ਮੂਸੇ ਪਿੰਡ ਦਾ ਇੱਕ ਗਰੀਬ ਮਜ਼ਬੀ ਸਿੰਘ ਸਰਪੰਚੀ ਦੀ ਚੋਣ ਲੜ੍ਹੇਗਾ

 ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮੂਸੇ ਪਿੰਡ ਚ ਇਕ ਗ਼ਰੀਬ ਮਜ੍ਹਬੀ ਸਿੰਘ ਨੇ ਕਰੋੜਾਂ ਅਰਬਾਂ ਤੇ ਮਾਲਕ, ਦੁਨੀਆ ਚ ਜਾਣੇ ਪਹਿਚਾਣੇ ਜਾਂਦੇ ਲੋਕਾ ਖਿਲਾਫ ਸਰਪੰਚੀ ਦੀ ਚੋਣ ਲੜਨ ਦਾ ਫੈਸਲਾ ਕਿਉੰ ਲਿਆ ? ਕਿਉੰਕਿ ਇਕ ਗ਼ਰੀਬ ਬੰਦਾ ਮੱਕਰ ਸਿੰਘ ਜਿਹੜਾ ਸਿੱਧੂ ਮੂਸੇ ਵਾਲੇ ਦੇ ਪਰਵਾਰ ਨਾਲ ਕੰਮ ਕਾਰ ਦਿਹਾੜੀ ਮਜ਼ਦੂਰ ਕਰਨ ਦਾ ਤਾਲੁਕ ਰਖਦਾ ਸੀ।ਇਕ ਗ਼ਰੀਬ ਬੰਦੇ ਨੇ ਆਪਣੇ ਬਚੇ ਚੰਗੇ ਭਵਿੱਖ ਲਈ ਚੰਗੀ ਸਿੱਖਿਆ ਦੇਣ ਲਈ ਆਪਣੀ ਬੇਟੀ ਨੂੰ bsc ਕਰਨ ਲਗਾਈ ਮਕਰ ਸਿੰਘ ਨੇ ਸੁਪਨਾ ਦੇਖ ਲਿਆ ਕੇ ਉਸਦੀ ਬੇਟੀ ਪੜ੍ਹਨ ਚ ਲਾਇਕ ਹੈ ਓਹ ਬਾਹਰਲੇ ਮੁਲਕ ਜਾਕੇ ਪੜੇ ਤੇ ਕਾਮਯਾਬੀ ਹਾਸਲ ਕਰੇ ਉਸਨੇ ਪਿੰਡ ਬੋੜਾ ਵਾਲ ਦੇ ਸੇਖੋ ਨਾਮ ਦੇ ਇਮੀਗ੍ਰੇਸ਼ਨ ਏਜੰਟ ਨਾਲ ਗਲ ਕੀਤੀ 14 ਲੱਖ ਚ ਗਲ ਹੋਈ । ਉਸ ਏਜੰਟ ਨੇ ਮੱਕਰ ਸਿੰਘ ਨੂੰ ਕਿਹਾ ਕਿ ਓਹ ਉਸਦੇ ਖਾਤੇ ਚ 30 ਲੱਖ ਦਾ ਫੰਡ ਸ਼ੋ ਕਰੇਗਾ ਇਸ ਲਈ ਓਹ ਮੈਨੂ atm ਤੇ ਖਾਲੀ ਚੈੱਕ ਦੇ ਦੇਵੇ ਕਿਤੇ ਮੇਰੇ ਪੈਸੇ ਨੂੰ ਤੁਸੀ ਨਾ ਵਰਤ ਲਵੋ ਪਰ ਮੱਕਰ ਸਿੰਘ ਨੇ ਪੈਸੇ ਕੀ ਵਰਤਣੇ ਸਨ ਓਨਾ ਨੂੰ ਤਾਂ ਇਹ ਅਹਿਸਾਨ ਹੀ ਬਹੁਤ ਸੀ ਕੇ ਓਨਾ ਦੀ ਬੇਟੀ ਕਾਮਯਾਬ ਹੋ ਜਾਵੇ ਹੋਇਆ ਕੀ ਫੇਰ ਮੱਕਰ ਸਿੰਘ ਦੇ ਖਾਤੇ ਚੋ ਏਜੰਟ ਨੇ ਲੈਣ ਦੇਣ ਕਰਨਾ ਸੁਰੂ ਕਰ ਦਿੱਤਾ ਮੱਕਰ ਸਿੰਘ ਦੇ ਦਸਣ ਮੁਤਾਬਿਕ ਏਜੰਟ ਨੇ ਓਨਾ ਦੇ ਖਾਤੇ ਰਾਂਹੀ ਡੇਢ ਕਰੋੜ ਰੁਪਏ ਦਾ ਲੈਣ ਦੇਣ ਕੀਤਾ ਤੇ 12 ਕੂ ਲੱਖ ਦੀ ਲਿਮਟ ਨਾਲ ਵੀ ਇਹੀ ਖਾਤਾ ਜੋੜ ਲਿਆ ਤੇ ਵਿਆਜ ਨਹੀਂ ਭਰਿਆ ਤੇ ਮੱਕਰ ਸਿੰਘ ਦਾ ਸਿਬਲ ਖਰਾਬ ਹੋ ਗਿਆ ਤੇ ਬੈਂਕ ਨੇ ਲੋਨ ਦੇਣ ਤੋਂ ਇੰਨਕਾਰ ਕਰ ਦਿੱਤਾ ਫੇਰ ਮੱਕਰ ਸਿੰਘ ਮੂਸੇ ਵਾਲੇ ਦੇ ਪਿਓ ਕੋਲ ਗਿਆ ਉਸਨੇ ਏਜੰਟ ਨੂੰ ਆਪਣੀ ਕੋਠੀ ਬੁਲਾਇਆ ਤੇ ਉਸ ਨਾਲ ਗੱਲ ਕੀਤੀ ਤਾਂ ਮੱਕਰ ਸਿੰਘ ਨੇ ਕਿਹਾ ਕਿ ਮੇਰੇ ਖਾਤੇ ਰਾਂਹੀ ਡੇਢ ਕਰੋੜ ਦਾ ਲੈਣ ਦੇਣ ਹੋਇਆ ਜੇਕਰ ਮੇਰੀ ਬੇਟੀ ਦੇ ਬਾਹਰ ਜਾਣ ਸਮੇਂ ਮੇਰੇ ਤੋਂ ਏਨੇ ਪੈਸੇ ਦਾ ਟੈਕਸ ਕਿਲਿਰੇਂਸ ਮੰਗ ਲਈ ਮੈ ਕਿਵੇਂ ਕਰਾਂਗਾ ਬਲਕੌਰ ਸਿੰਘ ਨੇ ਆਪਣੇ ਪਿੰਡ ਦੇ ਆਪਣੇ ਘਰ ਕੰਮ ਕਾਰ ਕਰਦੇ ਬੰਦੇ ਦੀ ਮਦਦ ਨਹੀਂ ਕੀਤੀ ਉਸ ਸੇਖੋ ਏਜੰਟ ਦੀ ਮਦਦ ਕੀਤੀ ਕਿਹਾ ਕਿ ਇਹ ਏਜੰਟ ਦੀ ਗਲਤੀ ਨਹੀਂ ਬੈਂਕ ਮਨੇਜਰ ਦੀ ਗਲਤੀ ਹੈ ਹੁਣ ਮਕਰ ਸਿੰਘ ਨੇ ਸਕਾਇਤ ਕੀਤੀ ਹੋਈ ਹੈ ਪਰ ਕਰਵਾਈ ਕੋਈ ਨਹੀਂ ਹੋਈ ਜਿਨਾ ਲੋਕਾਂ ਦੀ ਕਮਿਨਿਗੀ ਕਰਕੇ ਇਕ ਗ਼ਰੀਬ ਦੀ ਧੀ ਕਾਮਯਾਬ ਹੋਣ ਤੋਂ ਬਾਂਜੀ ਰਹਿ ਗਈ ਫੇਰ ਮਕਰ ਸਿੰਘ ਨੇ ਕਿਹਾ ਕਿ ਬਲਕੌਰਿਆ ਭਜ ਕਿੱਥੇ ਭਜਦਾ ਜੇਕਰ ਤੂੰ ਸਰਪੰਚੀ ਦੀ ਚੋਣ ਲੜੇਗਾ ਮੈਂ ਬਰਾਬਰ ਲੜਾਂਗਾ ਜੇਕਰ ਤੂੰ mla MP ਦੀ ਚੋਣ ਲੜੇਗਾ ਝੰਡਾ ਬੁਲੰਦ ਕਰਨਾ ਹੀ ਕਰਨਾ ਬਲਕੌਰਾ ਆਪ ਚੋਣ ਲੜਨ ਤੋਂ ਭਜ ਗਿਆ ਉਸਨੇ ਆਪਣਾ ਕੋਈ ਚੇਲਾ ਚਪਟਾ ਖੜਾ ਕੀਤਾ ਹੈ ।ਜਿਹੜਾ ਚੇਲਾ ਖੜਾ ਕੀਤਾ ਹੈ ਉਸਤੋ ਮਕਰ ਸਿੰਘ ਨੇ ਪਹਿਲਾ ਹੀ ਪਿੰਡ ਚ ਖੜ ਕੇ ਮਾਫੀ ਮੰਗਵਾਈ ਹੋਈ ਹੈ ਓਹ ਕਿੱਸਾ ਇਹ ਹੈ ਕਿ ਮਕਰ ਸਿੰਘ ਦੀ ਪਤਨੀ ਪਿੰਡ ਚ ਹੀ ਸਤਲੁਜ ਗ੍ਰਾਮੀਣ ਬੈਂਕ ਚ ਪ੍ਰਾਈਵੇਟ ਕੰਮ ਕਰਦੀ ਸੀ ਪਰ ਬਲਕੌਰ ਦੇ ਚੇਲੇ ਦੀ ਮਾਂ ਨਾਲੇ ਬੁਢਾਪਾ ਪੈਨਸ਼ਨ ਲੈਂਦੀ ਸੀ ਨਾਲੇ ਆਪਣੇ ਮੁਲਾਜ਼ਮ ਪਤੀ ਦੀ ਪੈਨਸ਼ਨ ਲੈਂਦੀ ਸੀ ਪਹਿਲਾ ਇਹੀ ਗਲਤ ਕੰਮ ਸੀ ਫੇਰ ਉਸਨੇ ਬੈਂਕ ਚੋ ਤਿੰਨ ਹਜਾਰ ਰੁਪਏ ਕਢਵਾਏ ਉਸਨੇ ਆਪਣੇ ਘਰ ਦਿਆਂ ਤੋਂ ਪਰਦਾ ਰੱਖਣ ਲਈ ਪੰਦਰਾਂ ਸੌ ਮਕਰ ਸਿੰਘ ਦੀ ਪਤਨੀ ਨੂੰ ਫੜਾ ਕੇ ਕੇਹਂਦੀ ਮੈਂ ਆਪੇ ਫੜ੍ਹ ਲਉ ਪਰ ਉਸਦੇ ਪੁੱਤਰ ਕੋਲ ਮੈਸੇਜ ਗਿਆ ਉਸਨੇ ਪੁੱਛਿਆ ਤਾਂ ਉਸਨੇ ਮਕਰ ਸਿੰਘ ਦੀ ਪਤਨੀ ਦੀ ਸਕਾਇਤ ਕਰ ਦਿੱਤੀ ਓਹ ਬੈਂਕ ਚੋ ਹਟਾ ਦਿੱਤੀ ਅੱਜ ਓਹੀ ਬੰਦਾ ਵੀ ਸਰਪੰਚੀ ਦੀ ਚੋਣ ਲੜ ਰਿਹਾ ਹੈ ਇਹੀ ਕਿਸੇ ਕਰਕੇ ਉਸਨੇ ਜਨਤਕ ਤੌਰ ਤੇ ਮਾਫੀ ਵੀ ਮੰਗੀ,ਏਥੇ ਹੀ ਬਸ ਨਹੀਂ ਫੇਰ ਮਕਰ ਸਿੰਘ ਨੇ ਪਰਵਾਰ ਦੀ ਰੋਟੀ ਲਈ ਮਾਨਸਾ ਤੋਂ ਤਲਵੰਡੀ ਰੋਡ ਤੇ ਇਕ ਛੋਟੀ ਜਹੀ ਦੁਕਰ ਪਾਈ ਜਿੱਥੇ ਓਹ ਮੀਟ ਆਂਡੇ ਵੇਚਦਾ ਸੀ ਪਰ ਪਤਾ ਨਹੀਂ ਕਿਵੇਂ ਜਾ ਕਿਸਨੇ ਉਸਦੀ ਇਸ ਰੋਜੀ ਰੋਟੀ ਨੂੰ ਅੱਗ ਲਗਾ ਦਿੱਤੀ ਗਈ ਸ਼ਕ ਤਾਂ ਮਕਰ ਸਿੰਘ ਵੀ ਕਰਦਾ ਹੈ ਪਰ ਉਸ ਕੋਲ ਕੋਈ ਸਬੂਤ ਨਹੀਂ ,ਦੇਖਣ ਵਾਲੀ ਗੱਲ ਇਹ ਹੈ ਕਿ ਇਕ ਗ਼ਰੀਬ ਬੰਦੇ ਨਾਲ ਕਿਵੇਂ ਸਾਰੇ ਮਿਲਕੇ ਧਕਾ ਕਰਦੇ ਹਨ ਅੱਜ ਵੀ ਮਕਰ ਸਿੰਘ ਦਾ ਬਲਕੌਰ ਨੂੰ ਖੁੱਲਾ ਚੈਲੇਂਜ ਸੀ ਪਰ ਉਸਨੇ ਕਿਸੇ ਦੇ ਮੋਢੇ ਤੇ ਧਰਕੇ ਚਲਾਈ ਪਰ ਓਹ ਸਿੰਘ ਸੂਰਮਾ ਆਪ ਮੈਦਾਨ ਚ ਹੈ ਗ਼ਰੀਬ ਹੋ ਸਕਦਾ ਹੈ ਹਾਰ ਸਕਦਾ ਹੈ ਪਰ ਲੜ ਰਿਹਾ ਹੈ ਇਹ ਸਭ ਤੋਂ ਵਡੀ ਗਲ ਹੈ ਮੈਂ ਮਕਰ ਸਿੰਘ ਤੇ ਉਸਦੇ ਪਰਵਾਰ ਦੀ ਤੰਦਰੁਸਤੀ ਦੀ ਕਾਮਨਾ ਕਰਦਾ ਹੋਇਆ ਬੇਨਤੀ ਕਰਦਾ ਹਾਂ ਗ਼ਰੀਬ ਸਮਾਜ ਨੂੰ ਕੇ ਕਿਲਿਆਂ ਵਾਲਿਆ ਨੂੰ ਕੁਲੀਆ ਵਾਲਿਆ ਅੱਗੇ ਝੁਕਾ ਦਿਓ ਸੰਤ ਰਾਮ ਉਦਾਸੀ ਦੇ ਓਹ ਬੋਲ ਸੱਚ ਕਰ ਦਿਓ ਕੇ ਕੁਲੀ ਕੁਲੀ ਨੂੰ ਕਿਲਾ ਬਣਾ ਦਿਆਗੇ ਇਹ ਹੈ ਮਕਲ ਭਾਗੋਆਂ ਤੇ ਭਾਈ ਲਾਲੋਆਂ ਦੀ ਲੜਾਈ ਮੈਂ ਮਕਰ ਸਿੰਘ ਨੂੰ ਸਲਾਮ ਕਰਦਾ ਹਾਂ ਨੰਬਰ 9876567936 ਹੈ ਮਕਰ ਸਿੰਘ ਮੂਸਾ ਜਿੰਦਾਬਾਦ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸ਼ਵ ਮਾਨਸਿਕ ਸਿਹਤ ਦਿਵਸ ਸੀ ਐਚ ਈ ਬੰਗਾ ਮਨਾਇਆ ਗਿਆ
Next articleਬੁੱਧ ਬਾਣ