ਨੈਸ਼ਨਲ ਵਿੱਚੋਂ ਗੋਲਡ ਮੈਡਲ ਜਿੱਤ ਕੇ ਲਿਆਉਣ ਵਾਲਿਆਂ ਦੀ ਪੰਜਾਬ ਸਰਕਾਰ ਮਦਦ ਲਈ ਅੱਗੇ ਆਵੇ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਵਾਕੋ ਇੰਡੀਆ ਸੀਨੀਅਰ ਨੈਸ਼ਨਲ ਕਿੱਕਬਾਕਸਿੰਗ ਚੈਪੀਅਨਸ਼ਿਪ 2024 ਮਾਪੂਸਾ ਗੋਆ 24 ਤੋਂ 28 ਜੁਲਾਈ ਤੱਕ ਹੋਈਆ ਖੇਡਾਂ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੇ 8 ਖਿਡਾਰੀਆਂ ਨੇ ਭਾਗ ਲਿਆ ਜਿਸ ਵਿੱਚ -89 ਕਿਲੋ ਭਾਰ ਵਰਗ ਲਾਈਟ ਕੰਟੇਕਟ ਈਵੈਂਟ ਵਿੱਚ ਗਗਨਦੀਪ, -86 ਕਿਲੋ ਭਾਰ ਵਰਗ ਲੋਅ ਕਿੱਕ ਈਵੈਂਟ ਵਿੱਚ ਅਜੇ ਕੁਮਾਰ, -65 ਕਿਲੋ ਭਾਰ ਵਰਗ ਲੋਅ ਕਿੱਕ ਈਵੈਂਟ ਵਿੱਚ ਨੇਹਾ ਇਹਨਾਂ ਖਿਡਾਰੀਆਂ ਨੇ ਕਾਂਸੇ ਦਾ ਤਮਗਾ ਅਤੇ -48 ਕਿਲੋ ਭਾਰ ਵਰਗ ਲੋਅ ਕਿੱਕ ਈਵੈਂਟ ਵਿੱਚ ਅਮਨਦੀਪ ਕੌਰ, -60 ਕਿਲੋ ਭਾਰ ਵਰਗ ਲੋਅ ਕਿੱਕ ਈਵੈਂਟ ਵਿੱਚ ਮੁਸਕਾਨ, +70 ਕਿਲੋ ਭਾਰ ਵਰਗ ਲੋਅ ਕਿੱਕ ਈਵੈਂਟ ਵਿੱਚ ਮਨਜੋਤ ਲੌਗੀਆ, -86 ਕਿਲੋ ਭਾਰ ਵਰਗ ਲੋਅ ਕਿੱਕ ਈਵੈਂਟ ਵਿੱਚ ਹਰਸਿਮਰਨ ਸਿੰਘ ਲੌਗੀਆ ਇਹਨਾਂ ਖਿਡਾਰੀਆਂ ਨੇ ਸੋਨੇ ਦਾ ਤਮਗਾ ਪ੍ਰਾਪਤ ਕਰਕੇ ਆਪਣਾ, ਆਪਣੇ ਮਾਂ ਬਾਪ, ਕਸਬੇ ਅਤੇ ਜਿਲੇ ਦੇ ਨਾਲ ਨਾਲ ਪੰਜਾਬ ਦਾ ਨਾਮ ਰੋਸ਼ਨ ਕੀਤਾ। ਕੋਚ ਮਨਜੀਤ ਸਿੰਘ ਲੌਗੀਆ ਜੀ ਨੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਖਿਡਾਰੀ ਸਾਰਾ ਸਾਲ ਮਹਿਨਤ ਕਰਕੇ ਮੈਡਲ ਲੈ ਕੇ ਆਉਦੇ ਹਨ ਪਰ ਅਜੇ ਤੱਕ ਸਰਕਾਰ ਕਿਸੇ ਵੀ ਤਰ੍ਹਾਂ ਖਿਡਾਰੀਆਂ ਦੀ ਕੋਈ ਮਦਦ ਨਹੀਂ ਕਰ ਰਹੀ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਖਿਡਾਰੀਆਂ ਦੀ ਮਦਦ ਜਰੂਰ ਕਰੇਗੀ ਅਤੇ ਇਨਾ ਕਹਿੰਦੇ ਹੋਏ ਕੋਚ ਸਾਹਿਬ ਨੇ ਖਿਡਾਰੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਇਸੇ ਤਰ੍ਹਾਂ ਮਿਹਨਤ ਕਰਕੇ ਹੋਰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਗੇਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਸਕਦਾ ਹੈ ਅਤੇ ਮਾੜੇ ਕੰਮ ਵੱਲ ਵੀ ਉਸ ਦਾ ਧਿਆਨ ਨਹੀਂ ਜਾ ਸਕਦਾ। ਪੰਜਾਬ ਸਰਕਾਰ ਨੂੰ ਵੀ ਕਹਿਣ ਹੈ ਕਿ ਜਿਹੜੇ ਬੱਚੇ ਸਟੇਟ ਲਾਇਵਲ ਅਤੇ ਨੈਸ਼ਨਲ ਲਾਇਵਲ ਤੇ ਖੇਡ ਕਿ ਆਉਂਦੇ ਹਨ ਉਨ੍ਹਾਂ ਨੂੰ ਆਰਥਿਕ ਮੱਦਦ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਖਿਡਾਰੀਆਂ ਨੂੰ ਫੁੱਲ ਸਪੋਟ ਦੇ ਕੇ ਵਿਦੇਸ਼ ਭੇਜਣ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਆਪਣੇ ਕੋਲੋਂ ਕਰੇਂ। ਇਸ ਮੌਕੇ ਤੇ ਇਨ੍ਹਾਂ ਦੇ ਕੋਚ ਮਨਜੀਤ ਸਿੰਘ ਲੋਗੀਆ, ਮਨਜੋਤ ਲੋਗੀਆ ਗੋਲਡ ਮੈਡਲਿਸਟ ਖਿਡਾਰੀ, ਹਰਸਿਮਰਨ ਸਿੰਘ ਲੋਗੀਆ ਗੋਲਡ ਮੈਡਲਿਸਟ ਖਿਡਾਰੀ, ਮੁਸਕਾਨ ਗੋਲਡ ਮੈਡਲਿਸਟ ਖਿਡਾਰੀ, ਗਗਨਦੀਪ ਗੋਲਡ ਮੈਡਲਿਸਟ ਖਿਡਾਰੀ, ਅਜੇ ਕੁਮਾਰ ਗੋਲਡ ਮੈਡਲਿਸਟ ਖਿਡਾਰੀ, ਅਮਨਦੀਪ ਕੌਰ ਕਾਸੇ ਦਾ ਤਮਗ਼ਾ ਪ੍ਰਾਪਤ ਸਭ ਹਾਜ਼ਰ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleअनुसूचित जाति एवं जनजाति के आरक्षण पर माननीय सर्वोच्च न्यायालय का निर्णय दुर्भाग्यपूर्ण
Next articleਪਿੰਡ ਪੱਦੀਮੱਟ ਵਾਲੀ ਵਿੱਚ ਫੱਲਦਾਰ ਅਤੇ ਫੁੱਲਦਾਰ ਬੂਟੇ ਲਗਾਏ ਗਏ।