‘ਪੰਜਾਬ ਸੰਭਾਲੋ ਮੁਹਿੰਮ’ ਨੂੰ ਮਿਲ ਰਿਹਾ ਭਾਰੀ ਸਮਰਥਨ ਸੂਬੇ ਵਿੱਚ ਵੱਡੀ ਸਿਆਸੀ ਤਬਦੀਲੀ ਦੀ ਨਿਸ਼ਾਨੀ
ਸ਼ਹਿਰੀ ਖੇਤਰਾਂ ਵਿੱਚ ਬਸਪਾ ਦਾ ਵਧਦਾ ਆਧਾਰ ਵਿਰੋਧੀਆਂ ਦੇ ਸਿਆਸੀ ਸਮੀਕਰਨ ਵਿਗਾੜੇਗਾ
ਚੰਡੀਗੜ੍ਹ/ਜਲੰਧਰ (ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਪੰਜਾਬ ਦੀਆਂ ਮੌਜ਼ੂਦਾ ਮਿਊਨਿਸੀਪਲ ਕਮੇਟੀ (ਸਥਾਨਕ ਨਿਕਾਏ) ਚੋਣਾਂ ਦੇ ਨਤੀਜਿਆਂ ਅਤੇ ਸ਼ਹਿਰੀ ਖੇਤਰਾਂ ਵਿੱਚ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ‘ਤੇ ਖੁਸ਼ੀ ਪ੍ਰਗਟ ਕਰਦਿਆਂ ਇਸਨੂੰ ਸੂਬੇ ਦੀ ਸਿਆਸਤ ਵਿੱਚ ਵੱਡਾ ਬਦਲਾਅ ਦੱਸਿਆ ਹੈ। ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀ ਇਲਾਕਿਆਂ ਵਿੱਚ ਬਸਪਾ ਦੇ ਚੋਣ ਨਿਸ਼ਾਨ ‘ਹਾਥੀ’ ਦੀ ਜਿੱਤ ਅਤੇ ਵੋਟ ਬੈਂਕ ਵਿੱਚ ਹੋਇਆ ਵੱਡਾ ਵਾਧਾ ਇਸ ਗੱਲ ਦਾ ਸਾਫ਼ ਸੰਕੇਤ ਹੈ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬਸਪਾ ਇੱਕ ਇਤਿਹਾਸਕ ਤਬਦੀਲੀ ਲਿਆਉਣ ਜਾ ਰਹੀ ਹੈ। ਬਸਪਾ ਵੱਲੋਂ ਪੰਜਾਬ ਭਰ ਵਿੱਚ ਚਲਾਈ ਜਾ ਰਹੀ ‘ਪੰਜਾਬ ਸੰਭਾਲੋ ਮੁਹਿੰਮ’ ਦੀ ਸਫ਼ਲਤਾ ਦਾ ਜ਼ਿਕਰ ਕਰਦਿਆਂ ਡਾ. ਕਰੀਮਪੁਰੀ ਨੇ ਕਿਹਾ ਕਿ ਅੱਜ ਪੰਜਾਬ ਦੇ ਸਾਰੇ ਵਰਗ ਦਲਿਤ, ਪੱਛੜੇ, ਕਿਸਾਨ, ਪੇਂਡੂ-ਸ਼ਹਿਰੀ ਮੱਧਮ ਵਰਗ, ਵਪਾਰੀ ਮੌਜ਼ੂਦਾ ਸਰਕਾਰਾਂ ਦੀਆਂ ਲੋਕ-ਮਾਰੂ ਨੀਤੀਆਂ ਅਤੇ ਨਾਕਾਮੀਆਂ ਤੋਂ ਤੰਗ ਆ ਚੁੱਕੇ ਹਨ। ਰਵਾਇਤੀ ਤੌਰ ‘ਤੇ ਵਿਰੋਧੀ ਪਾਰਟੀਆਂ ਬਸਪਾ ਨੂੰ ਸਿਰਫ਼ ਪੇਂਡੂ ਖੇਤਰਾਂ ਤੱਕ ਸੀਮਤ ਮੰਨਦੀਆਂ ਸਨ, ਪਰ ਮੌਜ਼ੂਦਾ ਸਥਾਨਕ ਸਰਕਾਰ ਚੋਣਾਂ ਦੇ ਨਤੀਜਿਆਂ ਨੇ ਸਭ ਦੇ ਭੁਲੇਖੇ ਦੂਰ ਕਰ ਦਿੱਤੇ ਹਨ। ਸ਼ਹਿਰੀ ਲੋਕਾਂ ਨੇ ਬਸਪਾ ਦੀਆਂ ਲੋਕ-ਪੱਖੀ ਨੀਤੀਆਂ ਅਤੇ ਸਾਫ਼-ਸੁਥਰੀ ਸਿਆਸਤ ‘ਤੇ ਮੋਹਰ ਲਗਾਈ ਹੈ। ਇਹ ਜਿੱਤ 2027 ਦੀ ਵੱਡੀ ਸਿਆਸੀ ਕ੍ਰਾਂਤੀ ਦਾ ਮੁੱਢਲਾ ਸੁਨੇਹਾ ਹੈ ਅਤੇ ਇਹ ਸਾਬਿਤ ਕਰਦੀ ਹੈ ਕਿ ਜਨਤਾ ਨੇ ‘ਪੰਜਾਬ ਸੰਭਾਲੋ ਮੁਹਿੰਮ’ ਦੇ ਹੋਕੇ ਨੂੰ ਪ੍ਰਵਾਨ ਕਰ ਲਿਆ ਹੈ। ਮਾਲਵਾ ਵਿੱਚ ਵੀ ਹਾਥੀ ਦੀ ਜਿੱਤ ਨੇ ਬਸਪਾ ਦੇ ਵਿਸਥਾਰ ਅਤੇ ਮਜਬੂਤੀ ਦਾ ਪ੍ਰਗਟਾਵਾ ਕੀਤਾ ਹੈ। ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਦੱਸਿਆ ਕਿ ਪਾਰਟੀ ਵਰਕਰਾਂ ਦੀ ਦਿਨ-ਰਾਤ ਦੀ ਮਿਹਨਤ ਸਦਕਾ ਸ਼ਹਿਰੀ ਵਾਰਡਾਂ ਵਿੱਚ ਮਿਲੀ ਸਫ਼ਲਤਾ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਬਸਪਾ ਪੰਜਾਬ ਵਿੱਚ ਤੀਜੇ ਬਦਲ ਵੱਜੋਂ ਨਹੀਂ, ਸਗੋਂ ਮੋਹਰੀ ਧਿਰ ਵੱਜੋਂ ਉੱਭਰ ਰਹੀ ਹੈ। ਸ਼ਹਿਰੀ ਖੇਤਰਾਂ ਵਿੱਚ ਹਾਥੀ ਦੀ ਗਰਜ ਨੇ ਸੱਤਾਧਾਰੀ ਧਿਰ ਅਤੇ ਹੋਰਨਾਂ ਵਿਰੋਧੀ ਪਾਰਟੀਆਂ ਦੇ ਸਿਆਸੀ ਸਮੀਕਰਨ ਵਿਗਾੜ ਦਿੱਤੇ ਹਨ। ਬਸਪਾ ਦੀ ‘ਪੰਜਾਬ ਸੰਭਾਲੋ ਮੁਹਿੰਮ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸੂਬੇ ਦੇ ਲੋਕ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਅਤੇ ਸਾਹਿਬ ਕਾਂਸ਼ੀ ਰਾਮ ਜੀ ਦੇ ‘ਬੇਗਮਪੁਰਾ’ ਦੇ ਸੰਕਲਪ ਨੂੰ ਭੈਣ ਕੁਮਾਰੀ ਮਾਇਆਵਤੀ ਕੌਮੀ ਪ੍ਰਧਾਨ ਬਸਪਾ ਦੀ ਅਗਵਾਈ ਵਿੱਚ ਸਾਕਾਰ ਹੁੰਦਾ ਦੇਖਣਾ ਚਾਹੁੰਦੇ ਹਨ। ਡਾ. ਕਰੀਮਪੁਰੀ ਨੇ ਸਮੂਹ ਜੇਤੂ ਉਮੀਦਵਾਰਾਂ, ਪਾਰਟੀ ਅਹੁਦੇਦਾਰਾਂ ਅਤੇ ਦਿਨ-ਰਾਤ ਮਿਹਨਤ ਕਰਨ ਵਾਲੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸੱਦਾ ਦਿੱਤਾ ਕਿ ਉਹ ਹੁਣੇ ਤੋਂ ਹੀ ਮਿਸ਼ਨ 2027 ਦੀ ਤਿਆਰੀ ਲਈ ਕਮਰ ਕੱਸ ਲੈਣ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



