ਟੀ20: ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਅਹਿਮਦਾਬਾਦ (ਸਮਾਜ ਵੀਕਲੀ): ਇੱਥੋਂ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਵਿੱਚ ਅੱਜ ਖੇਡੇ ਗਏ ਚੌਥੇ ਟੀ20 ਕ੍ਰਿਕਟ ਮੈਚ ਵਿੱਚ ਭਾਰਤ ਨੇ ਇੰਗਲੈਂਡ ਨੂੰ 8 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ ਲੜੀ 2-2 ਨਾਲ ਬਰਾਬਰ ਕਰ ਲਈ ਹੈ। ਭਾਰਤ ਵੱਲੋਂ ਗੇਂਦਬਾਜ਼ ਸ਼ਰਦੁਲ ਠਾਕੁਰ ਨੇ 42 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਇਓਨ ਮੋਰਗਨ ਨੇ ਭਾਰਤ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਅੱਠ ਵਿਕਟਾਂ ਦੇ ਨੁਕਸਾਨ ’ਤੇ 185 ਦੌੜਾਂ ਬਣਾਈਆਂ। ਭਾਰਤ ਵੱਲੋਂ ਸੂਰਿਆ ਕੁਮਾਰ ਯਾਦਵ ਨੇ 57 ਤੇ ਸ਼੍ਰੇਅਸ ਅੱਈਅਰ ਨੇ 37 ਦੌੜਾਂ ਬਣਾਈਆਂ। ਇਸੇ ਦੌਰਾਨ ਰੋਹਿਤ ਸ਼ਰਮਾ ਨੇ 12 ਦੌੜਾਂ ਬਣਾਈਆਂ ਤੇ ਟੀ20 ਕ੍ਰਿਕਟ ਵਿੱਚ 9000 ਦੌੜਾਂ ਪੂਰੀਆਂ ਕਰ ਕੇ ਭਾਰਤ ਦੇ ਦੂਜੇ ਤੇ ਦੁਨੀਆਂ ਦੇ ਨੌਵੇਂ ਬੱਲੇਬਾਜ਼ ਬਣ ਗਏ।

Previous articleਅੰਬਾਨੀ ਦੇ ਘਰ ਨੇੜਿਓਂ ਧਮਾਕਾਖੇਜ਼ ਸਮੱਗਰੀ ਮਿਲਣ ਦਾ ਮਾਮਲਾ: ਵਾਜ਼ੇ ਨਾਲ ਸਬੰਧਤ ਦੋ ਹੋਰ ਲਗਜ਼ਰੀ ਕਾਰਾਂ ਜ਼ਬਤ
Next articleਮਮਤਾ ਵੱਲੋਂ ਬੰਗਾਲ ਚੋਣਾਂ ਜਿੱਤਣ ਬਾਅਦ ਦਿੱਲੀ ਵਿੱਚ ‘ਪਰਿਵਰਤਨ’ ਲਿਆਉਣ ਦੀ ਧਮਕੀ