HOME ਮੰਡੀ ਚੋਂ ਫਸਲ ਦੀ ਚੁਕਾਈ ਲਈ ਫੌਰੀ ਕਦਮ ਚੁੱਕੇ ਜਾਣ- ਤਰਸੇਮ ਪੀਟਰ

ਮੰਡੀ ਚੋਂ ਫਸਲ ਦੀ ਚੁਕਾਈ ਲਈ ਫੌਰੀ ਕਦਮ ਚੁੱਕੇ ਜਾਣ- ਤਰਸੇਮ ਪੀਟਰ

4
ਫੋਟੋ : ਮੰਡੀ ਵਿੱਚ ਪਹੁੰਚ ਕੇ ਮਜ਼ਦੂਰਾਂ ਕੋਲੋਂ ਜਾਣਕਾਰੀ ਲੈਂਦੇ ਹੋਏ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਤੇ ਕੋਲ ਲੱਗੇ ਬੋਰੀਆਂ ਦੇ ਢੇਰ

ਮਜ਼ਦੂਰ ਵਿਹਲਾ ਬੈਠਾ ਫਸਲ ਚੁੱਕੇ ਜਾਣ ਦੀ ਉਡੀਕ ਕਰਨ ਲਈ ਮਜਬੂਰ

ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਪੰਜਾਬ ਦੀਆਂ ਦਾਣਾ ਮੰਡੀਆਂ ਵਿੱਚੋਂ ਬੇਸ਼ੱਕ ਸਰਕਾਰੀ ਏਜੰਸੀਆਂ ਕਣਕ ਦੀ ਖਰੀਦ ਲਗਭਗ ਕਰ ਚੁੱਕੀਆਂ ਹਨ। ਪਰ ਖਰੀਦਿਆ ਮਾਲ ਵਿੱਚੋਂ ਬਹੁਤਾ ਹਿੱਸਾ ਖੁੱਲੇ ਅਸਮਾਨ ਵਿੱਚ ਬੋਰੀਆਂ ਵਿੱਚ ਪਿਆ ਉਡੀਕ ਰਿਹਾ ਹੈ।ਕਿ ਕਦੋਂ ਸਰਕਾਰ ਦੀਆਂ ਏਜੰਸੀਆਂ ਇਸ ਨੂੰ ਸਟੋਰਾਂ ਤੱਕ ਪਹੁੰਚਾਉਣ ਗਿਆ। ਮੰਡੀਆਂ ਵਿੱਚ ਹਰ ਰੋਜ਼ ਗਿਣਤੀ ਦੇ ਢੁਆਈ ਲਈ ਟਰੱਕ ਭੇਜੇ ਜਾ ਰਹੇ ਜੋ ਲੋੜ ਤੋਂ ਕਿਤੇ ਘੱਟ ਹਨ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਅੱਜ ਜਲੰਧਰ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਲਗਭਗ ਸਾਰੀਆਂ ਮੰਡੀਆਂ ਵਿੱਚ ਢੁਆਈ ਦਾ ਕੰਮ ਜੂ ਦੀ ਤੁਰੇ ਤੁਰਿਆ ਹੋਇਆ ਹੈ। ਮੰਡੀਆਂ ਵਿੱਚ ਮਜ਼ਦੂਰਾਂ ਲਈ ਬੁਨਿਆਦੀ ਸਹੂਲਤਾਂ ਦੀ ਥੋੜ ਦੇ ਬਾਵਜੂਦ ਕਣਕ ਦੀ ਸਾਂਭ ਸੰਭਾਲ ਦਾ ਕੰਮ ਲਗਭਗ ਨਿਬੇੜ ਕੇ ਮੰਡੀਆਂ ਵਿੱਚ ਮਜ਼ਦੂਰ ਵਿਹਲਾ ਬੈਠਾ ਫਸਲ ਚੁੱਕੇ ਜਾਣ ਦੀ ਉਡੀਕ ਕਰਨ ਲਈ ਮਜਬੂਰ ਹੈ। ਮੰਡੀਆਂ ਦੇ ਮਜ਼ਦੂਰ ਫਿਕਰਮੰਦ ਹਨ ਕਿ ਜੇ ਸਰਕਾਰੀ ਏਜੰਸੀਆਂ ਨੇ ਫੌਰੀ ਇਹ ਫਸਲ ਮੰਡੀਆਂ ਵਿੱਚੋਂ ਨਾ ਚੁੱਕੀ ਤਾਂ ਮਜ਼ਦੂਰਾਂ ਨੇ ਜੋ ਕਮਾਇਆ ਹੈ। ਉਹ ਮੰਡੀ ਵਿੱਚ ਬੈਠ ਕੇ ਖਾ ਲੈਣਗੇ ਤਾਂ ਘਰ ਕੀ ਲੈ ਕੇ ਜਾਣਗੇ। ਪ੍ਰਵਾਸੀ ਮਜ਼ਦੂਰਾਂ ਦੀ ਹਾਲਤ ਤਾਂ ਹੋਰ ਖਸਤਾ ਹੈ। ਉਹਨਾਂ ਨੂੰ ਬਲੈਕ ਵਿੱਚ ਗੈਸ ਅਤੇ ਮਹਿੰਗਾ ਬਾਲਣ ਲੈ ਕੇ ਆਪਣਾ ਚੁੱਲਾ ਤਪਾਉਣਾ ਪੈ ਰਿਹਾ ਹੈ। ਯੂਨੀਅਨ ਦੇ ਪ੍ਰਧਾਨ ਤਰਸੇਮ ਪੀਟਰ ਨੇ ਵੱਖ-ਵੱਖ ਮੰਡੀਆਂ ਵਿੱਚ ਮਜ਼ਦੂਰਾਂ ਨਾਲ ਮੀਟਿੰਗਾਂ ਕਰਕੇ ਦੋਸ਼ ਲਾਇਆ ਕਿ ਮਾਰਕੀਟ ਕਮੇਟੀਆਂ ਲੱਖਾਂ ਰੁਪਈਆ ਦਾਣਾ ਮੰਡੀਆਂ ਤੋਂ ਕਮਾਉਂਦੀਆਂ ਹਨ ਪਰ ਮੰਡੀ ਮਜ਼ਦੂਰ ਲਈ ਨਾ ਤਾਂ ਬਾਥਰੂਮ ਅਤੇ ਨਾ ਪਖਾਨਿਆਂ ਦਾ ਪੁਖਤਾ ਪ੍ਰਬੰਧ ਹੈ। ਉਨਾਂ ਨੇ ਕਿਹਾ ਕਿ ਦਾਣਾ ਮੰਡੀ ਮਹਿਤਪੁਰ ਵਿੱਚ 500 ਮਜ਼ਦੂਰਾਂ ਲਈ ਸਿਰਫ ਛੇ ਪਖਾਨੇ ਅਤੇ ਬਾਥਰੂਮ ਹਨ ਉਹਨਾਂ ਵਿੱਚੋਂ ਵੀ ਔਰਤਾਂ ਲਈ ਰਾਖਮੇ ਕੀਤੇ ਗਏ ਪਖਾਨਿਆਂ ਨੂੰ ਜਿੰਦੇ ਲਾਏ ਗਏ ਹਨ ਜਿਸ ਦਾ ਜਵਾਬ ਮਾਰਕੀਟ ਕਮੇਟੀ ਨੂੰ ਦੇਣਾ ਬਣਦਾ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਠੇਕੇਦਾਰਾਂ ਨੂੰ ਢੋਉ ਡੁਵਾਈ ਦੇ ਟੈਂਡਰ ਦਿੱਤੇ ਗਏ ਉਨਾਂ ਦੀਆਂ ਤਾਰਾਂ ਹਾਕਮ ਪਾਰਟੀ ਨਾਲ ਜੁੜੀਆਂ ਹੋਈਆਂ ਹਨ। ਇਸੇ ਲਈ ਪ੍ਰਸ਼ਾਸਨ ਉਹਨਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਿਹਾ। ਇਸ ਦਾ ਖਮਿਆਜਾ ਮੰਡੀ ਦੇ ਮਜ਼ਦੂਰਾਂ ਨੂੰ ਭੁਗਤਣਾ ਪੈ ਰਿਹਾ ਹੈ। ਇਹ ਹਾਲਤ ਲਗਭਗ ਸਾਰੇ ਪੰਜਾਬ ਦੀ ਬਣੀ ਹੋਈ ਹੈ। ਉਹਨਾਂ ਨੇ ਪ੍ਰਸ਼ਾਸਨ ਕੋਲ ਮੰਗ ਕੀਤੀ ਕਿ ਮੰਡੀਆਂ ਚੋਂ ਫਸਲ ਦੀ ਚੁਕਾਈ ਲਈ ਫੌਰੀ ਕਦਮ ਚੁੱਕੇ ਜਾਣ ‌।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮਹਿਲਾਵਾਂ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਵਧ ਰਿਹਾ ਵਿਸ਼ਵਾਸ ਪੰਜਾਬ ਦੇ ਉੱਜਵਲ ਭਵਿੱਖ ਦਾ ਸੰਕੇਤ : ਨੀਤੀ ਤਲਵਾੜ
Next articleਬਰੈਮਟਨ ਵਿੱਚ ਭੇਦ ਭਰੇ ਹਾਲਾਤਾਂ ਚ ਇੱਕ ਹੋਰ ਪੰਜਾਬੀ ਲੜਕੀ ਦੀ ਮੌਤ