ਮਾਂ ਬੋਲੀ

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਮਾਂ ਬੋਲੀ ਦਿਵਸ 21 ਫਰਵਰੀ ਨੂੰ ਸਮਰਪਿਤ

ਮਾਂ ਬੋਲੀ ਪੰਜਾਬੀ ਭਾਸ਼ਾ
ਮਾਂ ਬੋਲੀ ਪੰਜਾਬੀ ਭਾਸ਼ਾ ਮੈਂ ਮਾਖਿਓਂ ਮਿੱਠੀ,
ਮੇਰੇ ਵਰਗੀ ਪਿਆਰੀ ਮਿੱਠੀ ਕਿਸੇ ਨਾ ਡਿੱਠੀ।
ਸਰਲਤਾ ਤੇ ਸਹਿਜਤਾ ਹੈ ਮੇਰੀ ਪਛਾਣ,
ਤਾਂ ਹੀ ਮੈਨੂੰ ਗਾਉਂਦਾ ਹੈ ਕੁੱਲ ਜਹਾਨ ।
ਗੁਰਮੁਖੀ ਤੇ ਸ਼ਾਹਮੁਖੀ ਦੋ ਰੂਪ ਸੰਵਾਰੇ,
ਮੈਂ ਪੰਜ ਆਬਾਂ ਦੀ ਧੀ ਹਾਂ ਜਾਣਨ ਸਾਰੇ।
ਮੈਂ ਗੁਰੂਆਂ ਦੇ ਮੁੱਖ ਵਿੱਚੋਂ ਹੀ ਸੀ ਉਚਰੀ,
ਮੈਂ ਪੰਜਾਬ ਦੀ ਧੀ ਹਾਂ  ਮਾਂ-ਬੋਲੀ ਸੁਥਰੀ।
ਗ੍ਰੰਥ ਸਾਹਿਬ ਵਿੱਚ ਦਰਜ ਹੈ ਜੋ ਬਾਣੀ,
ਹਰ ਇੱਕ ਅੱਖਰ ਮੇਰਾ ਹੈ ਅੰਮ੍ਰਿਤ ਪਾਣੀ।
ਵਧੀਆ ਲਿਖਤਾਂ ਲਿਖਣਾ ਨਹੀਂ ਆਸਾਨ,
ਲੇਖਕ ਭਾਵਾਂ ਨੂੰ ਹੈ ਕਿੰਝ ਕਰਨ ਬਿਆਨ।
ਬੁੱਲ੍ਹਾ,ਸ਼ਾਹ,ਵੀਰ ਧਨੀ,ਪੂਰਨ,ਸ਼ਿਵ,ਮੋਹਨ,
ਹੀਰੇ ਮੇਰੇ ਲਾ ਗਏ ਮੈਨੂੰ ਕਲਮਾਂ ਦੀ ਛੋਹਣ।
ਕਈਆਂ ਮੈਨੂੰ ਦਿਲੋਂ ਰੱਜ ਰੱਜ ਕੇ  ਲਿਖਿਆ,
ਉਨ੍ਹਾਂ ਵਿਚੋਂ ਹੀ ਮੈਨੂੰ ਸੋਹਣਾ ਮੁੱਖ ਦਿਸਿਆ।
ਕਈ ਮੈਨੂੰ ਗਾਇਆ ਜਾ ਕੇ ਕੁੱਲ ਜਹਾਨੀ,
ਤਾਂ ਹੀ ਗੋਰਿਆਂ ਤਾਈਂ ਮੇਰੀ ਕੀਮਤ ਜਾਣੀ।
ਪੜ੍ਹੋ ਲਿਖੋ ਤੇ ਬੋਲੋ ਮੈਂ ਹਾਂ ਮਾਂ ਪੰਜਾਬੀ ਭਾਸ਼ਾ,
ਮੈਨੂੰ ਗੰਧਲਾ ਨਾ ਕਰਨਾ ਮੇਰੀ ਇਹੀ ਆਸ਼ਾ।
ਜਿਊਂਦੇ ਰੱਖਿਓ ਮੇਰੇ ਮੁਹਾਵਰੇ ਅਤੇ ਅਖਾਣਾਂ,
ਨਵੀਂ ਪੀੜ੍ਹੀ ਨੂੰ ਹੈ ਸਭ ਤੁਸੀਂ ਸਿਖਾ ਕੇ ਜਾਣਾਂ।
ਮਾਂ ਬੋਲੀ ਪੰਜਾਬੀ ਭਾਸ਼ਾ ਮੈਂ ਮਾਖਿਓਂ ਮਿੱਠੀ,
ਮੇਰੇ ਵਰਗੀ ਪਿਆਰੀ ਮਿੱਠੀ ਕਿਸੇ ਨਾ ਡਿੱਠੀ।

ਬਰਜਿੰਦਰ ਕੌਰ ਬਿਸਰਾਓ…
9988901324

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ ਬੋਲੀ ਦੀ ਸੰਭਾਲ
Next articleਰੋਮੀ ਘੜਾਮਾਂ ਦੇ ਗੀਤ ‘ਸੰਗਰੂਰ ਦੇ ਕਸੂਰ’ ਦਾ ਪੋਸਟਰ ਜਾਰੀ