ਐਨ ਐਸ ਐਸ ਵਿਭਾਗ ਅਤੇ ਈਕੋ ਕਲੱਬ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ

ਕਪੂਰਥਲਾ, (ਸਮਾਜ ਵੀਕਲੀ) ( ਕੌੜਾ) ਐਸ ਡੀ ਕਾਲਜ ਫਾਰ ਵੂਮੈਨ ਸੁਲਤਾਨਪੁਰ ਲੋਧੀ ਦੇ ਐਨ ਐਸ ਐਸ ਵਿਭਾਗ ਅਤੇ ਈਕੋ ਕਲੱਬ ਵੱਲੋਂ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਣ ਦਿਵਸ  ਮਨਾਇਆ ਗਿਆ। ਇਸ ਮੌਕੇ ਕਾਲਜ ਕੈਂਪਸ ਵਿੱਚ ਪੌਦੇ ਲਗਾਏ ਗਏ, ਜਿਸ ਦਾ ਉਦਘਾਟਨ ਪ੍ਰਿੰਸੀਪਲ ਡਾ. ਸ਼ੁਕਲਾ ਵੱਲੋਂ ਪੌਦੇ ਲਗਾ ਕੇ ਕੀਤਾ ਗਿਆ । ਉਨ੍ਹਾਂ ਕਿਹਾ ਕਿ ਪੌਦੇ ਵਾਤਾਵਰਨ ਦੀ ਖੁਸ਼ਹਾਲੀ ਅਤੇ ਬਿਹਤਰੀ ਲਈ ਬਹੁਤ ਜਰੂਰੀ ਹਨ। ਪੌਦੇ ਗਰਮੀ ਘਟਾਉਂਦੇ ਹਨ ਅਤੇ ਵਾਤਾਵਰਣ ਦੀ ਸ਼ੁੱਧਤਾ ਨੂੰ ਬਣਾਈ ਰੱਖਦੇ ਹਨ। ਉਨ੍ਹਾਂ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਘੱਟੋ ਘੱਟ ਦੋ ਪੌਦੇ ਲਗਾ ਕੇ ਵਾਤਾਵਰਣ ਦੀ ਸ਼ੁੱਧਤਾ ਨੂੰ ਵਧਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਐਨ ਐਸ ਐਸ ਵਿਭਾਗ ਵੱਲੋਂ ਵਿਦਿਆਰਥਨਾਂ ਨੂੰ ਆਪਣੇ ਆਲੇ ਦੁਆਲੇ ਅਤੇ ਆਪਣੇ ਘਰਾਂ ਵਿੱਚ ਵੀ ਪੌਦੇ ਲਗਾਉਣ ਲਈ ਅਤੇ ਉਨਾਂ ਦੀ ਸਾਂਭ ਸੰਭਾਲ ਦਾ ਸੰਦੇਸ਼ ਦਿੱਤਾ ਗਿਆ। ਈਕੋ ਕਲੱਬ ਵੱਲੋਂ ਵੀ ਵਾਤਾਵਰਨ ਦੀ ਸ਼ੁੱਧਤਾ ਨੂੰ ਬਣਾਈ ਰੱਖਣ ਦੇ ਲਈ ਪੌਦੇ ਲਗਾਉਣ ਅਤੇ ਉਹਨਾਂ ਦੀ ਸਾਂਭ ਸੰਭਾਲ ਦਾ ਸੰਦੇਸ਼ ਦਿੱਤਾ ਗਿਆ। ਇਸ ਦੇ ਨਾਲ ਹੀ ਈਕੋ ਕਲੱਬ ਵੱਲੋਂ ਮਿਸ਼ਨ ਲਾਈਫ ਦੇ ਤਹਿਤ ਰੱਖੇ ਗਏ ਥੀਮਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਦੇ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਪ੍ਰਵੇਜ਼ ਨਗਰ ’ਚ ਹੋਈਆਂ ਲਗਾਤਾਰ ਚੋਰੀਆਂ ਕਰਨ ਲੋਕ ਸਹਿਮੇ ਚੋਰਾਂ ਨੇ ਚਾਰ ਘਰਾਂ ’ਤੇ ਬੋਲਿਆ ਧਾਵਾ ; ਮੋਬਾਇਲ ਫੋਨ, ਗਹਿਣ, ਨਗਦੀ ਸਮੇਤ ਕੀਮਤੀ ਸਮਾਨ ਕੀਤਾ ਚੋਰੀ
Next articleAn Open Letter to Shri. Narendra Modi Ji