ਗੁੜ੍ਹ ਅਤੇ ਸ਼ੱਕਰ ਦੀਆਂ ਘਲਾਹੜੀਆ ਚਲਾਉਣ ਵਾਲੇ ਕਿਸਾਨਾਂ ਨੂੰ ਸ਼ੁੱਧ ਅਤੇ ਸਹੀ ਗੁਣਵੱਕਤਾ ਦੀ ਸ਼ੱਕਰ ਅਤੇ ਗੁੜ੍ਹ ਬਣਾਉਣ ਲਈ ਪ੍ਰੋਤਸਾਹਿਤ ਕੀਤਾ ਗਿਆ।

(ਸਮਾਜ ਵੀਕਲੀ): ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋ ਅੱਜ ਡਾ ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਦੇ ਦਿਸ਼ਾ ਨਿਰਦੇਸ਼ ਅਤੇ ਡਾ ਜਸਵਿੰਦਰ ਪਾਲ ਸਿੰਘ ਗਰੇਵਾਲ ਖੇਤੀਬਾੜੀ ਅਫ਼ਸਰ, ਖੰਨਾ ਦੀ ਯੋਗ ਅਗਵਾਈ ਹੇਠ ਇਲਾਕੇ ਦੇ ਵਿੱਚ ਸ਼ੱਕਰ ਅਤੇ ਗੁੜ੍ਹ ਦੀਆਂ ਘਲਾਹੜੀਆ ਚਲਾਉਣ ਵਾਲੇ ਕਿਸਾਨਾਂ ਨੂੰ ਪ੍ਰੋਤਸਾਹਿਤ ਕੀਤਾ ਗਿਆ।ਇਸੇ ਦੋਰਾਨ ਮਲੇਰਕੋਟਲਾ ਰੋਡ ਨੇੜੇ ਜਰਗ ਵਿਖੇ ਧਰਮਪਾਲ ਸਿੰਘ ਅਤੇ ਗੁਰਸੇਵਕ ਸਿੰਘ ਵਲੋਂ ਚਲਾਈ ਜਾ ਰਹੀ ਘੁਲਾਹੜੀ ਦਾ ਦੌਰਾ ਕੀਤਾ ਗਿਆ।

ਅਗਾਂਹਵਧੂ ਕਿਸਾਨ ਧਰਮਪਾਲ ਸਿੰਘ ਅਤੇ ਗੁਰਸੇਵਕ ਸਿੰਘ ਇਸ ਕੰਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਟ੍ਰੇਨਿੰਗ ਵੀ ਲਈ ਹੈ।ਖੇਤੀਬਾੜੀ ਵਿਭਾਗ ਦੇ ਅਧਿਕਾਰੀ ਕੁਲਵੰਤ ਸਿੰਘ ਅਤੇ ਸਨਦੀਪ ਸਿੰਘ ਨੇ ਕਿਸਾਨ ਵੀਰਾਂ ਨੂੰ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਇਹੋ ਜਿਹੇ ਸਹਾਇਕ ਧੰਦੇ ਅਪਨਾਉਣ ਦੀ ਅਪੀਲ ਵੀ ਕੀਤੀ।ਓਹਨਾ ਕਿਹਾ ਕਿ ਧਰਮਪਾਲ ਸਿੰਘ ਅਤੇ ਗੁਰਸੇਵਕ ਸਿੰਘ ਇਲਾਕੇ ਦੇ ਬਾਕੀ ਕਿਸਾਨਾਂ ਲਈ ਸਹਾਇਕ ਧੰਦੇ ਨੂੰ ਅਪਨਾਉਣ ਲਈ ਚਾਨਣ ਮੁਨਾਰਾ ਹਨ।ਕਿਸਾਨ ਵੀਰ ਗੁੜ੍ਹ ਅਤੇ ਸ਼ੱਕਰ ਦੀ ਘੁਲਾਹੜੀਆ ਲਗਾ ਕੇ ਪੰਜਾਬ ਦੇ ਲੋਕਾਂ ਨੂੰ ਸੁੱਧ ਅਤੇ ਸਹੀ ਗੁੜ੍ਹ ਮੁਹਾਇਆ ਕਰਵਾ ਸਕਦੇ ਹਨ ਅਤੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।

Previous articleਅਗਿਆਨ
Next articleਕਿਸਾਨੀ ਸੰਘਰਸ਼ ਉੱਤੇ ਭਾਰੀ ਧੜੇਬੰਦੀ