠੰਡਕ ਤੇ
ਮਿੱਠਾ ਚਸ਼ਮਿਆਂ ਦਾ ਪਾਣੀ,
ਚਿੜੀਆਂ ਦੀ ਚੀਂ-ਚੀਂ ਤੇ
ਮੋਰਾਂ ਦੀ ਕੂਕਰ,
ਸੁਣਾਵੇਂ ਹਰ ਕੋਈ ਜਿਵੇਂ ਆਪਣੀ ਕਹਾਣੀ।
ਦਿਲ ਦੀਆਂ ਬਾਤਾਂ ‘ਤੇ ਡੂੰਘੀਆਂ ਰਮਜ਼ਾਂ,
ਸਮਝੇ ਕੋਈ-ਕੋਈ,
ਇਕ ਦੂਜੇ ਦੀ ਕਹਾਣੀ।
ਜੂਗਨੂੰਆਂ ਦੀ ਰੌਸ਼ਨੀ
ਇਹ ਦੇਵੇ ਸੁਨੇਹਾ,
ਜੀਅ ਲਉ ਜ਼ਿੰਦਗੀ
ਚਾਹੇ ਜਿੰਨਾ ਵੀ ਹਨ੍ਹੇਰਾ।
ਤਿੱਤਲੀਆਂ ਦਾ ਫ਼ੁੱਲਾਂ ਦੇ ਉੱਤੇ ਬਹਿਣਾ,
ਸਦਾ ਨਹੀਂ ਇਹ ਰੈਣ-ਬਸੇਰਾ ਰਹਿਣਾ।
‘ਸਿੱਧੂ’ ਅੱਜ ਨੂੰ ਜੀਅ ਲੈ,
ਭਲਕ ਤੋਂ ਕੀ ਲੈਣਾ,
ਦੇਂਦੀ ਸੁਨੇਹਾ ਇਹ,
ਕੁਦਰਤ ਦੀ ਰੈਣਾ।।
ਪਰਵੀਨ ਕੌਰ ‘ਸਿੱਧੂ’
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly