ਜੇਤਵਨ ਬੁੱਧਾ ਵਿਹਾਰਾ, ਡਾ. ਅੰਬੇਡਕਰ ਨਗਰ ( ਨਵੀਂ ਅਬਾਦੀ ) ਵਿਖੇ ਡਾ. ਅੰਬੇਡਕਰ ਜੀ ਦਾ ਮਹਾ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ

ਨਕੋਦਰ (ਸਮਾਜ ਵੀਕਲੀ)- ਮਿਤੀ 10/12/2023 ਦਿਨ ਐਤਵਾਰ ਨੂੰ ਜੇਤਵਨ ਬੁੱਧ ਵਿਹਾਰ ਵੈਲਫੇਅਰ ਕਮੇਟੀ ਨਕੋਦਰ ਵੱਲੋ, ਮੁਹੱਲਾ ਡਾ. ਅੰਬੇਡਕਰ ਨਗਰ (ਨਵੀ ਅਬਾਦੀ) ਨਕੋਦਰ ਵਿਖੇ ਬਾਬਾ ਸਾਹਿਬ ਜੀ ਦੇ ਮਹਾਂਪਰਿਨਿਰਵਾਣ ਦਿਵਸ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਮਿਸਨ ਬਾਰੇ ਸਮਾਜ ਦੇ ਲੋਕਾਂ ਨਾਲ ਕਵਿਤਾ ਅਤੇ ਸਪੀਚਾ ਰਾਹੀ ਵਿਚਾਰ ਰੱਖਣ ਲਈ ਪ੍ਰੋਗਰਾਮ ਕੀਤਾ ਗਿਆ.ਜਿਸ ਵਿਚ ਮੁਹੱਲਾ ਨਿਵਾਸੀ ਅਤੇ ਦੂਰ-ਦਰਾਡੇ ਤੋਂ ਲੋਕਾ ਨੇ ਸ਼ਿਰਕਤ ਕੀਤੀ। ਇਸ ਵਿੱਚ ਨਿੱਕੇ ਨਿੱਕੇ ਬੱਚਿਆ ਨੇ ਵੀ ਬਾਬਾ ਸਾਹਿਬ ਜੀ ਦੇ ਜੀਵਨ ਅਤੇ ਮਿਸਨ ਬਾਰੇ ਕਵਿਤਾਵਾਂ ਰਾਹੀ ਵਿਚਾਰ ਪੇਸ਼ ਕੀਤੇ..
ਯੂਕੇ ਤੋਂ ਆਏ ਸ਼੍ਰੀ ਡੀ ਡੀ ਆਹੀਰ ਜੀ ਨੇ ਵੀ ਅਪਣੇ ਵਿਚਾਰ ਪੇਸ਼ ਕੀਤੇ ਅਤੇ ਬਾਬਾ ਸਾਹਿਬ ਜੀ ਦੇ ਜੀਵਨ ਸੰਘਰਸ਼ ਬਾਰੇ ਦਸਿਆ….
ਲੜਕੀਆਂ ਨੇ ਵੀ ਬਾਬਾ ਸਾਹਿਬ ਜੀ ਦੇ ਮਿਸਨ ਨੂੰ ਸਮਝ ਕੇ ਸਮਾਜ ਦੇ ਲੋਕਾਂ ਨੂੰ ਅੰਧਵਿਸਵਾਸ ਮੁਕਤ ਹੋਣ ਲਈ ਅਤੇ ਹਿੰਦੂ ਧਰਮ ਦਾ ਤਿਆਗ ਕਰ ਕੇ ਬੁੱਧ ਧਰਮ ਅਪਨਾਉਣ ਲਈ ਵਿਚਾਰ ਦਿੱਤੇ…
ਜਿਹਨਾਂ ਬੱਚਿਆ ਨੇ ਕਵਿਤਾਵਾਂ ਅਤੇ ਸਪੀਚ ਦਿੱਤੀਆ ਉਹਨਾਂ ਨੂੰ ਵਿਸਵ ਬੋਧ ਸੰਘ ਪੰਜਾਬ ਵਲੋ ਬਾਬਾ ਸਾਹਿਬ ਜੀ ਦੇ ਜੀਵਨ ਅਤੇ ਭਗਵਾਨ ਬੁੱਧ ਜੀ ਦੇ ਵਿਚਾਰਾਂ ਦੀਆ ਕਿਤਾਬਾਂ ਸਨਮਾਨ ਵਜੋਂ ਦਿੱਤੀਆ ਗਈਆ…
ਜੇਤਵਨ ਬੁੱਧ ਵਿਹਾਰ ਵੈਲਫੇਅਰ ਕਮੇਟੀ ਦੇ ਪ੍ਰਧਾਨ ਸ਼ੁਰਿੰਦਰ ਕੁਮਾਰ ਨੇ ਦਸਿਆ ਕਿ ਮੁਹੱਲਾ ਅੰਬੇਡਕਰ ਨਗਰ ਭਾਂਵੇਂ ਛੋਟਾ ਹੀ ਹੈ ਪਰ ਇਸ ਨੇ ਅਨੇਕਾਂ ਵਿਦਵਾਨ ਅਤੇ ਪੜੇ ਲਿਖੇ ਪੈਦਾ ਕੀਤੇ ਹਨ ਜੋ ਵੱਡੇ ਵੱਡੇ ਆਹੁਦਿਆਂ ਤੱਕ ਪਹੁੰਚੇ ਹਨ। ਉਨ੍ਹਾਂ ਸਾਰੇ ਆਏ ਸਾਥੀਆਂ ਦਾ ਧਨਵਾਦ ਕੀਤਾ।
ਵਿਸਵ ਬੋਧ ਸੰਘ ਪੰਜਾਬ ਦੇ ਪ੍ਰਧਾਨ ਰਾਜ ਕੁਮਾਰ ਬੋਧ ਜੀ ਨੇ ਵੀ ਬੁੱਧ ਧੰਮ ਨੂੰ ਅਪਨਾਉਣ ਲਈ ਬਾਬਾ ਸਾਹਿਬ ਜੀ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਇਆ ਤਾਂ ਜੋ ਭਾਰਤ ਬੋਧ ਮਈ ਬਣ ਸਕੇ….
ਅੱਗੋ ਤੋੰ ਵੀ ਵਿਸਵ ਬੋਧ ਸੰਘ ਪੰਜਾਬ ਵਲੋ ਅਜਿਹੇ ਪ੍ਰੋਗਰਾਮ ਕਰਵਾਏ ਜਾਣਗੇ .. ਸਭ ਸਾਥੀਆ ਦੇ ਸਾਥ ਅਤੇ ਸਹਿਯੋਗ ਦੀ ਬਹੁਤ ਜਰੂਰਤ ਹੈ…
ਜੈ ਭੀਮ ਨਮੋ ਬੁਧਾਏ

Previous articlePalestine–Israel conflict: the path to a Gandhian solution
Next article67th ‘PARINIRVANA DIVAS’ COMMEMORATION OF Dr Babasaheb Ambedkar by FABO UK