ਸ਼੍ਰੀ ਐਸ ਐਸ ਮਿਸ਼ਰ , ਜਨਰਲ ਮੈਨੇਜਰ, ਰੇਲ ਕੋਚ ਫੈਕਟਰੀ, ਕ ਰੇਲ ਮੰਤਰੀ ਰਾਜ ਭਾਸ਼ਾ ਮੈਡਲ ਨਾਲ ਸਨਮਾਨਿਤ

ਕਪੂਰਥਲਾ, (ਸਮਾਜ ਵੀਕਲੀ)  (ਕੌੜਾ)– ਸ਼੍ਰੀ ਐਸ.ਐਸ. ਮਿਸ਼ਰ, ਜਨਰਲ ਮੈਨੇਜਰ, ਰੇਲ ਕੋਚ ਫੈਕਟਰੀ, ਕਪੂਰਥਲਾ ਨੂੰ ਰਾਜਭਾਸ਼ਾ ਹਿੰਦੀ ਨੂੰ ਉਤਸ਼ਾਹਿਤ ਕਰਨ ਵਿੱਚ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਰੇਲ ਮੰਤਰੀ ਰਾਜਭਾਸ਼ਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਨੂੰ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀ ਈ ਓ ਸ਼੍ਰੀ ਸਤੀਸ਼ ਕੁਮਾਰ ਨੇ ਨਵੀਂ ਦਿੱਲੀ ਦੇ ਰੇਲ ਭਵਨ ਵਿਖੇ ਦਿੱਤਾ। ਸਮਾਰੋਹ ਦੌਰਾਨ ਰੇਲ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਇਸ ਮੌਕੇ ‘ਤੇ ਮੌਜੂਦ ਸਨ। ਇੰਟੈਗ੍ਰਲ ਕੋਚ ਫੈਕਟਰੀ, ਚੇਨਈ (ਆਈ ਸੀ ਐੱਫ ) ਵਿਖੇ ਆਪਣੇ ਕਾਰਜਕਾਲ ਦੌਰਾਨ ਹਿੰਦੀ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਗਏ ਉਨ੍ਹਾਂ ਦੇ ਸ਼ਾਨਦਾਰ ਕੰਮਾਂ  ਲਈ ਦਿੱਤਾ ਗਿਆ ਹੈ, ਜਿੱਥੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਰਾਜਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ  ਵਿੱਚ ਮਹੱਤਵਪੂਰਨ ਪ੍ਰਗਤੀ ਹੋਈ । ਹਿੰਦੀ ਦੇ ਵਿਆਪਕ ਪ੍ਰਚਾਰ ਤੋਂ ਇਲਾਵਾ, ਸ਼੍ਰੀ ਮਿਸ਼ਰ  ਨੇ ਕਰਮਚਾਰੀਆਂ ਨੂੰ ਰਾਜ  ਭਾਸ਼ਾ ਹਿੰਦੀ ਵਿੱਚ ਕੰਮ ਕਰਨ ਲਈ ਵੀ ਪ੍ਰੇਰਿਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਿੱਠੜਾ ਕਾਲਜ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦਾ ਵਿਸ਼ੇਸ਼ ਦੌਰਾ
Next articleਬ੍ਰਿਜੇਸ਼ ਕੁਮਾਰ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਆਯੋਜਿਤ ਪੀਜੀਟੀਆਈ ਨੈਕਸਟਜਨ ਕਪੂਰਥਲਾ 2025 ਟੂਰਨਾਮੈਂਟ ਜਿੱਤਿਆ