ਮੱਟ ਸੇਰੋਂ ਵਾਲੇ ਨੇ ਆਪਣੇ ਵੱਲੋਂ ਪਾਈ ਪੋਸਟ ‘ਤੇ ਮਾਫੀ ਮੰਗੀ 

ਬਲਬੀਰ ਸਿੰਘ ਬੱਬੀ –ਪਿਛਲੇ ਦਿਨੀ ਸੋਸ਼ਲ ਮੀਡੀਆ ਉੱਪਰ ਇੱਕ ਧਾਰਮਿਕ ਪੋਸਟ ਵੱਡੀ ਗਿਣਤੀ ਵਿੱਚ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਪੋਸਟ ਵਿੱਚ ਲਿਖੀ ਹੋਈ ਸ਼ਬਦਾਂਵਲੀ ਉੱਤੇ ਇਤਰਾਜ਼ ਕਰਦੇ ਹੋਏ ਗੁੱਸਾ ਵੀ ਜਾਹਰ ਕਰਦੇ ਹਨ। ਇਹ ਪੋਸਟ ਮੱਟ ਸ਼ੇਰੋਵਾਲਾ ਨਾਮ ਦੇ ਵਿਅਕਤੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪਾਈ ਸੀ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਤੇ ਗੁਰਬਾਣੀ ਨਾਲ ਸੰਬੰਧਿਤ ਚਮਤਕਾਰਾਂ ਸਬੰਧੀ ਲਿਖਿਆ ਸੀ।
    ਅੱਜ ਪਿੰਡ ਕਣਕਵਾਲ ਭੰਗੂਆਂ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਗੁਰੂ ਘਰ ਵਿੱਚ ਦਮਦਮੀ ਟਕਸਾਲ ਤੇ ਨਾਨਕਸਰ ਸੁਨਾਮ ਨਾਲ ਸੰਬੰਧਿਤ ਜਥੇਬੰਦੀਆਂ ਨੇ ਮੱਟ ਤੋਂ ਇਸ ਪੋਸਟ ਪਾਉਣ ਦੇ ਸੰਬੰਧ ਵਿੱਚ ਮੁਆਫੀ ਮੰਗਵਾਈ ਗਈ ਹੈ ਉਹਨਾਂ ਨੇ ਮੱਟ ਸ਼ੇਰੋ ਵਾਲੇ ਨੂੰ ਕਿਹਾ ਹੈ ਕਿ ਇਹੋ ਜਿਹੀਆਂ ਵਿਵਾਦ ਪੈਦਾ ਕਰਨ ਵਾਲੀਆਂ ਪੋਸਟਾਂ ਨਾ ਪਾਈਆਂ ਜਾਣ। ਇਸ ਮੌਕੇ ਉੱਤੇ ਮੱਟ ਸ਼ੇਰੋਂ ਵਾਲਾ ਨੇ ਖੁਦ ਇਨਾਂ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਹੱਥ ਜੋੜ ਕੰਨ ਫੜ ਕੇ ਸਮੁੱਚੀ ਸਿੱਖ ਕੌਮ ਕੋਲੋਂ ਮਾਫੀ ਮੰਗੀ ਹੈ। ਜਿਸਦੀ ਬਕਾਇਦਾ ਤੌਰ ਤੇ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਚੱਲ ਰਹੀ ਹੈ।
   ਇਸ ਮੌਕੇ ਉੱਤੇ ਜਥੇਬੰਦਕ ਆਗੂਆਂ ਨੇ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਅੱਗੇ ਇਸ ਦੀਆਂ ਪੋਸਟਾਂ ਜੋ ਐਡਿਟ ਕਰਕੇ ਗਲਤ ਤਰੀਕੇ ਨਾਲ ਨੈਟ ਉੱਤੇ ਪਾਈਆਂ ਜਾ ਰਹੀਆਂ ਹਨ ਉਹ ਵੀ ਨਾ ਪਾਈਆਂ ਜਾਣ ਮਾਫੀ ਮੰਗਣ ਦੇ ਨਾਲ ਮਸਲਾ ਖਤਮ ਹੋ ਗਿਆ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਪ੍ਰਭ ਆਸਰਾ’ ਦੇ ਕੱਟੇ ਬਿਜਲੀ ਕੁਨੈਕਸ਼ਨ ਸਬੰਧੀ 09 ਅਪ੍ਰੈਲ ਨੂੰ ਰੱਖੇ ਸਮਾਗਮ ਬਾਰੇ ਅਹਿਮ ਮੀਟਿੰਗ
Next articleਕਵਿਤਾ/ ਅੰਨੇ ਲੋਕ