HOME ਮਾਤਾ ਸਵਿੱਤਰੀ ਬਾਈ ਫੂਲੇ ਜੀ ਦੇ ਜਨਮ ਦਿਨ ਨੂੰ ਸਮਰਪਿਤ ਇਨਾਮੀ ਪ੍ਰਤੀਯੋਗਤਾ...

ਮਾਤਾ ਸਵਿੱਤਰੀ ਬਾਈ ਫੂਲੇ ਜੀ ਦੇ ਜਨਮ ਦਿਨ ਨੂੰ ਸਮਰਪਿਤ ਇਨਾਮੀ ਪ੍ਰਤੀਯੋਗਤਾ ਟੈਸਟ ਦਸ ਜਨਵਰੀ ਨੂੰ

2
ਮਾਲੇਰਕੋਟਲਾ- (ਸਮਾਜ ਵੀਕਲੀ)  (ਕੁਲਵੰਤ ਸਿੰਘ ਮੁਹਾਲੀ) ਰਿਟਾ ਐਸ.ਡੀ.ਓ ਹਰਜਿੰਦਰ ਸਿੰਘ ਸੀਨੀ.ਮੀਤ ਪ੍ਰਧਾਨ ਐਸ ਸੀ/ ਬੀ ਸੀ ਮੁਲਾਜ਼ਮ ਵੈਲਫੇਅਰ ਫੈਡਰੇਸ਼ਨ ਪਾਵਰਕਾਮ ਪੰਜਾਬ ਰਜ਼ਿ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਕਟਰ ਭੀਮ ਰਾਓ ਅੰਬੇਡਕਰ ਵੈਲਫੇਅਰ ਸੋਸਾਇਟੀ ਰਜਿ.ਅਮਲੋਹ ਵੱਲੋਂ ਪ੍ਰਧਾਨ ਜਰਨੈਲ ਸਿੰਘ ਅਕਾਲਗੜ੍ਹ ਦੀ ਅਗਵਾਈ ਹੇਠ ਭਾਰਤ ਦੀ ਪਹਿਲੀ ਮਹਿਲਾ ਅਧਿਆਪਿਕਾ ਮਾਤਾ ਸਵਿੱਤਰੀ ਬਾਈ ਫੂਲੇ ਜੀ ਦੇ ਜਨਮ ਦਿਨ ਨੂੰ ਸਮਰਪਿਤ 10 ਜਨਵਰੀ 2026 ਨੂੰ ਇਨਾਮੀ ਪ੍ਰਤੀਯੋਗਤਾ ਟੈਸਟ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਜੀਵਨੀ ਉਪਰ ਅਧਾਰਤ ਦੋ ਵੱਖ-2 ਵਰਗਾਂ ਦੇ ਬੱਚਿਆਂ ਦਾ ਇੱਕ ਟੈਸਟ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਟੈਸਟ ਵਿੱਚ ਪਹਿਲਾ ਵਰਗ ਛੇਵੀਂ ਕਲਾਸ ਤੋਂ ਅੱਠਵੀਂ ਕਲਾਸ ਅਤੇ ਦੂਸਰਾ ਵਰਗ ਨੌਵੀਂ ਕਲਾਸ ਤੋਂ ਉੱਪਰਲੇ ਵਿਦਿਆਰਥੀਆਂ ਲਈ ਹੋਵੇਗਾ। ਉਨ੍ਹਾਂ ਦੱਸਿਆ ਕਿ ਪਹਿਲੇ ਵਰਗ ਦੇ ਵਿਦਿਆਰਥੀਆਂ ਲਈ ਪਹਿਲਾ ਇਨਾਮ 3100 ਰੁ.ਦੂਜਾ ਇਨਾਮ 2100 ਰੁ. ਅਤੇ ਤੀਸਰਾ ਇਨਾਮ 1100 ਰੁ.ਹੋਵੇਗਾ ਜਦਕਿ ਦੂਸਰੇ ਵਰਗ ਲਈ ਪਹਿਲਾ ਇਨਾਮ 5100 ਰੁ.ਦੂਸਰਾ ਇਨਾਮ 3100 ਰੁ.ਅਤੇ ਤੀਸਰਾ ਇਨਾਮ 2100 ਰੁ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਇਨਾਮ ਮੌਕੇ ਉਪਰ ਹੀ ਟੈਸਟ ਦਾ ਰਿਜ਼ਲਟ ਕੱਢ ਕੇ ਵਿਦਿਆਰਥੀਆਂ ਵਿੱਚ ਜੇਤੂ ਵਿਦਿਆਰਥੀਆਂ ਵਿੱਚ ਵੰਡ ਦਿੱਤੇ ਜਾਣਗੇ।ਇਸ ਪ੍ਰਤੀਯੋਗਤਾ ਲਈ ਬਾਬਾ ਸਾਹਿਬ ਦੀ ਜੀਵਨੀ ਦੇ ਅਧਾਰਤ ਕਿਤਾਬ ਉਹ ਸੰਸਥਾ ਦੇ ਮੈਂਬਰ ਸਾਹਿਬਾਨਾਂ ਕੋਲੋਂ ਪ੍ਰਾਪਤ ਕੀਤੀ ਜਾ ਸਕਦੀ ਹੈ।ਇਸ ਟੈਸਟ ਨੂੰ ਦੇਣ ਲਈ ਵੱਖ-2 ਪਿੰਡਾਂ ਚੋਂ ਬੱਚਿਆਂ ਵਿੱਚ ਭਾਰੀ ਰੁਚੀ ਦੇਖਣ ਨੂੰ ਮਿਲ ਰਹੀ ਹੈ।ਟੈਸਟ ਦਾ ਸਮਾਂ ਸਵੇਰੇ 10 ਵਜੇ ਤੋਂ 11 ਵਜੇ ਦਾ ਹੋਵੇਗਾ, ਇਹ ਪ੍ਰਤੀਯੋਗਤਾ ਟੈਸਟ ਡਾ.ਭੀਮ ਰਾਓ ਅੰਬੇਡਕਰ ਭਵਨ ਪਿੰਡ ਮਾਜਰੀ ਕਿਸ਼ਨੇ ਵਾਲੀ ਖੰਨਾ ਰੋਡ ਅਮਲੋਹ ਵਿਖੇ ਲਿਆ ਜਾਵੇਗਾ। ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਦੇ ਲਈ ਸੰਸਥਾ ਦੇ ਮੈਂਬਰਾਂ ਸਾਹਿਬਾਨਾ ਦੀਆਂ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ,ਇਸ ਮੌਕੇ ਸੰਸਥਾ ਦੇ ਪ੍ਰਧਾਨ ਜਰਨੈਲ ਸਿੰਘ ਅਕਾਲਗੜ੍ਹ, ਸਕੱਤਰ ਡਾ.ਤੀਰਥ ਬਾਲਾ, ਖਜਾਨਚੀ ਮੈਡਮ ਪਰਮਜੀਤ ਕੌਰ, ਲੈਕ. ਮੱਘਰ ਸਿੰਘ ਸਲਾਣਾ, ਮਾ.ਦਰਸਨ ਸਿੰਘ ਸਲਾਣੀ, ਮਾ.ਅਵਤਾਰ ਸਿੰਘ ਭਾਂਬਰੀ, ਮਾ.ਬਲਵੀਰ ਸਿੰਘ ਮੁੱਲਾਂਪੁਰੀ, ਮਾ.ਗੁਰਪ੍ਰੀਤ ਸਿੰਘ ਵੜੈਚਾ, ਮਾ.ਸਤਬੀਰ ਸਿੰਘ. ਜੀ.ਐਮ ਸਿੰਗਾਰਾ ਸਿੰਘ ਮਾਜਰੀ, ਮੈਡਮ ਗੁਰਪ੍ਰੀਤ ਕੌਰ, ਮਾ.ਰਜਿੰਦਰ ਸਿੰਘ ਲੱਲੋ ਅਤੇ ਮਾ.ਰਵਿੰਦਰ ਸਿੰਘ ਰਾਏਪੁਰ, ਗੁਰਮੀਤ ਸਿੰਘ ਤੂਰਾਂ ਆਦਿ ਮੈਂਬਰ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਨਰੇਗਾ ਬਚਾਓ ਸੰਗਰਾਮ” ਤਹਿਤ 9 ਜਨਵਰੀ ਨੂੰ ਦਾਣਾ ਮੰਡੀ ਬਲਾਚੌਰ ਵਿਖੇ ਹੋਣ ਜਾ ਰਹੀ ਵਿਸ਼ਾਲ ਰੈਲੀ- ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ
Next articleਕਮਿਊਨਿਟੀ ਹੈਲਥ ਸੈਂਟਰ ਵਿੱਚ ਚੱਲ ਰਹੇ ਮੁਹੱਲਾ ਕਲੀਨਿਕ ਵਿੱਚ ਚੋਰਾਂ ਨੇ ਫਿਰ ਏ.ਸੀ ਇਨਵਰਟਰ ਤੇ ਵੱਡੀ ਮਾਤਰਾ ‘ਚ ਕਫ ਸਿਰਪ ਲੈ ਗਏ