ਅੱਪਰਾ (ਸਮਾਜ ਵੀਕਲੀ) (ਦੀਪਾ)-ਨਜ਼ਦੀਕੀ ਪਿੰਡ ਮੋਰੋਂ ਵਿਖੇ ਸਥਿਤ ਮਾਂ ਵੈਸ਼ਨੂੰ ਦਰਬਾਰ ਦੁਖ ਖੰਡਨ ਨਿਵਾਸ, ਪਿੰਡ ਮੋਰਾਂ ਦੀ ਗੜ੍ਹਸ਼ੀਨ ਮਾਤਾ ਸਵਰਨ ਦੇਵਾ (ਯੂ.ਕੇ.) ਅਤੇ ਛੋਟੀ ਮਾਤਾ ਸੀਤੇ ਮਾਤਾ (ਯੂ.ਕੇ.) ਨੇੜਲੇ ਪਿੰਡ ਮਸਾਣੀ, ਬੰਗਾ ਰੋਡ ‘ਤੇ ਅੱਪਰਾ ਅਤੇ ਅੱਡਾ ਫਿਲੌਰ ਵਾਲਾ ਅੱਪਰਾ ਵਿਖੇ ਨਤਮਸਤਕ ਹੋਏ। ਝੁੱਗੀ-ਝੌਂਪੜੀ ਵਾਲਿਆਂ ਨੂੰ ਬੂਟ, ਕੱਪੜੇ ਅਤੇ ਕੰਬਲ ਵੰਡ ਕੇ ਕ੍ਰਿਸਮਿਸ ਦਾ ਤਿਉਹਾਰ ਮਨਾਇਆ | ਇਸ ਮੌਕੇ ਬੋਲਦਿਆਂ ਮਾਤਾ ਸਵਰਨ ਦੇਵਾ (ਯੂ.ਕੇ.) ਨੇ ਕਿਹਾ ਕਿ ਹਰ ਤਿਉਹਾਰ ਲੋੜਵੰਦਾਂ ਨਾਲ ਮਨਾਉਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਆਪਣੀ ਮਿਹਨਤ ਦੀ ਕਮਾਈ ਵਿਚੋਂ ਕੱਢ ਕੇ ਹਰ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਬਲਿਹਾਰ ਮੋਰੋਂ ਦੇ ਸੇਵਾਦਾਰ ਅਤੇ ਹੋਰ ਸੇਵਾਦਾਰ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly