(ਸਮਾਜ ਵੀਕਲੀ)
ਹੇ ਰੱਬਾ! ਉਹ ਮਾਸੂਮ ਜਿਹੀ ਜਿੰਦਗੀ ਫਿਰ ਦਵਾ ਦੇ
ਮੇਰਾ ਬਚਪਨ ਮੇਰੀ ਝੋਲੀ ਪਾ ਦੇ।
ਨਹੀਂ ਜਿਉਣਾ ਸਮਝਦਾਰੀ ਨਾਲ ਮੈਂ
ਮੈਨੂੰ ਤਾਂ ਅਨਭੋਲ ਬਣਾ ਦੇ।
ਚੱਕ ਨਹੀਂ ਹੁੰਦਾ ਜ਼ਿੰਮੇਵਾਰੀਆਂ ਦਾ ਬੋਝ
ਫਿਰ ਬੇਪਰਵਾਹ ਬਾਦਸ਼ਾਹ ਬਣਾ ਦੇ।
ਇਹਨਾਂ ਸ਼ੋਰਾਂ ਦੀ ਗੂੰਜ ਝੱਲ ਨਹੀਂ ਹੁੰਦੀ
ਕਿਲਕਾਰੀਆਂ ਦੀ ਜ਼ੁਬਾਨ ਲਾ ਦੇ।
ਨਹੀਂ ਚੜਨਾ ਮੈਂ ਜਹਾਜ਼ ਤੇ
ਮੈਨੂੰ ਕਿਸ਼ਤੀ ਲਈ ਕਾਗਜ਼ ਲਿਆ ਦੇ।
ਲੜ ਨਹੀਂ ਹੁੰਦਾ ਸ਼ੇਰਾਂ ਨਾਲ
ਮੇਰੇ ਅੰਦਰ ਬਿੱਲੀ ਦਾ ਖੌਫ ਵਸਾ ਦੇ।
ਲੈ ਲਾ ਆਪਣੀ ਜਵਾਨੀ,
ਮੈਨੂੰ ਤਾਂ ਮੇਰਾ ਬਚਪਨ ਲਿਆ ਦੇ।
ਕੰਵਰਪ੍ਰੀਤ ਕੌਰ ਮਾਨ