(ਸਮਾਜ ਵੀਕਲੀ)
ਘਰਵਾਲੀ ਮੇਰੀ ਕਹੇ, ਤੂੰ ਰੱਬ ਨੂੰ ਨ੍ਹੀਂ ਧਿਆਉਂਦਾ,
ਮੈਂ ਕਹਾਂ ਭਾਵੈ ਮੇਰੇ ਟੁਕੜੇ ਟੁਕੜੇ ਕਰ ਲੈ,
ਹਰ ਟੁਕੜੇ ਵਿੱਚੋਂ ਰਾਮ ਅੱਲਾਹ ਦਾ ਆਵਾਜਾ ਆਉਂਦਾ,
ਜ਼ਰੇ ਜ਼ਰੇ ‘ਚ ਤਨ ਮਨ, ਸੱਚੇ ਪਾਤਸ਼ਾਹ ਗੁਰੂ ਨੂੰ ਧਿਆਉਂਦਾ।
ਐਵੇਂ ਨਾ ਭੈੜੀਏ ਸ਼ੱਕ ਕਰਿਆ ਕਰ ਮੇਰੇ ਉੱਤੇ,
ਮੈਂ ਤੇਰੇ ਤੋਂ ਜਾਵਾਂ ਦਿਲੋਂ ਕੁਰਬਾਨ।
ਤੇਰੇ ਨਾਲ ਹੀ ਖੇੜੇ ਮੇਲੇ ਜਹਾਨ ਉੱਤੇ,
ਸਚ ਕਹਿਨਾਂ ਤੇਰੇ ਨਾਲ ਹੀ ਮੇਰੀ ਸ਼ਾਨ।
ਸਾਰੀ ਦੁਨੀਆ ਕਹਿੰਦੀ, ਇਸ ਜੱਗ ਤੋਂ ਕੁਝ ਨਾਲ ਨ੍ਹੀਂ ਲੈ ਜਾਣਾ,
ਔਰਤ ਬਣਾਈ ਮਰਦ ਲਈ, ਮਰਦ ਔਰਤ ਦਾ ਦੀਵਾਨਾ।
ਐਵੇਂ ਨਾ ਲੜਾਈ ਝਗੜਿਆਂ ‘ਚ ਪਿਆ ਕਰ,
ਜੱਗ ਵਾਲਾ ਮੇਲਾ, ਪਤਾ ਨ੍ਹੀਂ ਕਦੋਂ ਕਿਸ ਛੱਡ ਜਾਣਾ।
ਹੰਕਾਰ ਜਿਹੜਾ ਵੀ ਜੀਵ ਇਸ ਧਰਤੀ ਤੇ ਕਰਦਾ,
ਮੌਤ ਵਾਲਾ ਨਾਗ ਵੇਲੇ ਕੁਵੇਲੇ, ਉਸਨੂੰ ਹੈ ਡੱਸਦਾ।
ਜੋੜੀ ਬਣਾ ਕੇ ਭੇਜੀ, ਮਨੁੱਖ ਦੁੱਖ ਸੁੱਖ ਸਾਂਝੇ ਰਹੇ ਕਰਦਾ,
ਮੇਲੇ ਜਗ ਤੇ ਲੱਗਦੇ ਰਹਿਣ, ਤੂੰ ਰਹੇਂ ਹੱਸਦਾ ਵੱਸਦਾ।
ਕਣ ਕਣ ਦੇ ਵਿੱਚ ਸਮਾਇਆ, ਮਨੁੱਖੀ ਮਨ ਸਮਝ ਨਾ ਪਾਇਆ,
ਹਰ ਜੀਵ ਦੇ ਅੰਦਰ ਵਸਿਆ, ਬਾਹਰ ਕਿਸੇ ਨਜ਼ਰ ਨਾ ਆਇਆ।
ਕਰਮਾਂ ਅਨੁਸਾਰ ਮਾਪੇ ਮਿਲਦੇ, ਜਿਨਾਂ ਜਨਮੁ ਦਿਵਾਇਆ,
ਹੱਸ ਖੇਡ ਲੰਘਾ ਲੈ ਜ਼ਿੰਦਗਾਨੀ, ਲੁੱਟਾਂ ਖੋਹਾਂ ‘ਚ ਸਮਾਂ ਨਾ ਕਰ ਜਾਇਆ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
ਫੋਨ ਨੰਬਰ : 9878469639
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly