(ਸਮਾਜ ਵੀਕਲੀ)
ਨਾ ਕੋਈ ਪੋਹੰਚ ਦਾ ਸੁਨੇਹਾਂ,ਕਿਵੇਂ ਭੇਜਾਂ ਹੱਥ ਕਾਵਾਂ,
ਤੇਰੇ ਬਾਝੋਂ ਮਾਏਂ , ਦੁੱਖ ਕੀਹਨੂੰ ਮੈਂ ਸੁਣਾਵਾਂ,
ਭਾਲ ਥੱਕਿਆ ਮੈਂ ਕੋਨੇ, ਛਾਣ ਦਿੱਤਾ ਜੱਗ ਸਾਰਾ,
ਬੜੀ ਛੇਤੀ ਮਾਏਂ ਮੇਥੋਂ, ਕਰ ਗਈ ਕਿਨਾਰਾ,
ਨਿੱਘ ਤੇਰੀ ਗੋਦ ਵਾਲਾ,ਮਾਏਂ ਮਿਲਿਆ ਨਾ ਕੀਤੇ,
ਓਹ ਪਲ ਰਹਿਣੇ ਯਾਦ, ਜ਼ੋ ਵਿੱਚ ਛਾਂ ਤੇਰੀ ਬੀਤੇ,
ਭੁੱਲ ਸਕਦਾ ਨਾ ਬੋਲ ਤੇਰਾ, ਜ਼ੋ ਬੋਹਤਾ ਸੀ ਪਿਆਰਾ,
ਬੜੀ ਛੇਤੀ ਮਾਏਂ ਮੈਥੋਂ,ਕਰ ਗਈ ਕਿਨਾਰਾ,
ਆਟੇ ਵਾਲੀ ਚਿੜੀ ਮਾਏਂ, ਹਾਂ ਸਾਂਭ ਅਜੇ ਰੱਖੀ,
ਤੂੰ ਜਾਣ ਮਾਏਂ ਗੱਲ, ਦਿਲ ਦਾ ਨਾ ਦੱਸੀ,
ਜੱਸ ‘ ਤੇਰੇ ਨੂੰ ਮਾਏਂ, ਬਸ ਤੇਰਾ ਸੀ ਸਹਾਰਾ,
ਬੜੀ ਛੇਤੀ ਮਾਏਂ ਮੇਥੋਂ, ਕਰ ਗਈ ਕਿਨਾਰਾ,
ਕਮੀ ਮੇਰੇ ਵਿੱਚ ਕੋਈ,ਜ਼ੋ ਦੂਰ ਹੋ ਗਏ ਸਾਰੇ,
ਸਹਾਰਾ ਖਹਿਰੇ ‘ਨੂੰ ਮਾਂ ਦੇਂਦੇ,ਜਿਹੜੇ ਅੰਬਰੀ ਸਿਤਾਰੇ,
ਪੁੱਤ ਤੇਰਾ ਮਾਏਂ, ਰਾਹੀਂ ਰੁੱਲਿਆ ਵਿਚਾਰਾ ,
ਬੜੀ ਛੇਤੀ ਮਾਏਂ ਮੇਥੋਂ, ਕਰ ਗਈ ਕਿਨਾਰਾ,
ਜਸਵਿੰਦਰ ਸਿੰਘ ਖਹਿਰਾ