ਗੌਤਮ ਨਵਲੱਖਾ ਜ਼ਮਾਨਤ ਲਈ ਸੁਪਰੀਮ ਕੋਰਟ ਪੁੱਜੇ, ਮਾਮਲੇ ਦੀ ਸੁਣਵਾਈ ਭਲਕੇ

ਨਵੀਂ ਦਿੱਲੀ (ਸਮਾਜ ਵੀਕਲੀ) : ਪੁਣੇ ਪੁਲੀਸ ਵੱਲੋਂ ਭੀਮਾ ਕੋਰੇਗਾਓਂ ਵਿੱਚ ਕਥਿਤ ਹਿੰਸਾ ਭੜਕਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਗੌਤਮ ਨਵਲੱਖਾ ਨੇ ਜ਼ਮਾਨਤ ਲਈ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਖਲ ਕੀਤੀ ਹੈ, ਜਿਸ ’ਤੇ 3 ਮਾਰਚ ਨੂੰ ਸੁਣਵਾਈ ਹੋਵੇਗੀ। ਉਧਰ, ਇਸ ਤੋਂ ਪਹਿਲਾਂ ਭਾਰਤੀ ਕਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਕਿਹਾ ਸੀ ਕਿ ਮੁਲਕ ਵਿੱਚ ਅਣ ਐਲਾਨੀ ਐਮਰਜੰਸੀ ਦੇ ਹਾਲਾਤ ਬਣ ਚੁੱਕੇ ਹਨ। ਇਨ੍ਹਾਂ ਸੰਗਠਨਾਂ ਨੇ ਗ੍ਰਿਫ਼ਤਾਰ ਆਗੂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਸੀ।

Previous articleਚੀਨੀ ਹੈਕਰਸ ਨੇ ਮਾਲਵੇਅਰ ਰਾਹੀਂ ਭਾਰਤੀ ਬਿਜਲੀ ਖੇਤਰ ਨੂੰ ਬਣਾਇਆ ਨਿਸ਼ਾਨਾ
Next articleਮਿਆਂਮਾਰ ’ਚ ਪੁਲੀਸ ਵੱਲੋਂ ਮੁਜ਼ਾਹਰੇ ਖ਼ਤਮ ਕਰਵਾਉਣ ਲਈ ਗੋਲੀਬਾਰੀ