(ਸਮਾਜ ਵੀਕਲੀ)
ਮੇਰੀ ਮਾਂ ਬੋਲੀ ਪੰਜਾਬੀ ਦਾ,
ਹੋ ਗਿਆ ਜੱਗ ਵਿੱਚ ਉੱਚਾ ਨਾਂ।
ਮੇਰੀ ਮਾਂ ਬੋਲੀ ਪੰਜਾਬੀ ਦੀ,
ਲੈ ਨਹੀ ਸਕਦਾ ਕੋਈ ਥਾਂ।
ਇਸ ਨੂੰ ਗੁਰੂਆਂ ਪੀਰਾਂ ਦਾ ਹੈ ਵਰਦਾਨ।
ਇਹ ਹੈ ਸੁੱਚੇ ਹੀਰੇ ਮੋਤੀਆਂ ਦੀ ਭਰੀ ਖਾਨ।
‘ਪੈਂਤੀ ਅੱਖਰੀ’ ਤੇ ‘ਵਰਨਮਾਲਾ’
ਰੱਖੇ ਇਸਦੇ ਪਿਆਰੇ ਨਾਂ।
ੳ,ਅ ਅੱਖਰਾਂ ਤੋਂ ਸ਼ੁਰੂ ਹੋਕੇ,
‘ੜ’ ਅਖੱਰ ਪੈਂਤੀ ਵਾਂ।
ਫ਼ਾਰਸੀ ਅੱਖਰਾਂ ਨੂੰ ਸ਼ੁਧ ਬੋਲਣ ਲਈ,
ਪੰਜ ਅੱਖਰਾਂ ਦਾ ਕੀਤਾ ਸੁਮੇਲ।
ਸ,ਖ,ਗ,ਜ,ਫ,ਦੇ ਪੈਰਾਂ ਵਿੱਚ ਬਿੰਦੀ,
ਲਾ ਕੇ ਬਣਾਇਆ ਸ਼ੁੱਧ ਫਾਰਸੀ ਮੇਲ਼।
ਇਹ ਹੈ ਬਾਬੇ ਫਰੀਦ ਦੀ ਬੋਲੀ,
ਵਾਰਿਸ ਸ਼ਾਹ ਦੀ ਹੀਰ ਦੀ ਬੋਲੀ।
‘ਅਮਿ੍ਤਾ’ ਦੇ ਦਰਦ ਦੀ ਬੋਲੀ,
‘ਬਿਰਹਾ ਦੇ ਸੁਲਤਾਨ’ ਦੀ ਬੋਲੀ।
‘ਪਾਤਰ’ ਕੂਕੇ ਚੌਰਾਹੇ ਤੇ ਖੜ੍ਹ ਕੇ,
‘ਮੋਹਨ’ ਦਾ ਦਿਲ ਇਸ ਨਾਲ ਧੜਕੇ।
‘ਸ਼ਰਫ’ ਦਾ ਪੰਜਾਬੀ ਨਾਲ਼ ਅਨੂਠਾ ਪਿਆਰ।
ਨੂਰਪੁਰੀ ਦੇ ‘ਗੀਤਾਂ’ ਦੀ ਫੁਹਾਰ।
‘ਗ੍ਰੰਥ ਸਾਹਿਬ ਜੀ’ ਦੀ ਬਣੀ ਇਹ ਗੋਲੀ।
ਤਾਂਹੀਓਂ ਤਾਂ ਸੁੱਚੀ ਏ ਪੰਜਾਬੀ ਮਾਂ ਬੋਲੀ।
ਮੇਰੇ ਲਈ ,ਮੇਰੀ ਜਾਨ ਤੋਂ ਵੱਧ ਹੈ।
ਮਾਣ ਮਿਲੇ ਜਦੋਂ ਬੋਲੀ ਨੂੰ ,
‘ਸਰਿਤਾ’ ਹੋ ਜਾਂਦੀ ਗਦ-ਗਦ ਹੈ।
ਸਰਿਤਾ ਦੇਵੀ
9464925265