HOME ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਸਕੂਲਾਂ ਵਿੱਚ ਤੀਜੇ ਬੈਚ ਵਿੱਚ ਸਾਇੰਸ,...

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਸਕੂਲਾਂ ਵਿੱਚ ਤੀਜੇ ਬੈਚ ਵਿੱਚ ਸਾਇੰਸ, ਗਣਿਤ, ਸਮਾਜਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ਿਆਂ ਦੇ ਮੇਲਿਆਂ ਦਾ ਸਫਲਤਾਪੂਰਵਕ ਆਯੋਜਨ

ਸ੍ਰੀ ਮੁਕਤਸਰ ਸਾਹਿਬ –  (ਸਮਾਜ ਵੀਕਲੀ)  (ਜਸਵਿੰਦਰ ਪਾਲ ਸ਼ਰਮਾ) – ਸਿੱਖਿਆ ਵਿਭਾਗ ਅਤੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਜਸਪਾਲ ਮੋਂਗਾ ਜੀ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਰਜਿੰਦਰ ਕੁਮਾਰ ਸੋਨੀ ਜੀ, ਅਕਾਦਮਿਕ ਸਹਾਇਤਾ ਗਰੁੱਪ ਦੇ ਡੀਆਰਸੀ ਸ. ਗੁਰਮੇਲ ਸਿੰਘ ਸਾਗੂ ਜੀ ਦੀ ਯੋਗ ਅਗਵਾਈ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਸਕੂਲਾਂ ਵਿੱਚ ਤੀਜੇ ਬੈਚ ਵਿੱਚ ਸਾਇੰਸ, ਗਣਿਤ, ਸਮਾਜਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ਿਆਂ ਦੇ ਮੇਲੇ ਕਰਵਾਏ ਗਏ। ਜਸਵਿੰਦਰ ਪਾਲ ਸ਼ਰਮਾ ਨੂੰ ਇਹ ਜਾਣਕਾਰੀ ਦਿੰਦੇ ਹੋਏ ਡੀਆਰਸੀ ਗੁਰਮੇਲ ਸਿੰਘ ਸਾਗੂ ਜੀ ਨੇ ਦੱਸਿਆ ਕਿ ਵਿਭਾਗ ਦੁਆਰਾ ਇਹਨਾਂ ਮੇਲਿਆਂ ਨੂੰ ਪੰਜ ਬੈਚਾਂ ‘ਚ ਵੰਡ ਕੇ ਸਬਜਿਕਟ ਮੇਲੇ ਕਰਵਾਏ ਜਾ ਰਹੇ ਹਨ । ਉਹਨਾਂ ਦੱਸਿਆ ਕਿ ਜਿੱਥੇ ਇਹਨਾ ਮੇਲਿਆਂ ਵਿੱਚ ਵੱਖ ਵੱਖ ਸਕੂਲਾਂ ਦੇ ਸਕੂਲ ਮੁਖੀ ਸਾਹਿਬਾਨ ਅਤੇ ਸਬੰਧਿਤ ਵਿਸ਼ੇ ਦੇ ਅਧਿਆਪਕ ਇਹਨਾਂ ਮੇਲਿਆਂ ‘ਚ ਵਿਦਿਆਰਥੀਆਂ ਨੂੰ ਅਗਵਾਈ ਦੇ ਰਹੇ ਹਨ, ਉਥੇ ਹੀ ਇਹਨਾਂ ਮੇਲਿਆਂ ਵਿੱਚ ਜ਼ਿਲ੍ਹੇ ਦੇ ਬੀਆਰਸੀਜ਼ ਰਜਿੰਦਰ ਮੋਹਨ, ਅਜੇ ਗਰੋਵਰ, ਜਗਜੀਤ ਸਿੰਘ, ਜਗਸੀਰ ਸਿੰਘ, ਕਮਲਜੀਤ ਸਿੰਘ, ਦਵਿੰਦਰ ਸਿੰਘ, ਮਹਿਮਾ ਸਿੰਘ, ਮਨਪ੍ਰੀਤ ਸਿੰਘ ਬੇਦੀ, ਰਾਹੁਲ ਕੁਮਾਰ ਗੋਇਲ, ਰੁਪਿੰਦਰ ਸਿੰਘ ਅਤੇ ਵਰਿੰਦਰ ਜੀਤ ਸਿੰਘ ਬਿੱਟਾ ਇਹਨਾਂ ਮੇਲਿਆਂ ਵਿੱਚ ਵਿਜ਼ਿਟ ਕਰਕੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੁਸਲਮਾਨਾਂ ਤੇ ਐੱਸ ਸੀ ਵਰਗ ਦਾ ਜਿੰਨਾ ਘਾਣ ਮੰਨੂਵਾਦੀਆਂ ਨੇ ਕੀਤਾ ਹੋਰ ਕਿਸੇ ਨੇ ਨਹੀਂ ਕੀਤਾ-ਸੋਮ ਦੱਤ ਸੋਮੀ
Next articleਕੁਝ ਪਰੇਸ਼ਾਨੀਆਂ ਅਜਿਹੀਆਂ ਵੀ ਹੁੰਦੀਆਂ ਨੇ !