ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਅੱਜ ਅੱਰਾ ਵਿਖੇ ਗੱਲਬਾਤ ਕਰਦਿਆਂ ਸੋਮ ਦੱਤ ਸੋਮੀ ਕੋ-ਚੇਅਰਮੈਨ ਕਾਂਗਰਸ ਐੱਸ. ਸੀ ਵਿੰਗ ਜਿਲਾ ਜਲੰਧਰ ਨੇ ਕਿਹਾ ਕਿ ਪੂਰੇ ਦੇਸ਼ ਦੇ ਅੰਦਰ ਜਿਨਾਂ ਘਾਣ ਮੁਸਲਮਾਨਾਂ, ਐੱਸ. ਸੀ ਵਰਗ ਤੇ ਪਛੜੇ ਵਰਗਾਂ ਦਾ ਮੰਨੂਵਾਦੀਆਂ, ਆਰ. ਐੱਸ. ਐੱਸ ਤੇ ਭਾਜਪਾ ਨੇ ਕੀਤਾ ਹੈ, ਉਨਾਂ ਹੋਰ ਕਿਸੇ ਨੇ ਨਹੀਂ ਕੀਤਾ | ਜਾਨਵਰਾਂ ਨੂੰ ਤਾਂ ਪਾਣੀ ਪੀਣ ਦਾ ਅਧਿਕਾਰ ਸੀ ਪਰੰਤੂ ਦਲਿਤਾਂ ਨੂੰ ਮੰਦਿਰ ਵੜਨ, ਘੋੜੀ ਚੜਨ, ਪੜਨ ਦਾ ਅਧਿਕਾਰ ਤੇ ਮੁੱਛ ਰੱਖਣ ਦਾ ਅਧਿਕਾਰ ਤੱਕ ਨਹੀਂ ਦਿੱਤਾ | ਜੇਕਰ ਸਾਨੂੰ ਕੁਝ ਅਧਿਕਾਰ ਮਿਲੇ ਹਨ ਤਾਂ ਉਹ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਬਦੌਲਤ ਹੀ ਮਿਲੇ ਹਨ | ਅੱਜ ਬਿਹਾਰ ਦੇ ਅੰਦਰ ਇੱਕ ਵੀ ਸੀਟ ਕਿਸੇ ਮੁਸਲਮਾਨ ਉਮੀਦਵਾਰਾਂ ਨੂੰ ਨਹੀਂ ਦਿੱਤੀ, ਜੋ ਕਿ ਇਨਾਂ ਦੀ ਮੁਸਲਮਾਨ ਵਰਗ ਦੇ ਪ੍ਰਤੀ ਨਫ਼ਰਤ ਭਰੀ ਸੋਚ ਦਾ ਪ੍ਰਤੀਕ ਹੈ | ਜੇਕਰ ਰਾਮ ਮੰਦਿਰ ਦਾ ਫੈਸਲਾ ਮੁਸਲਮਾਨਾਂ ਦੇ ਹੱਕ ‘ਚ ਆ ਜਾਂਦਾ ਤਾਂ ਇਨਾਂ ਨੇ ਪੂਰੇ ਦੇਸ਼ ‘ਚ ਦੰਗੇ ਫੈਲਾ ਦੇਣੇ ਸਨ ਤੇ ਪੂਰੇ ਦੇਸ਼ ਨੂੰ ਅੱਗ ‘ਚ ਝੋਕ ਦੇਣਾ ਸੀ, ਜਦਕਿ ਮੁਸਲਮਾਨਾਂ ਨੇ ਮਾਣਯੋਗ ਅਦਾਲਤ ਦੇ ਫੈਸਲੇ ਨੂੰ ਸਿਰੇ ਮੱਥੇ ਸਵਿਕਾਰ ਕੀਤਾ ਹੈ | ਸੋਮ ਦੱਤ ਸੋਮੀ ਨੇ ਅੱਗੇ ਕਿਹਾ ਕਿ ਜਦਕਿ ਕਾਂਗਰਸ ਪਾਰਟੀ ਨੇ ਹਰ ਵਰਗ ਨੂੰ ਮਾਣ ਸਤਿਕਾਰ ਦਿੱਤਾ ਹੈ ਤੇ ਸਭਨਾਂ ਨੂੰ ਇੱਕ ਗੁਲਦਸਤੇ ‘ਚ ਪਿਰੋਇਆ ਹੈ |
ਮੁਸਲਮਾਨਾਂ ਤੇ ਐੱਸ ਸੀ ਵਰਗ ਦਾ ਜਿੰਨਾ ਘਾਣ ਮੰਨੂਵਾਦੀਆਂ ਨੇ ਕੀਤਾ ਹੋਰ ਕਿਸੇ ਨੇ ਨਹੀਂ ਕੀਤਾ-ਸੋਮ ਦੱਤ ਸੋਮੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



