ਅਦਨ ਧਮਾਕਾ: ਯਮਨ ਸਰਕਾਰ ਨੂੰ ਖਤਮ ਕਰਨ ਲਈ ਕੀਤਾ ਗਿਆ ਸੀ ਹਮਲਾ: ਪ੍ਰਧਾਨ ਮੰਤਰੀ

ਕਾਹਿਰਾ (ਸਮਾਜ ਵੀਕਲੀ) : ਯਮਨ ਦੇ ਪ੍ਰਧਾਨ ਮੰਤਰੀ ਨੇ ਸ਼ਨਿਚਰਵਾਰ ਦੋਸ਼ ਲਾਇਆ ਕਿ ਅਦਨ ਦੇ ਹਵਾਈ ਅੱਡੇ ’ਤੇ ਹੋਏ ਮਿਜ਼ਾਈਲ ਹਮਲੇ ਦਾ ਉਦੇਸ਼ ਦੇਸ਼ ਦੀ ਨਵੀਂ ਸਰਕਾਰ ਨੂੰ ‘ਖਤਮ’ ਕਰਨਾ ਸੀ। ਉਨ੍ਹਾਂ ਨੇ ਇਰਾਨ ਸਮਰਥਿਤ ਹੂਥੀ ਬਾਗ਼ੀਆਂ ਉੱਤੇ ਹਮਲਾ ਕਰਨ ਦਾ ਦੋਸ਼ ਲਾਇਆ। ਬੁੱਧਵਾਰ ਨੂੰ ਹੋਏ ਇਸ ਹਮਲੇ ’ਚ 25 ਲੋਕ ਮਾਰੇ ਗਏ ਅਤੇ 110 ਹੋਰ ਜ਼ਖ਼ਮੀ ਹੋ ਗੲੇ ਸਨ। ਯਮਨ ਦੇ ਪ੍ਰਧਾਨ ਮੰਤਰੀ ਮਈਨ ਅਬਦੁੱਲ ਮਲਿਕ ਸਈਦ, ਜੋ ਹਮਲੇ ਦੌਰਾਨ ਵਾਲ-ਵਾਲ ਬਚ ਗਏ ਸਨ, ਨੇ ਇਹ ਗੱਲ ਅਦਨ ਦੇ ਮਸ਼ਿਕ ਪੈਲੇਸ ਵਿੱਚ ਆਪਣੇ ਦਫ਼ਤਰ ਵਿੱਚ ਇੱਕ ਇੰਟਰਵਿਊ ਦੌਰਾਨ ਕਹੀ।

ਪ੍ਰਧਾਨ ਮੰਤਰੀ ਨੇ ਕਿਹਾ, ‘ਇਹ ਇਕ ਜਬਰਦਸਤ ਹਮਲਾ ਸੀ, ਜਿਸ ਦਾ ਉਦੇਸ਼ ਸਰਕਾਰ ਨੂੰ ਹਟਾਉਣਾ ਸੀ। ਇਹ ਯਮਨ ਵਿੱਚ ਸ਼ਾਂਤੀ ਅਤੇ ਸਥਿਰਤਾ ਖ਼ਿਲਾਫ਼ ਇਕ ਸੰਦੇਸ਼ ਸੀ।’ ਸਈਦ ਨੇ ਆਪਣੀ ਸਰਕਾਰ ਦੇ ਦੋਸ਼ਾਂ ਨੂੰ ਦੁਹਰਾਇਆ ਕਿ ਹਮਲੇ ਪਿੱਛੇ ਯਮਨ ਦਾ ਹੂਥੀ ਬਾਗੀ ਸਮੂਹ ਦਾ ਹੱਥ ਸੀ। ਯਮਨ ਦੀ ਨਵੀਂ ਸਰਕਾਰ ਪਿਛਲੇ ਸਾਲ ਦਸੰਬਰ ਵਿਚ ਬਣਾਈ ਗਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਵਾਈ ਅੱਡੇ ’ਤੇ ਮਿਜ਼ਾਈਲ ਹਮਲੇ ਵਿਚ ਵਰਤੀਆਂ ਤਕਨੀਕਾਂ ਹੂਥੀਆਂ ਦੀ  ਦੀ ਰਣਨੀਤੀ ਦੀ ਪਛਾਣ ਹਨ।

Previous articleਮੁੰਬਈ ਦਹਿਸ਼ਤੀ ਹਮਲਿਆਂ ਦਾ ਸਰਗਨਾ ਲਖਵੀ ਗ੍ਰਿਫ਼ਤਾਰ
Next articleਬਰਤਾਨੀਆ: ਜੂਲੀਅਨ ਅਸਾਂਜ ਦੀ ਹਵਾਲਗੀ ’ਤੇ ਅਦਾਲਤ ਸੋਮਵਾਰ ਨੂੰ ਸੁਣਾਏਗੀ ਫ਼ੈਸਲਾ