(ਸਮਾਜ ਵੀਕਲੀ)
ਮੇਰੀ ਗਲੀ ਦੇ
ਜਿੰਨੇ ਕੁੱਤੇ
ਸਾਰੇ ਰਹਿੰਦੇ
ਘਰਾਂ ਚ ਸੁੱਤੇ!
ਨਾ ਉਹ ਭੌਕਣ,
ਨਾ ਉਹ ਵੱਢਣ
ਹਰ ਸਭਾ ‘ਚ ਓ
ਸਟੇਜ ਦੇ ਉੱਤੇ !
ਖਾ ਕੇ ਵੀ ਨਾ ਭੌਕਣ,
ਵਾਂਗ ਮੱਝ ਦੇ ਹੌਕਣ
ਜੇ ਕੋਈ ਬੋਲੇ ਮੂਹਰੇ
ਭੱਜਦੇ ਨੇ ਸਣੇ ਜੁੱਤੇ!
ਹਰ ਥਾਂ ‘ਤੇ ਓ
ਕਰਨ ਦਲਾਲੀ
ਉਜੜੇ ਬਾਗ ਦੇ
ਬਣੇ ਨੇ ਮਾਲੀ
ਲਿਖਣ ਦੇ ਨਾਂ ‘ਤੇ
ਉਹ ਸਾਰਨ ਬੁੱਤੇ!
ਬੰਦਾ ਦੇਖ ਕੇ
ਪੂੰਛ ਹਿਲਾਉਦੇ
ਊੱ ਨਾ ਕਿਸੇ ਨੂੰ
ਮੂੰਹ ਨਾ ਲਾਉਦੇ
ਬੇਮੌਸਮੇ ਮੀਹ ਵਾਂਗੂੰ
ਆ ਗਏ ਨੇ
ਕਿਹੜੀ ਰੁੱਤੇ।
ਜਾਂ ਬਾਬਾ ਤੂੰ ਬੁੱਲ੍ਹਾ
ਬਣ ਜਾਂ ਫੇਰ
ਕਿਸੇ ਦੇ ਸਿਰ
ਤੂੰ ਬਾਬਾ ਕੁੱਲਾ
ਦੋ ਬੇੜੀ ਦੇ ਬੰਦੇ
ਬਾਬਾ ਡੁੱਬ ਨੇ ਸੁੱਤੇ।
ਮੇਰੀ ਮਾਂ ਹੈ
ਪੰਜਾਬੀ ਬੋਲੀ
ਇਹ ਨਾ ਬਣੇ
ਕਿਸੇ ਦੀ ਗ਼ੋਲੀ
ਆ ਕਰਦਾਂਗੇ
ਓ ਕਰਦਾਂਗੇ
ਭੌਕਣ ਹੁਣ ਕੁੱਤੇ!
ਬਾਬਾ ਵੈਦ ਸੁਣਾਵੇ
ਖਰੀਆਂ ਖਰੀਆਂ
ਕਈਆਂ ਦੇ ਵਿਉਹ
ਵਾਂਗੂੰ ਲੜੀਆਂ
ਬਾਬੇ ਵਰਗੇ ਬਣ ਜੋ
ਹੁਣ ਤੇ ਭੌਕਣ ਕੁੱਤੇ !
ਬੁੱਧ ਸਿੰਘ ਨੀਲੋਂ
94643 70823
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly