ਪੰਜਾਬ ਸਿੱਖਿਆ ਤੇ ਸਿਆਸਤ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਭਾਰਤ ਵਿਚ ਸਿੱਖਿਆ ਹੋ ਰਹੀ ਮਹਿੰਗੀ,
ਸਰਕਾਰਾਂ ਨੂੰ ਦੇਣਾ ਚਾਹੀਦਾ ਧਿਆਨ ।
ਬੱਚਿਆਂ ਦਾ ਉੱਚ ਸਿੱਖਿਆ ਪ੍ਰਾਪਤੀ ਲਈ,
ਵੱਡੇ ਪੈਮਾਨੇ ਤੇ ਚੱਲ ਰਿਹਾ, ਬਾਹਰ ਜਾਣ ਦਾ ਰੁਝਾਨ।

ਬਾਹਰਲੇ ਦੇਸ਼ਾਂ ਵਾਸਤੇ ਅੰਗ੍ਰੇਜ਼ੀ ਟੈਸਟ (ਆਈਲੈਟ),
ਭਾਵੇਂ ਦਿਨ ਪਰ ਦਿਨ ਔਖੇ ਹੋਈ ਜਾਂਦੇ।
ਹੋੜ੍ਹ ਲੱਗੀ ਹੈ ਪੰਜਾਬੀਆਂ ਚ ਬਾਹਰ ਜਾਣ ਦੀ,
ਕਿਸੇ ਵੀ ਤਰੀਕੇ ਮਿਲੇ ਰਸਤਾ ਤੜੰਗੇ ਤੁੜਾਈ ਜਾਂਦੇ।

ਬੇਤਰਤੀਬਾ ਪਰਵਾਸ ਜੇ ਲਗਾਤਾਰ ਚੱਲਦਾ ਰਿਹਾ,
ਅੱਧੇ ਤੋਂ ਜ਼ਿਆਦਾ ਘਰਾਂ ਨੂੰ ਪਿੰਡਾਂ ‘ਚ ਜਿੰਦਰੇ ਲਟਕ ਜਾਣੇ।
ਯੂਪੀ-ਬਿਹਾਰੀਆਂ ਨੇ ਉਪਰਲੇ ਰੈਂਕਾਂ ਤੇ ਕਰਨਾ ਕਬਜ਼ਾ ,
ਨਸ਼ਿਆਂ ਦਾ ਹੋਊ ਬੋਲਬਾਲਾ, ਬਾਕੀ ਨੇ ਕਰਜ਼ਿਆਂ ਚ’ ਪਟਕ ਜਾਣੇ।

ਸੰਭਾਲੋ ਪੰਜਾਬ ਨੂੰ ਪੰਜਾਬ ਦੇ ਹੁਨਰਮੰਦ ਹਿਤੈਸ਼ੀਓ,
ਆਪਣੀ ਬੋਲੀ ਨੂੰ ਵੀ ਬਚਾਓ, ਹਾਵੀ ਹੋ ਰਹੀਆਂ ਦੂਸਰੀਆਂ ਭਾਸ਼ਾਵਾਂ ਤੋਂ।
ਮਿਹਨਤਾਂ ਕਰਕੇ ਵੱਡੇ ਪੈਮਾਨੇ ਤੇ ਸਵੈ-ਰੁਜ਼ਗਾਰ ਚਲਾਓ,
ਆਉਣ ਵਾਲੀਆਂ ਪੀੜ੍ਹੀਆਂ ਅਸ਼ ਅਸ਼ ਕਰ ਉੱਠਣ, ਤੁਹਾਡੀਆਂ ਬਣਾਈਆਂ ਰਾਹਵਾਂ ਤੋਂ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

Previous articleਕੁਦਰਤ , ਵਾਤਾਵਰਣ ਤੇ ਪੰਛੀਆਂ ਪ੍ਰਤੀ ਸਮਰਪਿਤ ਮੇਰੇ ਪਿਆਰੇ ਸਕੂਲ ਦੇ ਪਿਆਰੇ ਵਿਦਿਆਰਥੀ
Next article‘ਮੇਰੀ ਮਾਂ ਬੋਲੀ ਪੰਜਾਬੀ’