ਗੁਰਦੁਆਰਾ ਸਿੰਘ ਸਭਾ ਰੋਲੀ ਵਿੱਖੇ ਨਗਰ ਕੀਰਤਨ ਸਜਾਇਆ ਗਿਆ।

ਗੁਰਦੁਆਰਾ ਸ੍ਰੀ ਸਿੰਘ ਸਭਾ ਪਿੰਡ ਰੋਲੀ ਵਿੱਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਆਪਣੇ ਪੜਾਅ ਵੱਲ ਜਾਂਦਾ ਹੋਇਆ।

ਮਹਿਤਪੁਰ (ਕੁਲਵਿੰਦਰ ਚੰਦੀ )-(ਸਮਾਜ ਵੀਕਲੀ)- ਮਹਿਤਪੁਰ ਤੋਂ ਤਿੰਨ ਕਿਲੋਮੀਟਰ ਪੈਂਦੇ ਪਿੰਡ ਰੋਲੀ ਵਿੱਖੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਤੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਜਾਇਆ ਗਿਆ । ਇਸ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਗੁਰਦੁਆਰਾ ਸਿੰਘ ਸਭਾ ਰੋਲੀ ਦੇ ਹੈਡ ਗ੍ਰੰਥੀ ਭਾਈ ਸਤਨਾਮ ਸਿੰਘ ਜੀ ਨੇ ਕੀਤੀ । ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਅਲੱਗ ਅਲੱਗ ਪੜਾੜ ਤੋਂ ਹੁੰਦਾ ਹੋਇਆ ਗੁਰਦੁਆਰਾ ਕਲਗੀਧਰ ਸਾਹਿਬ ਵਿੱਖੇ ਪਹੁੰਚਿਆ ਜਿੱਥੇ ਸ਼ਰਧਾਲੂਆਂ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਦੀ ਟਹਿਲ ਸੇਵਾ ਕੀਤੀ ਗਈ।

ਪਿੰਡ ਰੋਲੀ ਵਿੱਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਮੌਕੇ ਨੋਜਵਾਨਾਂ ਨੂੰ ਸਿੱਖੀ ਧਾਰਾ ਨਾਲ ਜੋੜਨ ਲਈ ਸੁੰਦਰ ਦਸਤਾਰਾਂ ਭੇਟ ਕੀਤੀਆਂ ਗਈਆਂ।

ਇਸ ਮੌਕੇ ਐਨ ਆਰ ਆਈ ਵੀਰਾਂ ਵੱਲੋਂ ਬੱਚਿਆਂ ਤੇ ਨੌਜਵਾਨਾਂ ਨੂੰ ਸਿੱਖੀ ਧਾਰਾ ਨਾਲ ਜੋੜਨ ਲਈ ਸੁੰਦਰ ਦਸਤਾਰਾਂ ਭੇਟ ਕੀਤੀਆਂ ਗਈਆਂ । ਜੋ ਮੋਕੇ ਤੇ ਨਗਰ ਕੀਰਤਨ ਵਿੱਚ ਸ਼ਾਮਲ ਨੋਜਵਾਨਾਂ ਵੱਲੋਂ ਸੁੰਦਰ ਤਰੀਕੇ ਨਾਲ ਸਿਰਾਂ ਤੇ ਸਜਾਈਆਂ ਇਹ ਨਗਰ ਕੀਰਤਨ ਬੈਂਡ ਵਾਜਿਆਂ ਨਾਲ ਗੁਰਬਾਣੀ ਦੀਆਂ ਮਧੁਰ ਧੁਨਾਂ ਨਾਲ ਗੁਰਦੁਆਰਾ ਸਿੰਘ ਸਭਾ ਪਿੰਡ ਰੋਲੀ ਵਿੱਖੇ ਸਮਾਪਤ ਹੋਇਆ।ਇਸ ਮੋਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ ਬਲਵੰਤ ਸਿੰਘ ਜੀ ਨੇ ਸੰਗਤਾਂ ਦਾ ਧੰਨਵਾਦ ਕੀਤਾ । ਹੋਰਨਾਂ ਤੋਂ ਇਲਾਵਾ ਮੈਂਬਰ ਸ੍ਰ ਅਵਤਾਰ ਸਿੰਘ, ਸ੍ਰ ਕਰਤਾਰ ਸਿੰਘ, ਸ੍ਰ ਸੁਖਵੰਤ ਸਿੰਘ ਰੋਲੀ ਹਾਜ਼ਰ ਸਨ ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਾਤੀਨੀ ਅਮਰੀਕਾ ਦਾ ਆਵਾਮ ਜਾਗਿਆ ਹੈ!
Next articleਸੱਚ