(ਸਮਾਜ ਵੀਕਲੀ)
ਬੋਲੀ ਹੈ ਪੰਜਾਬੀ ਸਾਡੀ, ਮਾਂ ਬੋਲੀ ਪੰਜਾਬੀ
ਲਿਖਣੀ ਤਾਂ ਕੀ, ਬੋਲਣ ਵੇਲੇ ਵੀ ਸ਼ਰਮਾਉਦੇ ਹਾਂ ਅਸੀਂ
ਸਟੇਜਾਂ ਤੇ ਦਿੰਦੇ ਹਾਂ ਭਾਸ਼ਣ, ਪੰਜਾਬੀ ਅਪਣਾਓ
ਪਰ ਅੰਗਰੇਜ਼ੀ ਸਕੂਲਾਂ ਵਿੱਚ ਆਪਣੇ ਬੱਚੇ ਪਾਉਂਦੇ ਹਾਂ ਅਸੀਂ
ਫਾਰਮੈਲਟੀਆਂ ਵਿੱਚ ਸਮਾਂ ਗਵਾਉਂਦੇ ਖਾਹ ਮਖਾਹ ਸੈਮੀਨਾਰ ਕਰਵਾਉਂਦੇ
ਊੜਾ ਐੜਾ ਤਕ ਬੱਚਿਆਂ ਨੂੰ ਨਾ ਸਿਖਾ ਸਕੇ ਅਸੀਂ
ਧਾਰਮਿਕ ਸਥਾਨਾਂ ਤੇ ਕਰਵਾਉਂਦੇ ਹਾਂ ਕੀਰਤਨ ਸਮਾਗਮ
ਪਿੱਛੇ ਪਰਤ ਕੇ ਬੈਨਰ ਵੇਖੋ, ਪੰਜਾਬੀ ਵਿਚ ਨਹੀਂ ਲਿਖ ਸਕਦੇ ਅਸੀਂ
ਬਿਨਾਂ ਜੜ੍ਹ ਦੇ ਚਾਹੁੰਦੇ ਹਾਂ ਬੂਟੇ
ਇਹੋ ਜਿਹੀਆਂ ਬੇਤੁਕੀਆਂ ਗੱਲਾਂ ਕਰਦੇ ਹਾਂ ਅਸੀਂ
ਤਕਰੀਬਨ ਅਸਾਮੀਆਂ ਨਿਕਲਦੀਆਂ ਨੇ ਅਧਿਆਪਕਾਂ ਦੀਆਂ
ਪੰਜਾਬੀ ਅਧਿਆਪਕ ਦੀ ਲੋਡ਼ ਹੈ ਬਹੁਤ ਘੱਟ ਪੜ੍ਹਿਆ ਹੈ ਅਸੀਂ
ਮਾਂ ਬੋਲੀ ਨਹੀਂ ਅਪਣਾਵਾਂਗੇ ਕੱਖਾਂ ਵਾਂਗ ਰੁਲ ਜਾਵਾਂਗੇ
ਹਾਲ ਚ ਬੈਨਰ ਪੜ ,ਬਾਹਰ ਆ ਝੋਲੀ ਛੰਡ ਦਿੰਦੇ ਹਾਂ ਅਸੀਂ
ਪੰਜਾਬੀ ਹੈ ਬੋਲੀ ਸਾਡੀ ਸਾਨੂੰ ਮਾਣ ਹੈ ਇਹਦੇ ਤੇ
ਦਰਅਸਲ ਮਾਂ ਨੂੰ ਮਾਂ ਕਹਿੰਦੇ ਸ਼ਰਮਾਉਂਦੇ ਹਾਂ ਅਸੀਂ
ਨੱਬੇ ਦਿਨਾਂ ਵਿੱਚ ਕਰੋ ਕੋਰਸ,
ਪੰਜਾਬੀ ਵਾਸਤੇ ਕਿਤੇ ਬੋਰਡ ਨਹੀਂ ਲਾ ਸਕੇ ਅਸੀਂ
ਸਭ ਸਿਖਨ ਕੋ ਹੁਕਮ ਹੈ ‘ਗੁਰੂ ਮਾਨਿਓ ਗ੍ਰੰਥ’
ਸ਼ਰਮ ਦੀ ਕਿੰਨੀ ਗੱਲ ਹੈ ,ਹੁਕਮ ਨਹੀਂ ਭਰ ਸਕਦੇ ਅਸੀਂ ।
ਕੰਵਲਜੀਤ ਕੌਰ ਜੁਨੇਜਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly