ਵਿਰਲਾ ਹੀ

ਭੁਪਿੰਦਰ ਸਿੰਘ ਬੋਪਾਰਾਏ

(ਸਮਾਜ ਵੀਕਲੀ)

ਗਮ ਨੂੰ ਜੱਫੀ ਪਾਕੇ ਹੱਸਦਾ ਵਿਰਲਾ ਹੀ।
ਪੱਤਝੜ ਵਿੱਚ ਵੀ ਫੁਲਦਾ ਫਲਦਾ ਵਿਰਲਾ ਹੀ।

ਥੱਕ ਜਾਂਦੇ ਹਨ ਬਹੁਤੇ ਤੁਰ ਤੁਰ ਫੁੱਲਾਂ ‘ਤੇ,
ਨੰਗੇ ਪੈਰੀਂ ਕੱਚ ‘ਤੇ ਨੱਚਦਾ ਵਿਰਲਾ ਹੀ।

ਇੱਕ ਦੂਜੇ ਦੇ ਮਗਰ ਬਥੇਰੀ ਭੀੜ ਤੁਰੇ,
ਅੱਡਰੇ ਰਾਹ ਬਣਾਕੇ ਚਲਦਾ ਵਿਰਲਾ ਹੀ।

ਤੋਰੀ ਫੁਲਕੇ ਤਕ ਹੀ ਸੀਮਤ ਬਹੁਤੇ ਤਾਂ,
ਕੰਮ ਅਨੋਖੇ ਜੱਗ ‘ਤੇ ਕਰਦਾ ਵਿਰਲਾ ਹੀ।

ਵਹਿੰਦੇ ਪਾਣੀ ਤਰਦੇ ਵੇਖੇ ਅਕਸਰ ਹੀ,
ਉਲਟ ਦਿਸ਼ਾਵਾਂ ਵੱਲ ਨੂੰ ਤਰਦਾ ਵਿਰਲਾ ਹੀ।

ਲੋਕ ਹਿਤੈਸ਼ੀ ਨੇ ਅਖਵਾਉਂਦੇ ਸਾਰੇ ਹੀ,
ਲੋਕਾਂ ਖਾਤਿਰ ਅੜਦਾ ਲੜਦਾ ਵਿਰਲਾ ਹੀ।

ਰਾਜ ਬਥੇਰੇ ਰਾਜੇ ਕਰਕੇ ਚਲੇ ਗਏ,
ਲੋਕ ਮਨਾਂ ਦੇ ਚੇਤੇ ਵਸਦਾ ਵਿਰਲਾ ਹੀ।

ਜਿਸ ਥਾਂ ਦੱਸਿਆ ਜਾ ਕੇ ਲੱਭਿਆ ਮਿਲਿਆ ਨਾ,
ਖੁਦ ‘ਚੇਂ ਖੁਦ ਨੂੰ ਲੱਭਣਾ ਦੱਸਦਾ ਵਿਰਲਾ ਹੀ।

ਜਿਸਨੂੰ ਵੇਖੋ ਬਣਿਆ ਉਹ ਵਿਦਵਾਨ ਫਿਰੇ,
‘ ਬੋਪਾਰਾਏ ‘ ਪਾਠਕ ਬਣਦਾ ਵਿਰਲਾ ਹੀ।

ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
97797-91442

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ
Next articleਸੁਖਪਾਲ ਸਿੰਘ ਖਹਿਰਾ ਨੇ ਨਵਤੇਜ ਸਿੰਘ ਚੀਮਾ ਦੇ ਹੱਕ ਵਿੱਚ ਪਿੰਡ ਉੱਚਾ ਤੇ ਆਰ ਸੀ ਐੱਫ ਵਿੱਚ ਕੀਤੀਆਂ ਚੋਣ ਰੈਲੀਆਂ