ਗ਼ਜ਼ਲ

(ਸਮਾਜ ਵੀਕਲੀ)

ਮੈਂ ਤੜਫਾਂ ਭੁੱਖ ਦੇ ਨਾਲ , ਜੋ ਵੀ ਹੈ ‘ਲਿਆ
ਹੈ ਦਲੀਆ ਭਾਵੇਂ ਦਾਲ , ਜੋ ਵੀ ਹੈ ਲਿਆ

ਮਾਸ ਖਾਣ ਦੀ ਆਦਤ ਹੀ ਜਦ ਪੈ ਗਈ
ਕੀ ਝਟਕਾ , ਕੀ ਹਲਾਲ , ਜੋ ਵੀ ਹੈ ਲਿਆ

ਮਹਿਫ਼ਿਲ ਦੇ ਵਿੱਚ ਆਇਐਂ ਤਾਂ ਸ਼ਿੰਗਾਰ ਬਣ
ਕੋਈ ਗੀਤ, ਗ਼ਜ਼ਲ ਖ਼ਿਆਲ ਜੋ ਵੀ ਹੈ ਲਿਆ

ਤੇਰੇ ਹੱਥੋਂ ਜਾਵੇ ਨਿੱਕਲਦਾ ਰਾਂਝਾ ਹੀਰੇ
ਨਖ਼ਰੇ , ਜ਼ੁਲਫ਼ਾਂ, ਮੋਹ ਜਾਲ , ਜੋ ਵੀ ਹੈ ਲਿਆ

ਕੁਦਰਤ ਦੇ ਰੰਗ ‘ਯਾਰਾ ਸਾਰੇ ਸੋਹਣੇ ਨੇ
ਰੰਗ ਕਾਲਾ , ਪੀਲਾ , ਲਾਲ , ਜੋ ਵੀ ਹੈ ਲਿਆ

ਸ਼ਬਦਾਂ ਵਿੱਚ ਪਰੋ ਜਾਣਾ ਸਭ ਸ਼ਾਇਰ ਨੇ
ਐ ਜ਼ਿੰਦਗੀ, ਹੜ੍ਹ ,ਭੁਚਾਲ , ਜੋ ‘ਵੀ ਹੈ ਲਿਆ

ਬੂੰਦ ਸਮੁੰਦਰ ਹੋਈ ਮੁੱਕਿਆ ਡਰ ‘ਜਿੰਮੀ’
ਯਮਦੂਤ , ਮੌਤ ਤੂੰ ਕਾਲ , ਜੋ ਵੀ’ ਹੈ ਲਿਆ

 ਜਿੰਮੀ ਅਹਿਮਦਗੜ੍ਹ

ਫੋਨ / 8195907681 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਮੇਰੀ ਗਲੀ ਦੇ ਕੁੱਤੇ