22 ਪ੍ਰਤਿਭਾਸ਼ਾਲੀ ਔਰਤਾਂ ਨੂੰ ਸਨਮਾਨਿਤ ਕੀਤਾ —
ਸ੍ਰੀ ਮੁਕਤਸਰ ਸਾਹਿਬ, (ਸਮਾਜ ਵੀਕਲੀ) ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਸਥਾਨਕ ਸਿਟੀ ਹੋਟਲ ਦੇ ਆਧੁਨਿਕ ਸਹੂਲਤਾਂ ਨਾਲ ਲੈਸ ਸੈਲੀਬ੍ਰੇਸ਼ਨ ਵਾਈਬਸ ਹਾਲ ਵਿਖੇ ਅੰਤਰ ਰਾਸ਼ਟਰੀ ਇਸਤਰੀ ਦਿਵਸ ਮਨਾਇਆ ਗਿਆ। ਇਸ ਮੌਕੇ ਸੇਵਾ ਮੁਕਤ ਮੁੱਖ ਅਧਿਆਪਕਾ ਬਿਮਲਾ ਢੋਸੀਵਾਲ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿੱਚ ਸੇਵਾ ਮੁਕਤ ਤਹਿਸੀਲਦਾਰ ਨੀਲਮ ਗਿਰਧਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਪ੍ਰਸਿੱਧ ਸਮਾਜ ਸੇਵਕ ਸੁਮਨ ਗਿਰਧਰ ਨੇ ਸਮਾਰੋਹ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਦੌਰਾਨ ਸਭ ਤੋਂ ਪਹਿਲਾਂ ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਸਭਨਾਂ ਨਾਲ ਮਿਸ਼ਨ ਮੈਂਬਰਾਂ ਦੀ ਜਾਣ ਪਛਾਣ ਕਰਵਾਈ। ਬਿਮਲਾ ਢੋਸੀਵਾਲ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਜੀ ਆਇਆ ਕਿਹਾ ਅਤੇ ਮਿਸ਼ਨ ਵੱਲੋਂ ਉਨ੍ਹਾਂ ਨੂੰ ਸਵਾਗਤੀ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਸਮਾਗਮ ਦੌਰਾਨ ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ ਅਤੇ ਚੇਅਰਮੈਨ ਨਿਰੰਜਣ ਸਿੰਘ ਰੱਖਰਾ ਸਮੇਤ ਵਿਜੇ ਸਿਡਾਨਾ, ਡਾ. ਜਸਵਿੰਦਰ ਸਿੰਘ, ਪ੍ਰਦੀਪ ਧੂੜੀਆ, ਡਾ. ਸੁਰਿੰਦਰ ਗਿਰਧਰ, ਡਾ. ਸੰਜੀਵ ਮਿੱਢਾ, ਜਗਦੀਸ਼ ਚੰਦਰ ਧਵਾਲ, ਅਮਰ ਨਾਥ ਸੇਰਸੀਆ, ਬਲਜੀਤ ਸਿੰਘ ਕੋਆਪ੍ਰੇਟਿਵ, ਸਾਹਿਲ ਕੁਮਾਰ ਹੈਪੀ, ਰਜਿੰਦਰ ਖੁਰਾਣਾ, ਨਰਿੰਦਕ ਕਾਕਾ ਫੋਟੋ ਗ੍ਰਾਫਰ, ਕੇ.ਐਲ. ਮਹਿੰਦਰਾ, ਗੁਰਪਾਲ ਸਿੰਘ ਪਾਲੀ, ਪ੍ਰਸ਼ੋਤਮ ਗਿਰਧਰ, ਰਜਨੀ ਜੋਸ਼ੀ, ਪ੍ਰਿਯਾ , ਡਾ: ਹਰਭਗਵਾਨ ਹੈਰੀ, ਡਿੰਪੀ, ਪ੍ਰਵੀਨ ਕੌਰ, ਸੁਮਿਤ ਸਲੂਜਾ, ਸੁਖਪਾਲ ਮੱਕੜ, ਜਸ਼ਨਦੀਪ ਜਿੰਮੀ, ਮਹੇਸ਼ ਸ਼ਰਮਾ, ਵਿਕਰਾਂਤ ਤੇਰੀਆ, ਸ਼ਿਵ ਨਾਥ ਦਰਦੀ, ਜਸਵਿੰਦਰ ਜੱਸ, ਹੈਰੀ ਭੋਲੂਵਾਲਾ ਆਦਿ ਮੌਜੂਦ ਸਨ। ਸਮਾਗਮ ਦੌਰਾਨ ਸਮਰੀਨ ਤੇਰੀਆ, ਤਾਨਸੀ ਸਿਡਾਨਾ, ਕੀਰਤੀ, ਰਜਨੀ ਜੋਸ਼ੀ, ਜਾਨਵੀ ਜੋਸ਼ੀ, ਰੋਹਾਨ ਸਲੂਜਾ, ਰੁਪਾਲੀ, ਆਨਿਆ, ਸੁਰਿਆਂਸ਼ੀ, ਇਨਾਇਆ, ਭੂਮਿਕਾ ਮੱਕੜ, ਧਰੁਵ ਮੱਕੜ ਅਤੇ ਜਸਪ੍ਰੀਤ ਕੌਰ ਆਦਿ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਸਭਿਆਚਾਰਕ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਸਮੂਹ ਬੱਚਿਆਂ ਨੂੰ ਮਿਸ਼ਨ ਵੱਲੋਂ ਸ਼ਾਨਦਾਰ ਮੋਮੈਂਟੋ ਅਤੇ ਗਿਫਟ ਪੈਕ ਭੇਂਟ ਕੀਤੇ ਗਏ। ਸਮਾਗਮ ਦੌਰਾਨ ਡਾ. ਹਰਭਗਵਾਨ ਸਿੰਘ ਹੈਰੀ ਨੇ ਇਸਤਰੀ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਸਮਾਗਮ ਦੌਰਾਨ ਟਕਸਾਲੀ ਕਾਂਗਰਸੀ ਆਗੂ ਗੁਰਦਾਸ ਗਿਰਧਰ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਆਪਣੇ ਸੰਬੋਧਨ ਦੌਰਾਨ ਮੁੱਖ ਮਹਿਮਾਨ ਨੀਲਮ ਗਿਰਧਰ ਨੇ ਸਭਨਾਂ ਨੂੰ ਅੰਤਰ ਰਾਸ਼ਟਰੀ ਇਸਤਰੀ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਔਰਤਾਂ ਦੇ ਸਹਿਯੋਗ ਅਤੇ ਮਿਲਵਰਤਨ ਤੋਂ ਬਗੈਰ ਨਿੱਘਰ ਸਮਾਜ ਦੀ ਸਿਰਜਨਾ ਨਹੀਂ ਕੀਤੀ ਜਾ ਸਕਦੀ। ਅਜੋਕੇ ਯੁਗ ਵਿੱਚ ਔਰਤਾਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ। ਇਸੇ ਤਰ੍ਹਾਂ ਵਿਸ਼ੇਸ਼ ਮਹਿਮਾਨ ਸੁਮਨ ਗਿਰਧਰ ਨੇ ਕਿਹਾ ਕਿ ਸਮਾਜਿਕ ਬੁਰਾਈਆਂ ਅਤੇ ਨਸ਼ਿਆਂ ਨੂੰ ਰੋਕਣ ਵਿੱਚ ਔਰਤਾਂ ਮਹੱਤਵਪੂਰਨ ਰੋਲ ਅਦਾ ਕਰ ਸਕਦੀਆਂ ਹਨ। ਉਕਤ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਅੱਜ ਦੇ ਸਮਾਗਮ ਦੌਰਾਨ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀ ਪੁਸ਼ਪਾ ਦੇਵੀ, ਮਨਜੀਤ ਕੌਰ, ਵਿਸ਼ਵ ਜੋਤੀ, ਜਸ਼ਨਪ੍ਰੀਤ ਕੌਰ, ਹਰਸਿਮਰਨਪ੍ਰੀਤ ਕੌਰ, ਰੇਨੂੰ ਬਾਲਾ, ਨੈਨਾ ਖੰਨਾ, ਨੇਹਾ ਚੁੱਘ, ਸੰਦੀਪ ਕੌਰ, ਅਲੀਸ਼ਾ ਅਰੋੜਾ, ਪ੍ਰੋ. ਵੰਦਨਾ ਢੋਸੀਵਾਲ, ਸ਼ਿਮਲਾ ਮਹਿੰਦਰਾ, ਜਸਪ੍ਰੀਤ ਕੌਰ, ਸਲੋਨੀ ਸ਼ਰਮਾ, ਮਮਤਾ, ਵੀਨਾ ਅਰੋੜਾ, ਪਰਮਿੰਦਰਜੀਤ ਕੌਰ, ਡਾ. ਅਮਨਪ੍ਰੀਤ ਕੌਰ, ਕਮਲਜੀਤ ਕੌਰ, ਹਰਪ੍ਰੀਤ ਕੌਰ, ਪੂਜਾ ਕੱਕੜ ਅਤੇ ਮਮਤਾ ਸ਼ੁਕਲਾ ਸਮੇਤ 22 ਪ੍ਰਤਿਭਾਸ਼ਾਲੀ ਔਰਤਾਂ ਨੂੰ ਮਿਸ਼ਨ ਵੱਲੋਂ ਮੁੱਖ ਮਹਿਮਾਨ ਦੁਆਰਾ ਸ਼ਾਨਦਾਰ ਮੋਮੈਂਟੋ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਦੌਰਾਨ ਸਿਟੀ ਹੋਟਲ ਦੇ ਮਾਲਕ ਅਤੇ ਸਮਾਜ ਸੇਵਾ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਸ਼ਹਿਰ ਨਿਵਾਸੀ ਸ਼ਾਮ ਲਾਲ ਗੋਇਲ ਦੀਆਂ ਸਮਾਜ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਨੂੰ ਮਿਸ਼ਨ ਵੱਲੋਂ ਸ਼ਾਨਦਾਰ ਮੋਮੈਂਟੋ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਗਗਨ ਗੋਇਲ ਵੀ ਮੌਜੂਦ ਸਨ। ਢੋਸੀਵਾਲ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਸ੍ਰੀ ਗੋਇਲ ਵੱਲੋਂ ਹੋਟਲ ਦਾ ਨਵ-ਨਿਰਮਤ ਸ਼ੈਲੀਬ੍ਰੇਸ਼ਨ ਵਾਈਬਸ ਹਾਲ ਮਿਸ਼ਨ ਨੂੰ ਅੱਜ ਦੇ ਸਮਾਰੋਹ ਲਈ ਮੁਫਤ ਮੁਹੱਈਆ ਕਰਵਾਇਆ ਗਿਆ। ਢੋਸੀਵਾਲ ਨੇ ਇਸ ਉਪਰਾਲੇ ਲਈ ਸਮੁੱਚੇ ਮਿਸ਼ਨ ਵੱਲੋਂ ਸ੍ਰੀ ਗੋਇਲ ਦਾ ਧੰਨਵਾਦ ਵੀ ਕੀਤਾ ਹੈ। ਸਮਾਰੋਹ ਦੇ ਅੰਤ ਵਿੱਚ ਪ੍ਰਧਾਨ ਢੋਸੀਵਾਲ ਨੇ ਸਭਨਾਂ ਨੂੰ ਅਸ਼ੀਰਵਾਦ ਦਿੱਤਾ ਅਤੇ ਸਨਮਾਨਿਤ ਕੀਤੀਆਂ ਗਈਆਂ ਸਾਰੀਆਂ ਪ੍ਰਤਿਭਾਸ਼ਾਲੀ ਔਰਤਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਪਰਿਵਾਰਕ ਖੁਸ਼ਹਾਲੀ ਦੀ ਕਾਮਨਾ ਕੀਤੀ। ਅੱਜ ਦੇ ਸਮਾਗਮ ਦੌਰਾਨ ਪੂਨਮ ਗਿਰਧਰ, ਪਰਮਜੀਤ ਕੌਰ ਮੱਕੜ, ਚਿੰਤੋ ਰਾਣੀ, ਜੀਤ ਮਹਿੰਦਰਾ, ਵੀਰਪਾਲ ਕੌਰ, ਬਲਜੀਤ ਕੌਰ, ਮਾਧਵ, ਗੋਵਿੰਦ, ਸੁਮਿਤ ਸਿਡਾਨਾ ਅਤੇ ਹਰਜੋਤ ਸਿੰਘ ਆਦਿ ਮੌਜੂਦ ਸਨ। ਸਮਾਰੋਹ ਦੇ ਅੰਤ ਵਿੱਚ ਸਭਨਾਂ ਲਈ ਚਾਹ-ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj