HOME ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ ਨੇ ਪਿੰਡ ਸੁੱਧਾਮਾਜਰਾ ਵਿਖੇ ਪਹੁੰਚ ਕੇ ਪਿੰਡ...

ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ ਨੇ ਪਿੰਡ ਸੁੱਧਾਮਾਜਰਾ ਵਿਖੇ ਪਹੁੰਚ ਕੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣਿਆਂ

2

ਉਨ੍ਹਾਂ ਕਿਹਾ ਜਿਹੜਾ ਪਿੰਡ ਵਿਕਾਸ ਦਾ ਕੰਮ ਰਹਿੰਦਾ ਹੈ ਉਹ ਜਲਦ ਹੀ ਪੂਰਾ ਕੀਤਾ ਜਾਵੇ 

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਦੇ ਪਿੰਡ ਸੁੱਧਾ ਮਾਜਰਾ ਵਿਖੇ ਸੀਨੀਅਰ ਆਮ ਆਦਮੀ ਪਾਰਟੀ ਆਗੂ  ਅਸ਼ੋਕ ਕਟਾਰੀਆ ਅਤੇ ਸੀਨੀਅਰ ਆਪ ਆਗੂ ਸਰਪੰਚ ਜਸਵੀਰ ਸਿੰਘ ਘੁੰਮਣ ਨੇ ਆਪਣੀ ਟੀਮ ਨਾਲ ਉੱਚੇਚੇ ਤੌਰ ਨੇ ਪਹੁੰਚ ਕੇ ਪਿੰਡ ਵਿੱਚ ਚੱਲ ਰਹੇ  ਵਿਕਾਸ ਕਾਰਜਾਂ ਅਤੇ ਵਿਕਾਸ ਕਾਰਜ ਬਾਕੀ ਰਹਿੰਦੇ ਹਨ ਜਾਇਜ਼ਾ ਲਿਆ।ਇਸ ਮੌਕੇ ਉਨ੍ਹਾਂ ਨਾਲ ਪਿੰਡ ਦੀ ਪੰਚਾਇਤ ਅਤੇ  ਪਿੰਡ ਵਾਸੀ ਵੱਡੀ ਗਿਣਤੀ ਹਾਜ਼ਰ ਅਸ਼ੋਕ ਕਟਾਰੀਆਂ ਵਲੋਂ ਉਨ੍ਹਾਂ ਦੇ ਰੂ-ਬ-ਰੂ ਹੋ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ ਅਤੇ ਇਸ ਮੌਕੇ ‘ਤੇ ਹੀ ਉਨ੍ਹਾਂ ਦੇ ਯੋਗ ਹੱਲ ਲਈ ਲੋੜੀਂਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਆਮ ਆਦਮੀ ਪਾਰਟੀ ਅਤੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆਂ ਦੀ ਇੱਕ ਨਿਰਪੱਖ ਅਤੇ ਪਾਰਟੀ ਬਾਜ਼ੀ ਤੋਂ ਉਪਰ ਉਠ ਕੇ ਇਲਾਕੇ ਦੇ ਹਰ ਪਿੰਡਾਂ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਦੀ ਨਿਰੰਤਰ ਸੇਵਾ ਲਈ ਪੂਰੀ ਤਰ੍ਹਾਂ ਵਚਨਬੱਧ ਹਨ ।ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਆਈਆਈਟੀ ਰੋਪੜ ਵੱਲੋਂ ਡਾ. ਇਸ਼ਾਨ ਸ਼ਿਵਾਨੰਦ ਸਕਾਲਰਸ਼ਿਪ ਦੇ ਪਹਿਲੇ ਬੈਚ ਦਾ ਸਨਮਾਨ
Next articleSAMAJ WEEKLY = 25/07/2026