ਲਾਇਨਾਂ ਦੇ ਵਿੱਚ

ਗੁਰਮੀਤ ਡੁਮਾਣਾ

(ਸਮਾਜ ਵੀਕਲੀ)

ਭਾਵੇਂ ਹੋਵੇ ਅੱਤ ਦੀ ਗਰਮੀ , ਠੰਢ ਵਿੱਚ ਇਹ ਠਰਦੇ ਆ
ਯੂਪੀ ਤੇ ਬਿਹਾਰ ਤੋਂ ਆਕੇ ,ਹੱਡ ਭੰਨਵੀ ਮਿਹਨਤ ਕਰਦੇ ਆ
ਨਾਲ ਹਿੰਮਤ ਦੇ ਵਿੱਚ ਪੰਜਾਬ ਦੇ,ਵੱਡੇ ਮਹਿਲ ਬਣਾ ਦਿੱਤੇ ਆ
ਸਭ ਪੰਜਾਬੀ ਦਾਣੇ ਲੈਣ ਲਈ,ਲਾਇਨਾਂ ਦੇ ਵਿੱਚ ਲਾ ਦਿੱਤੇ ਆ
ਐਲਿਸ ਕਰ ਕੇਨੇਡਾ ਤੁਰ ਗਏ,ਪਿਛੇ ਬੇਬੇ ਬਾਪੂ
ਨਾਲ਼ ਪ੍ਰਵਾਸੀਆਂ ਰੱਖੀ ਦੋਸਤੀ, ਕੌਣ ਉਨ੍ਹਾਂ ਵੱਲ ਝਾਕੂ
ਘਰ ਦੇ ਜ਼ਿੰਦਰੇ ਆਪੇ,ਉਹਨਾਂ ਦੇ ਹੱਥੀ ਫੜਾ ਦਿੱਤੇ ਆ
ਸਭ ਪੰਜਾਬੀ ਦਾਣੇ ਲੈਣ ਲਈ,ਲਾਇਨਾਂ ਦੇ ਵਿੱਚ ਲਾ ਦਿੱਤੇ ਆ
ਖੇਤ ਖਲਿਆਣ ਸਭ ਛੱਡਤੇ ਏਥੇ,ਕੰਮ ਕਰਨ ਤੋ ਡਰਦੇ
ਉੱਥੇ ਕਿਹੜਾ ਗੱਦੀ ਮਿਲ ਗਈ,ਟੁੱਟ ਟੁੱਟ ਕੇ ਹੀ ਮਰਦੇ
ਦਵਾਈਆਂ ਨੂੰ ਤਰਸਦੇ ਬੈਠੈ,ਜਵਾਕ ਜਹਾਜ਼ ਚੜਾ ਦਿੱਤੇ ਆ
ਸਭ ਪੰਜਾਬੀ ਦਾਣੇ ਲੈਣ ਲਈ,ਲਾਇਨਾਂ ਦੇ ਵਿੱਚ ਲਾ ਦਿੱਤੇ ਆ
ਕੰਮ ਤੁਹਾਡਾ ਭਈਏ ਕਰਦੇ, ਫਿਰ ਵੀ ਐਨੀ ਤੰਗੀ
ਫੌਰਨ ਵਿੱਚ ਲੈਂਦੇ ਫੁੱਲ ਨਜ਼ਾਰੇ, ਜਾਵੋ ਇਹਨਾਂ ਨੂੰ ਭੰਡੀ
ਗੁਰਮੀਤ ਕਮਾਕੇ ਸਾਰੇ ਪੈਸੇ ਐਸਾ ਵਿੱਚ ਉੱਡਾ ਦਿੱਤੇ ਆ
ਸਭ ਪੰਜਾਬੀ ਦਾਣੇ ਲੈਣ ਲਈ,ਲਾਇਨਾਂ ਦੇ ਵਿੱਚ ਲਾ ਦਿੱਤੇ ਆ
    ਲੇਖਕ ਗੁਰਮੀਤ ਡੁਮਾਣਾ
      ਪਿੰਡ-ਲੋਹੀਆਂ ਖਾਸ
       (ਜਲੰਧਰ)
   ਸੰਪਰਕ – 76528 16074

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਨਾਮ ਰੱਬ ਦਾ
Next articleਬੰਦਨਾ