(ਸਮਾਜ ਵੀਕਲੀ)
ਮਾਂ ਤੇਰੇ ਬਿਨਾਂ ਘਰ ਵੀ ਸੁੰਨਾ ਲੱਗਦਾ ਏ,
ਹੱਸਦਾ ਚਿਹਰਾ ਵੀ ਹੁਣ ਰੋਣਾ ਲੱਗਦਾ ਏ।
ਜਿਸ ਹੱਥ ਨੇ ਮੇਰੇ ਸਿਰ ਤੇ ਛਾਂ ਕੀਤੀ ਸੀ,
ਓਹ ਹੱਥ ਬਿਨਾਂ ਹਰ ਰਾਹ ਵਿਛੋੜਾ ਲੱਗਦਾ ਏ।
ਦੁਨੀਆਂ ਤਾਂ ਛੱਡ ਗਈ ਸੀ ਅਧੂਰੇ ਰਸਤੇ ਵਿੱਚ,
ਮਾਂ ਤੇਰਾ ਸਾਇਆ ਹੀ ਸਹਾਰਾ ਲੱਗਦਾ ਏ।
ਹੁਣ ਕਿਸਨੂੰ ਆਖਾਂ ਆਪਣੇ ਦਿਲ ਦੀਆਂ ਤਕਲੀਫ਼ਾਂ,
ਹਰ ਕੋਈ ਦੁਨੀਆ ਵਿੱਚ ਬੇਗਾਨਾ ਲੱਗਦਾ ਏ।
ਤੇਰੀਆਂ ਦੁਆਵਾਂ ਨਾਲ ਹੀ ਸਾਹ ਚਲਦੇ ਸੀ ਮਾਂ,
ਹੁਣ ਤਾਂ ਇਹ ਜੀਵਨ ਵੀ ਭਾਰਾ ਲੱਗਦਾ ਏ।
ਰਾਤਾਂ ਚੁੱਪ ਚੁੱਪ ਤੇਰਾ ਨਾਮ ਪੁਕਾਰਦੀਆਂ ਨੇ,
ਹਰ ਅੱਥਰੂ ਤੇਰਾ ਹੀ ਚਿਹਰਾ ਲੱਗਦਾ ਏ।
ਕਦੇ ਮੁੜ ਆਵੇਂ ਮੇਰੇ ਸੁਪਨਿਆਂ ਦੇ ਰਾਹੀਂ ਮਾਂ,
ਤੇਰੇ ਬਿਨਾਂ ਪੁੱਤ ਅਧੂਰਾ ਲੱਗਦਾ ਏ।
ਡਾ. ਬਲਜਿੰਦਰ ਕੁਮਾਰ ਕੰਬੋਜ
ਲੁਧਿਆਣਾ।



