(ਸਮਾਜ ਵੀਕਲੀ)-“ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ” ਅਤੇ “ਮੀਡੀਆ ਪਰਵਾਜ਼” ਦੇ ਸਾਂਝੇ ਯਤਨਾਂ ਸਦਕਾ “ਬਸੰਤ ਪੰਚਮੀ” ਦੇ ਸੰਬੰਧ ਵਿੱਚ 24 ਵਾਂ ਕਵੀ ਦਰਬਾਰ 27 ਜਨਵਰੀ ਦਿਨ ਵੀਰਵਾਰ ਨੂੰ ਕਰਵਾਇਆ ਗਿਆ। ਇਸ ਮੰਚ ਦੀ ਪ੍ਰਧਾਨਗੀ ਸ਼੍ਰੀ ਮਤੀ ‘ਨਿਰਮਲ ਕੌਰ ਕੋਟਲਾ’ ਜੀ ਨੇ ਕੀਤੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ‘ਸਰਬਜੀਤ ਕੌਰ ਹਾਜ਼ੀਪੁਰ’ ਜੀ ਨੇ ਬਾਖੂਬੀ ਨਿਭਾਈ। ਇਸ ਕਵੀ ਦਰਬਾਰ ਦੀ ਸ਼ੁਰੂਆਤ ਸਰਬਜੀਤ ਕੌਰ ਹਾਜੀਪੁਰ ਨੇ ਬਸੰਤ ਰੁੱਤ ਨਾਲ ਸੰਬੰਧਿਤ ਤੁਕਾਂ ਬੋਲ ਕੇ ਕੀਤੀ।
ਇਸ ਤੋਂ ਬਾਅਦ ਸਾਰੀਆਂ ਭੈਣਾਂ ਨੇ ਆਪੋ- ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਜਿਨ੍ਹਾਂ ਵਿਚ ਭੈਣ ‘ਸਵਿਤਾ ਕੁਮਾਰੀ’ ਜੀ, ‘ਦਵਿੰਦਰ ਖੁਸ਼ ਧਾਲੀਵਾਲ’, ‘ਮਨਜੀਤ ਕੌਰ ਅੰਬਾਲਵੀ’, ‘ਅਰਸ਼ਪ੍ਰੀਤ ਕੌਰ ਸਰੋਆ’, ਰਵਿੰਦਰ ਕੌਰ ਭਾਟੀਆ’, ‘ਅੰਜਨਾ ਮੈਨਨ’, ‘ਸਤਵੀਰ ਸਾਂਝ’, ‘ਕੰਵਲਪ੍ਰੀਤ ਕੌਰ ਥਿੰਦ’, ‘ ਨਿਰਮਲ ਕੌਰ ਕੋਟਲਾ’, ‘ਕੁਲਵਿੰਦਰ ਕੌਰ ਨੰਗਲ’ ਡਾਕਟਰ ਸੁਨੀਤ ਮਦਾਨ,ਵੀਰਪਾਲ ਸਿੱਧੂ ਮੋੜ,ਹਰਪ੍ਰੀਤ ਕੌਰ, ਅਤੇ ‘ਸਰਬਜੀਤ ਕੌਰ ਹਾਜ਼ੀਪੁਰ’ ਜੀ ਨੇ ਹਾਜ਼ਰੀ ਲਗਵਾਈ। ਜਿਸ ਵਿਚ ਸਾਰੀਆਂ ਭੈਣਾਂ ਨੇ ਬਸੰਤ ਰੁੱਤ ਦੇ ਸੰਬੰਧ ਵਿੱਚ ਆਪਣੀਆਂ ਕਵਿਤਾਵਾਂ ਬਾਖੂਬੀ ਪੇਸ਼ ਕੀਤੀਆਂ। ਇਸ ਪ੍ਰੋਗਰਾਮ ਵਿਚ ਕਾਫ਼ੀ ਸਰੋਤਿਆਂ ਨੇ ਵੀ ਭਾਗ ਲਿਆ ਜਿਨ੍ਹਾਂ ਵਿਚ ਕੁਝ ਖਾਸ ਸਰੋਤੇ ‘ਸੁਰਜੀਤ ਭੋਗਪੁਰ’ ਅਤੇ ‘ਸਰਬਜੀਤ, ਰਿੱਤੂ ਵਰਮਾ ‘ ਜੀ ਨੇ ਭਾਗ ਲਿਆ ਅਤੇ ਕਲਮਕਾਰਾਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਕਵੀ ਦਰਬਾਰ ਨੂੰ ਉਸਦੇ ਮੁਕਾਮ ਤਕ ਪਹੁੰਚਾਉਣ ਵਿਚ ਡਾ. ਕੁਲਦੀਪ ਸਿੰਘ ਦੀਪ ਜੀ ਅਤੇ ਭੈਣ ਨਿਰਮਲ ਕੌਰ ਕੋਟਲਾ ਜੀ ਦਾ ਬਹੁਮੁੱਲਾ ਯੋਗਦਾਨ ਹੈ। ਜੋ ਨਵੀਆਂ ਕਲਮਾਂ ਨੂੰ ਸਰੋਤਿਆਂ ਦੇ ਰੂਬਰੂ ਕਰਵਾ ਪਰਵਾਜ਼ ਭਰਨ ਦਾ ਮੌਕਾ ਦੇ ਰਹੇ ਹਨ। ਇਸ ਤਰ੍ਹਾਂ ਇਹ ਕਵੀ ਦਰਬਾਰ ‘ਮੀਡੀਆ ਪਰਵਾਜ਼’ ਅਤੇ ‘ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ’ ਦੇ ਸਾਂਝੇ ਯਤਨਾਂ ਸਦਕਾ ਯਾਦਗਾਰੀ ਹੋ ਨਿਬੜਿਆ।
ਰਮੇਸ਼ਵਰ ਸਿੰਘ ਪਟਿਆਲਾ