HOME ਬਰੈਮਟਨ ਵਿੱਚ ਭੇਦ ਭਰੇ ਹਾਲਾਤਾਂ ਚ ਇੱਕ ਹੋਰ ਪੰਜਾਬੀ ਲੜਕੀ ਦੀ ਮੌਤ

ਬਰੈਮਟਨ ਵਿੱਚ ਭੇਦ ਭਰੇ ਹਾਲਾਤਾਂ ਚ ਇੱਕ ਹੋਰ ਪੰਜਾਬੀ ਲੜਕੀ ਦੀ ਮੌਤ

1
ਕੈਪਸ਼ਨ ਪ੍ਰਤਿਭਾ ਦੀ ਇੱਕ ਤਸਵੀਰ

ਵੈਨਕੂਵਰ,  (ਸਮਾਜ ਵੀਕਲੀ)   ( ਮਲਕੀਤ ਸਿੰਘ)– ਪਿਛਲੇ ਦਿਨੀ ਪੰਜਾਬ ਦੇ ਲੁਧਿਆਣੇ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਪੰਜਾਬੀ ਲੜਕੀ ਦੀ ਕਨੇਡਾ ਦੇ ਇੱਕ ਪਾਰਕ ਵਿੱਚ ਬੈਂਚ ਤੇ ਬੈਠੇ ਬੈਠੇ ਭੇਦ ਭਰੇ ਹਾਲਾਤਾਂ ਚ ਹੋਈ ਦੁਖਦਾਈ ਮੌਤ ਤੋਂ ਹਫਤਾ ਬਾਅਦ ਹੀ ਲੁਧਿਆਣਾ ਜ਼ਿਲ੍ਹੇ ਨਾਲ ਹੀ ਸੰਬੰਧਿਤ ਇੱਕ ਹੋਰ ਪੰਜਾਬੀ ਲੜਕੀ ਦੀ ਮੌਤ ਹੋ ਜਾਣ ਦੀ ਦੁਖਦਾਈ ਸੂਚਨਾ ਮਿਲੀ ਹੈ। ਪ੍ਰਾਪਤ ਵੇਰਵਿਆ ਮੁਤਾਬਿਕ ਕਨੇਡਾ ਦੇ ਬਰੈਮਟਨ ਸ਼ਹਿਰ ਚ ਕਿਰਾਏ ਦੇ ਮਕਾਨ ਚ ਰਹਿ ਰਹੀ ਨੌਜਵਾਨ ਪੰਜਾਬਣ ਲੜਕੀ ਦੀ ਲਾਸ਼ ਘਰ ਦੀਆਂ ਪੌੜੀਆਂ ਤੋਂ ਮਿਲੀ ਹੈ 21 ਸਾਲਾ ਪ੍ਰਤਿਭਾ ਨਾਮ ਦੀ ਇਹ ਲੜਕੀ ਲੁਧਿਆਣਾ ਦੇ ਅਹਿਮਦਗੜ੍ਹ ਨਾਲ ਸੰਬੰਧਤ ਸੀ ਅਤੇ ਤਕਰੀਬਨ ਸਾਢੇ ਤਿੰਨ ਸਾਲ ਪਹਿਲਾਂ ਉਚੇਰੀ ਪੜ੍ਹਾਈ ਕਰਨ ਲਈ ਕੈਨੇਡਾ ਆਈ ਸੀ ਅਤੇ ਹੁਣ ਵਰਕ ਪਰਮਿਟ ਤੇ ਇੱਥੇ ਰਹਿ ਕਿ ਇੱਕ ਟਰਾਂਸਪੋਰਟ ਕੰਪਨੀ ਵਿੱਚ ਨੌਕਰੀ ਕਰਦੀ ਸੀ ਪ੍ਰਾਪਤ ਵੇਰਵਿਆਂ ਮੁਤਾਬਕ ਪੰਜਾਬ ਉਹ ਰਹਿੰਦੇ ਉਸਦੇ ਪਰਿਵਾਰ ਵੱਲੋਂ ਰੋਜ਼ਮਰਾ ਵਾਂਗ ਜਦੋਂ ਉਸ ਨਾਲ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨਾਲ ਗੱਲਬਾਤ ਨਹੀਂ ਹੋ ਸਕੀ ਇਸ ਤੋਂ ਮਗਰੋਂ ਉਸਦੇ ਪਰਿਵਾਰ ਵੱਲੋਂ ਕਿਸੇ ਅਣਹੋਣੀ ਵਾਪਰ ਜਾਣ ਦੇ ਖਦਸ਼ੇ ਕਾਰਨ ਫੋਨ ਤੇ ਉਸਦੀ ਕੰਪਨੀ ਨਾਲ ਰਾਬਤਾ ਕਾਇਮ ਕੀਤਾ ਗਿਆ। ਜਿਸ ਮਗਰੋਂ ਕੰਪਨੀ ਅਧਿਕਾਰੀਆਂ ਵੱਲੋਂ ਕੈਨੇਡੀਆਈ ਪੁਲਿਸ ਅਧਿਕਾਰੀਆਂ ਦੇ ਧਿਆਨ ਚ ਇਹ ਮਾਮਲਾ ਲਿਆਉਣ ਮਗਰੋਂ ਮੌਕੇ ਤੇ ਪੁੱਜੀ ਪੁਲਿਸ ਨੂੰ ਘਰ ਦੀਆਂ ਪੌੜੀਆਂ ਤੋਂ ਪ੍ਰਤਿਭਾ ਦੀ ਲਾਸ਼ ਮਿਲੀ ਪੁਲਿਸ ਵੱਲੋਂ ਇਸ ਸਬੰਧ ਵਿੱਚ ਲਾਗਲੇ ਸੀਸੀਟੀਵੀ ਕੈਮਰਿਆਂ ਦੀ ਨੂੰ ਖੰਗਾਲ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਮੰਡੀ ਚੋਂ ਫਸਲ ਦੀ ਚੁਕਾਈ ਲਈ ਫੌਰੀ ਕਦਮ ਚੁੱਕੇ ਜਾਣ- ਤਰਸੇਮ ਪੀਟਰ
Next articleਚਾਂਦਪੁਰ ਗੈਸ ਏਜੰਸੀ ਵੱਲੋਂ ਸਪਸ਼ਟੀਕਰਨ—ਐਲ.ਪੀ.ਜੀ. ਸਪਲਾਈ ਪੂਰੀ ਤਰ੍ਹਾਂ ਸਥਿਰ