ਸੈਮਸੰਗ ਦੇ ਚੇਅਰਮੈਨ ਦਾ ਦੇਹਾਂਤ: ਛੋਟੀ ਜਿਹੀ ਕੰਪਨੀ ਨੂੰ ਬਣਾਇਆ ਵੱਡਾ ਬਰਾਂਡ

ਸਿਓਲ (ਸਮਾਜ ਵੀਕਲੀ) : ਸੈਮਸੰਗ ਇਲੈਕਟ੍ਰਾਨਿਕਸ ਦੇ ਚੇਅਰਮੈਨ ਲੀ ਕੁਨ-ਹੀ ਦਾ ਦੇਹਾਂਤ ਹੋ ਗਿਆ ਹੈ. ਉਹ 78 ਸਾਲ ਦੇ ਸਨ। ਲੀ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਛੋਟੀ ਜਿਹੀ ਟੈਲੀਵਿਜ਼ਨ ਕੰਪਨੀ ਸ਼ੁਰੂ ਕਰਨ ਤੋਂ ਬਾਅਦ ਇਲੈਕਟ੍ਰੋਨਿਕਸ ਖੇਤਰ ਵਿਚ ਸੈਮਸੰਗ ਨੂੰ ਇਕ ਵੱਡਾ ਬ੍ਰਾਂਡ ਬਣਾ ਦਿੱਤਾ। ਸੈਮਸੰਗ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਲੀ ਦੀ ਐਤਵਾਰ ਨੂੰ ਮੌਤ ਹੋ ਗਈ। ਉਸ ਵਕਤ ਉਨ੍ਹਾਂ ਦਾ ਬੇਟਾ ਲੀ ਜੋਈ ਯੋਂਗ ਅਤੇ ਪਰਿਵਾਰ ਦੇ ਹੋਰ ਮੈਂਬਰ ਉਨ੍ਹਾਂ ਨਾਲ ਸਨ। ਦਿਲ ਨੂੰ ਦੌਰਾ ਪੈਣ ਮਗਰੋਂ ਲੀ ਨੂੰ ਮਈ 2014 ’ਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਦੋਂ ਤੋਂ ਉਹ ਹਸਪਤਾਲ ਵਿਚ ਸੀ। ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਉਨ੍ਹਾਂ ਦਾ ਪੁੱਤ ਹੀ ਦੱਖਣੀ ਕੋਰੀਆ ਦੀ ਸਭ ਤੋਂ ਵੱਡੀ ਕੰਪਨੀ ਦੇ ਕਾਰੋਬਾਰ ਨੂੰ ਸੰਭਾਲ ਰਿਹਾ ਸੀ।

Previous articleCentre to seek Parliament’s nod for additional Rs 37k cr infra push
Next articleFavourable orders for Amazon, arbitration court stalls Future-RIL deal