HOME ਨੈਸ਼ਨਲ ਹਾਈਵੇ ਅਥਾਰਟੀ ਦੀ ਅਣਗਹਿਲੀ ਨਾਲ ਨਿੱਤ ਵਾਪਰ ਰਹੇ ਹਨ ਵੱਡੇ ਹਾਦਸੇ,...

ਨੈਸ਼ਨਲ ਹਾਈਵੇ ਅਥਾਰਟੀ ਦੀ ਅਣਗਹਿਲੀ ਨਾਲ ਨਿੱਤ ਵਾਪਰ ਰਹੇ ਹਨ ਵੱਡੇ ਹਾਦਸੇ, ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਸੁੱਤੇ ਕੁੰਭਕਰਨ ਦੀ ਨੀਂਦ

ਲੋਕਾਂ ਵਲੋਂ ਸੜਕਾਂ ਦੇ ਵਰਮ ਅਤੇ ਰੇਲਿੰਗਾਂ ਤਰੁੰਤ ਠੀਕ ਕਰਾਉਣ ਦੀ ਮੰਗ 

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਫਗਵਾੜਾ ਨੈਸ਼ਨਲ ਹਾਈਵੇ ਨੰਬਰ 344 ਏ ਜਿਸ ਤੇ ਕਾਠਗੜ੍ਹ ਨੇੜੇ ਬੱਛੂਆਂ ਵਿਖੇ ਟੋਲ ਪਲਾਜ਼ਾ ਵੀ ਸਥਿਤ ਹੈ। ਜੋ ਕਿ ਹਰੇਕ ਗੱਡੀ ਟੋਲ ਵਸੂਲ ਕਰਦਾ ਹੈ ਅਤੇ ਨੈਸ਼ਨਲ ਹਾਈਵੇ ਦੇ ਰੱਖ ਰਖਾਬ ਦੀ ਜਿੰਮੇਵਾਰੀ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਦੀ ਬਣਦੀ ਹੈ। ਪਰ ਕਈ ਜਗ੍ਹਾ ਤੇ ਰੋਡ ਦੇ ਨਾਲ ਲੱਗਦੇ ਵਰਮ ਬੁਰੀ ਤਰ੍ਹਾਂ ਖਰਾਬ ਹੋ ਚੁੱਕੇ ਹਨ। ਜਿਸ ਕਾਰਨ ਰੋਡ ਤੇ ਚੱਲਣ ਵਾਲੀਆਂ ਗੱਡੀਆਂ ਕਿਸੇ ਸਮੇਂ ਵੀ ਓਵਰਟੇਕ ਕਰਨ ਸਮੇ ਹਾਦਸੇ ਦਾ ਸ਼ਿਕਾਰ ਹੋ ਸਕਦੀਆਂ ਹਨ। ਕੀ ਜਗ੍ਹਾ ਸੜਕ ਅਤੇ ਵਰਮ ਪੱਧਰੇ ਨਾ ਹੋਣ ਕਾਰਨ ਹੁਣ ਤੱਕ ਕਈ ਗੱਡੀਆਂ ਦੇ ਭਾਰੀ ਨੁਕਸਾਨ ਹੋ ਚੁੱਕੇ ਹਨ। ਇਹਨਾਂ ਤਕਲੀਫਾਂ ਸਬੰਧੀ ਜਦੋਂ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਗੱਲ ਕਰਨ ਲਈ ਪੱਤਰਕਾਰਾਂ ਵਲੋਂ ਫੋਨ ਮਿਲਾਇਆ ਜਾਂਦਾ ਤਾਂ ਉਹ ਫੋਨ ਨਹੀ ਚੁੱਕਦੇ ਇੱਥੇ ਹੀ ਬਸ ਨਹੀਂ ਪਿੰਡ ਟੌਂਸਾ ਤੋਂ ਲੈ ਕੇ ਆਸਰੋਂ ਤੱਕ ਸੜਕ ਤੇ ਲੱਗੀਆਂ ਰੇਲਿੰਗਾਂ ਕਈ ਜਗ੍ਹਾ ਟੁੱਟਿਆ ਹੋਇਆ ਹਨ ਜੋ ਕਿ ਵੱਖ ਵੱਖ ਗੱਡੀਆਂ ਦੇ ਹਾਦਸਿਆਂ ਕਾਰਨ ਟੁੱਟ ਚੁੱਕਿਆ ਹਨ ਪਰ ਉਨ੍ਹਾਂ ਦੀ ਕਿਸੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਨੇ ਉਹਨਾਂ ਦੀ ਮੁਰੰਮਤ ਕਰਵਾਉਣ ਦੀ ਹਿੰਮਤ ਕੀਤੀ ਇੱਥੇ ਇਹ ਵੀ ਜ਼ਿਕਰਯੋਗ ਹੈ ਜਿਸ ਗੱਡੀ ਨਾਲ ਹਾਦਸੇ ਦੌਰਾਨ ਇਹ ਰੇਲਿੰਗਾਂ ਨੁਕਸਾਨੀਆਂ ਜਾਦੀਆਂ ਹਨ ਉਨਾਂ ਕੋਲੋਂ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਹੋਏ ਨੁਕਸਾਨ ਦੀ ਭਰਪਾਈ ਕਰਨ ਮੋਟੋ ਐਸਟੀਮੇਟ ਲਗਾ ਕੇ ਰਕਮਾਂ ਵਸੂਲਦੇ ਹਨ ਪਰ ਉੱਥੇ ਪਰ ਉੱਥੇ ਰੇਲਿੰਗਾਂ ਦੀ ਮੁਰੰਮਤ ਨਹੀ ਕਰਾਈ ਜਿਸ ਕਾਰਨ ਉਸ ਟੁੱਟੀਆਂ ਰੇਲਿੰਗਾਂ ਦੀ ਥਾਂ ਜੰਗਲੀ ਜਾਨਵਰ ਅਤੇ ਬੇਸਹਾਰਾ ਪਸ਼ੂ ਸੜਕ ਦੇ ਅੰਦਰ ਆ ਕੇ ਵੱਡੇ ਹਾਦਸਿਆਂ ਨੂੰ ਜਨਮ ਦਿਨ ਪਰ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹੋਰ ਹਾਦਸਿਆਂ ਦੀ ਉਡੀਕ ਕਰ ਰਹੇ ਹਨ। ਇੱਥੇ ਇਹੀ ਦੱਸਣ ਯੋਗ ਬਾਰਿਸ਼ਾਂ ਦੇ ਮੌਸਮ ਦੌਰਾਨ ਇਸ ਸੜਕ ਤੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਵੱਡੀ ਮਾਤਰਾ ਵਿੱਚ ਬਾਰਿਸ਼ ਦਾ ਪਾਣੀ ਸੜਕ ਦੇ ਵਿੱਚਕਾਰ ਅਤੇ ਕਿਨਾਰਿਆਂ ਕਰਨ ਆਵਾਜਾਈ ਵਿੱਚ ਭਾਰੀ ਵਿਘਨ ਅਤੇ ਹਾਦਸਿਆਂ ਦਾ ਡਰ ਬਣਿਆਂ ਰਹਿੰਦਾ ਅਤੇ ਕਈ ਵਾਰੀ ਇਹ ਸੜਕ ਤੇ ਖੜਾ ਪਾਣੀ ਤੇਜ਼ ਸਪੀਡ ਵਾਹਨਾਂ ਦੇ ਅਗਲੇ ਸ਼ੀਸ਼ੀਆਂ ਤੇ ਵੱਜਣ ਨਾਲ ਕਈ ਵੱਡੇ ਹਾਦਸੇ ਹੋ ਚੁੱਕੇ ਹਨ ਪਰ ਇਹ ਪਾਣੀ ਦੀ ਨਿਕਾਸੀ ਕਰਾਉਣ ਦੀ ਡਿਊਟੀ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਦੀ ਬਣਦੀ ਹੈ। ਪਰ ਉਹ ਸਿਰਫ ਗੱਡੀਆਂ ਕੋਲੋਂ ਮੋਟੋ ਟੋਲ ਵਸੂਲਣ ਦੀ ਹੀ ਆਪਣੀ ਡਿਊਟੀ ਨਿਭਾ ਰਹੇ ਹਨ ਪਰ ਜਿਹਨਾਂ ਲੋਕਾਂ ਕੋਲੋਂ ਵੱਡੇ ਪੱਧਰ ਤੇ ਟੋਲ ਵਸੂਲ ਰਹੇ ਹਨ ।ਉਨਾਂ ਦੀ ਸੁਵਿਧਾ ਲਈ ਕੋਈ ਠੋਸ ਕਦਮ ਨਹੀ ਚੁੱਕ ਰਹੇ ਜਿਸ ਤੇ ਇਲਾਕੇ ਦੇ ਲੋਕਾਂ ਅਤੇ ਰਾਹਗੀਰਾਂ ਨੇ ਪ੍ਰਸ਼ਾਨਿਕ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਇਸ ਤਕਲੀਫ ਵੱਲ ਜਲਦ ਜਲਦ ਧਿਆਨ ਕਰਕੇ ਹੱਲ ਕੀਤਾ ਜਾਵੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਡਾ. ਬੀ. ਆਰ. ਅੰਬੇਡਕਰ ਨੇ ਸਿੱਖ ਧਰਮ ਨੂੰ ਕਿਉਂ ਨਹੀਂ ਅਪਣਾਇਆ? ਇੱਕ ਆਲੋਚਨਾਤਮਕ ਅੰਬੇਡਕਰਵਾਦੀ ਵਿਸ਼ਲੇਸ਼ਣ
Next articleAuditions for “Mr. & Miss Northern India Season 3” kick off with a grand opening at Lamarin Tech Skills University Punjab