ਮੇਰੀ ਕਵਿਤਾ ਸਾਥਣ ਮੇਰੀ ਜ਼ਿੰਦਗੀ ਦੀ ….

ਗੁਰਦਾਸ ਰਾਮ ਆਲਮ

(ਸਮਾਜ ਵੀਕਲੀ)

ਮੇਰੀ ਕਵਿਤਾ ਸਾਥਣ ਮੇਰੀ ਜ਼ਿੰਦਗੀ ਦੀ,
ਹੈ ਅਲਹਾਮ(ਪ੍ਰੇਰਨਾ) ਤੇ ਭਾਵੇਂ ਜਨੂਨ ਮੇਰਾ।

ਹਰ ਇਕ ਲਾਈਨ ਵਿੱਚ ਬੋਲਦੀ ਰੂਹ ਮੇਰੀ,
ਅੱਖਰ-ਅੱਖਰ ਦੇ ਵਿੱਚ ਹੈ ਖੂਨ ਮੇਰਾ।

ਹਰ ਤਸ਼ਬੀਹ(ਤੁਲਨਾ) ਹੁੰਦੀ ਮੇਰੀ ਹੱਡ-ਬੀਤੀ,
ਨਿਰਾ ਗੁੰਨਿਆ ਹੁੰਦਾ ਨਹੀਂ ਲੂਣ ਮੇਰਾ।

ਵੱਖੋ-ਵੱਖਰੇ ਹੋਣ ਸਿਰਲੇਖ ਭਾਵੇਂ,
ਹੁੰਦਾ ਸਭਨਾ ‘ਚ ਇੱਕੋ ਮਜ਼ਮੂਨ ਮੇਰਾ।

ਕਿਸੇ ਨਾਲ ਨਹੀਂ ਲੱਬੋ-ਲਬਾਬ ਮਿਲਦਾ,
ਲੱਖਾਂ ਵਿੱਚੋਂ ਵੀ ਜਾਣਿਆ ਜਾਂਦਾ ਹਾਂ ਮੈਂ।

ਪੇਂਡੂ ਬੋਲੀ, ਮੁਹਾਵਰੇ ਮੰਜਕੀ(ਜਲੰਧਰ ਦਾ ਇੱਕ ਖੇਤਰ) ਦੇ,
ਹਰ ਜਗ੍ਹਾ, ਪਛਾਣਿਆ ਜਾਂਦਾ ਹਾਂ ਮੈਂ।

– ਗੁਰਦਾਸ ਰਾਮ ਆਲਮ

Previous articleमथुरा जेल में कैद हृदय रोग से ग्रस्त अतीकुर्रहमान को इलाज के लिए तत्काल रिहा किया जाए- रिहाई मंच
Next articleਪਟਿਆਲੇ ਗੱਜਣਗੇ ਪੇਂਡੂ ਅਤੇ ਖੇਤ ਮਜ਼ਦੂਰ, ਤਿੰਨ ਰੋਜ਼ਾ ਮੋਰਚੇ ਦੀਆਂ ਤਿਆਰੀਆਂ ਮੁਕੰਮਲ : ਸਾਂਝਾ ਮਜ਼ਦੂਰ ਮੋਰਚਾ