ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਐੱਸ. ਡੀ. ਕਾਲਜ ਬਰਨਾਲਾ ਵਿਖੇ ਬੀ.ਵਾਕ ਜੇਐਮਟੀ (ਜਰਨਲਿਜ਼ਮ ਐਂਡ ਮਲਟੀਮੀਡੀਆ ਟੈਕਨਾਲੋਜੀਜ਼) ਦੇ ਸਮੈਸਟਰ ਦੂਜੇ ਅਤੇ ਚੌਥੇ ਦਾ ਨਤੀਜਾ ਸ਼ਾਨਦਾਰ ਰਿਹਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਇਹਨਾਂ ਨਤੀਜਿਆਂ ਵਿੱਚ ਸਾਰੇ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕੀਤੇ ਹਨ। ਕਾਲਜ ਦੇ ਪੀ.ਆਰ.ਓ ਪ੍ਰੋ. ਸ਼ੋਇਬ ਜ਼ਫ਼ਰ ਨੇ ਦੱਸਿਆ ਕਿ ਦੂਜੇ ਸਮੈਸਟਰ ਵਿੱਚ ਵਿਦਿਆਰਥਣ ਈਸ਼ਾ ਸ਼ਰਮਾ ਨੇ 8.60 ਐਸਜੀਪੀਏ ਅੰਕ ਲੈ ਕੇ ਯੂਨੀਵਰਸਿਟੀ ਅਤੇ ਕਾਲਜ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦਕਿ ਸਿਮਰਨਜੀਤ ਕੌਰ 8. 40 ਐਸਜੀਪੀਏ ਅੰਕ ਨਾਲ ਦੂਜਾ ਅਤੇ ਜਗਦੀਪ ਸਿੰਘ ਨੇ 8.20 ਐਸਜੀਪੀਏ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਸਮੈਸਟਰ ਚੌਥਾ ਵਿੱਚੋਂ ਵਿਦਿਆਰਥਣ ਰਜਿੰਦਰ ਕੌਰ 9. 60 ਐਸਜੀਪੀਏ ਅੰਕ ਨਾਲ ਪਹਿਲੇ ਸਥਾਨ ਤੇ ਰਹੀ, ਜਦਕਿ ਜਗਮੀਤ ਸਿੰਘ ਨੇ 9.20 ਐਸਜੀਪੀਏ ਅਤੇ ਸਿਮਰਨਦੀਪ ਕੌਰ ਨੇ 9.00 ਐਸਜੀਪੀਏ ਅੰਕ ਲੈ ਕੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਹਨਾਂ ਸ਼ਾਨਦਾਰ ਨਤੀਜਿਆਂ ਲਈ ਕਾਲਜ ਪ੍ਰਬੰਧਕ ਕਮੇਟੀ ਅਤੇ ਕਾਲਜ ਪ੍ਰਿੰਸੀਪਲ ਡਾ. ਰਮਾ ਸ਼ਰਮਾ ਵਲੋਂ ਵਿਭਾਗ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


