ਸੱਚ

(ਸਮਾਜ ਵੀਕਲੀ)

ਗੁੱਡੀ ਚੜੀ ਦਾ ਕਾਹਦਾ ਏ ਮਾਣ ਹੁੰਦਾ
ਝੂਟਾ ਵੱਜੇ ਤੜੱਕ ਕੇ ਲਹਿ ਜਾਂਦੀ

ਜਦੋਂ ਗੋਬਿੰਦ ਦਾ ਮੋਢੇ ਤੇ ਹੱਥ ਹੋਵੇ
ਚਿੜੀ, ਬਾਜ਼ ਦੇ ਨਾਲ ਹੈ ਖਹਿ ਜਾਂਦੀ

ਰੰਗ ਰੂਪ ਦਾ ਕਾਹਦਾ ਏ ਮਾਣ ਹੁੰਦਾ
ਬਚੀ ਰਾਖ ਵੀ ਪਾਣੀ ਵਿੱਚ ਵਹਿ ਜਾਂਦੀ

ਮੈਂ ਵੀ ਪਹੁੰਚਾਂਗੀ ਰਾਹ ਨੇ ਵੱਖ ਭਾਂਵੇ
ਗੋਲੀ ਜਾਂਦੀ ਹੋਈ ਰਾਣੀ ਨੂੰ ਕਹਿ ਜਾਂਦੀ

ਕੁੱਲੀ ਕਿਰਤ ਦੀ ਜੁੱਗਾਂ ਤੱਕ ਰਹੇ ਵਸਦੀ
ਕੋਠੀ ਠੱਗ ਦੀ ਬੁੱਲੇ ਨਾਲ ਢਹਿ ਜਾਂਦੀ

ਪਿਤਾ ਦਸਮੇਸ਼ ਮਿਸਾਲਾਂ ਦੇ ਚੱਲੇ
ਛਾਪ ਸੱਚ ਦੀ ਸਦਾ ਲਈ ਰਹਿ ਜਾਂਦੀ…

ਅਮਨ ਜੱਖਲਾਂ
9478226980

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰਦੁਆਰਾ ਸਿੰਘ ਸਭਾ ਰੋਲੀ ਵਿੱਖੇ ਨਗਰ ਕੀਰਤਨ ਸਜਾਇਆ ਗਿਆ।
Next articleਰਤਨ ਸਿੰਘ ਕਾਕੜ ਕਲਾਂ ਦੇ ਹੱਕ ਵਿੱਚ ਮੀਟਿੰਗਾਂ ਦਾ ਆਇਆ ਤੂਫ਼ਾਨ ਸਤਨਾਮ ਸਿੰਘ ਲੋਹਗੜ੍ਹ