HOME ਕਰਨਾਟਕ ਵਿਧਾਨ ਸਭਾ ਵਿੱਚ ਮਾਂ ਬੋਲੀ ਵਿੱਚ ਭਾਸ਼ਣ ਦੇਣ ਤੇ ਡਿਪਟੀ ਸਪੀਕਰ...

ਕਰਨਾਟਕ ਵਿਧਾਨ ਸਭਾ ਵਿੱਚ ਮਾਂ ਬੋਲੀ ਵਿੱਚ ਭਾਸ਼ਣ ਦੇਣ ਤੇ ਡਿਪਟੀ ਸਪੀਕਰ ਰੌੜੀ ਦੀ ਕੀਤੀ ਗਈ ਪ੍ਰਸ਼ੰਸਾ

ਹੁਸ਼ਿਆਰਪੁਰ /ਬੈਂਗਲੂਰ (ਕਰਨਾਟਕ)  (ਸਮਾਜ ਵੀਕਲੀ)  (ਬਲਵੀਰ ਚੌਪੜਾ) ਕਰਨਾਟਕ ਵਿਧਾਨ ਸਭਾ ਵਿੱਚ 11 ਤੋਂ 13 ਸਤੰਬਰ ਤੱਕ ਆਯੋਜਿਤ 11ਵੀਂ ਸੀਪੀਏ ਇੰਡੀਆ ਰੀਜਨ ਕਾਨਫਰੰਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਰਦਾਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਭਾਸ਼ਣ ਕਰਦੇ ਹੋਏ ਸਦਨ ਨੂੰ ਸੰਬੋਧਨ ਕੀਤਾ। ਉਹਨਾਂ ਦੇ ਇਸ ਵਿਲੱਖਣ ਕਦਮ ਦੀ ਸਦਨ ਵੱਲੋਂ ਵਿਸ਼ੇਸ਼ ਸਰਾਹਨਾ ਕੀਤੀ ਗਈ। ਇਸ ਮਹੱਤਵਪੂਰਨ ਕਾਨਫਰੰਸ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਸਪੀਕਰਾਂ, ਡਿਪਟੀ ਸਪੀਕਰਾਂ ਅਤੇ ਵਿਧਾਇਕਾਂ ਨੇ ਸ਼ਮੂਲੀਅਤ ਕੀਤੀ। ਲੋਕਤੰਤਰ ਦੀ ਮਜ਼ਬੂਤੀ ਅਤੇ ਵਿਧਾਨ ਸਭਾਵਾਂ ਦੀ ਭੂਮਿਕਾ ’ਤੇ ਕੇਂਦਰਿਤ ਇਹ ਕਾਨਫਰੰਸ ਵਿਚਾਰ-ਵਟਾਂਦਰੇ ਦਾ ਮਹੱਤਵਪੂਰਨ ਮੰਚ ਸਾਬਤ ਹੋਈ। ਡਿਪਟੀ ਸਪੀਕਰ ਰੌੜੀ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਚਰਚਾਵਾਂ ਤੇ ਵਿਚਾਰ-ਵਟਾਂਦਰੇ ਲੋਕਤੰਤਰ ਦੀ ਅਸਲੀ ਤਾਕਤ ਹਨ। ਇਹ ਨਾ ਸਿਰਫ ਲੋਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਦੇ ਹਨ, ਸਗੋਂ ਉਨ੍ਹਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਵੀ ਹਨ। ਉਹਨਾਂ ਨੇ ਕਿਹਾ ਕਿ ਭਾਰਤ ਅੱਜ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਇਸਦੀ ਅਸਲ ਸਫਲਤਾ ਖੁੱਲ੍ਹੇ ਦਿਲ ਨਾਲ ਕੀਤੀਆਂ ਗੱਲਬਾਤਾਂ, ਨਿਰਪੱਖ ਚਰਚਾਵਾਂ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਉੱਚਾ ਪਹੁੰਚਾਉਣ ਵਿੱਚ ਹੈ। ਰੌੜੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਵਿਧਾਨ ਸਭਾਵਾਂ ਸਿਰਫ਼ ਕਾਨੂੰਨ ਬਣਾਉਣ ਦੇ ਕੇਂਦਰ ਨਹੀਂ, ਸਗੋਂ ਲੋਕਾਂ ਦੀਆਂ ਆਵਾਜ਼ਾਂ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਸਭ ਤੋਂ ਵੱਡਾ ਮੰਚ ਹਨ। ਹਰ ਚਰਚਾ ਲੋਕਤੰਤਰ ਨੂੰ ਮਜ਼ਬੂਤ ਕਰਦੀ ਹੈ, ਪਾਰਦਰਸ਼ਤਾ ਵਧਾਉਂਦੀ ਹੈ ਅਤੇ ਪ੍ਰਸ਼ਾਸਨ ਨੂੰ ਲੋਕ-ਹਿਤ ਵਿੱਚ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ। ਉਹਨਾਂ ਨੇ ਇਸ ਗੱਲ ਨੂੰ ਵੀ ਉਜਾਗਰ ਕੀਤਾ ਕਿ ਆਪਸੀ ਚਰਚਾਵਾਂ ਅਤੇ ਵਿਚਾਰ-ਵਟਾਂਦਰੇ ਵਿਵਾਦਾਂ ਨੂੰ ਸਾਂਝੀ ਸਹਿਮਤੀ ਨਾਲ ਸੁਲਝਾਉਣ ਦਾ ਸਭ ਤੋਂ ਵੱਡਾ ਹਥਿਆਰ ਹਨ। ਇਹ ਲੋਕਤੰਤਰ ਦੀ ਉਹ ਤਾਕਤ ਹੈ ਜੋ ਚੰਗੀਆਂ ਨੀਤੀਆਂ, ਚੰਗੇ ਕਾਨੂੰਨ ਅਤੇ ਚੰਗੇ ਪ੍ਰਸ਼ਾਸਨ ਦੀ ਰਾਹਗੀਰੀ ਕਰਦੀ ਹੈ। ਰੌੜੀ ਨੇ ਆਪਣੀ ਗੱਲ ਨੂੰ ਅੱਗੇ ਵਧਾਉਂਦਿਆਂ ਕਿਹਾ ਕਿ ਵਿਧਾਨ ਸਭਾਵਾਂ ਦਾ ਰੋਲ ਸਿਰਫ਼ ਨੀਤੀਆਂ ਤਿਆਰ ਕਰਨ ਤੱਕ ਸੀਮਿਤ ਨਹੀਂ, ਸਗੋਂ ਨੌਜਵਾਨ ਪੀੜ੍ਹੀ ਨੂੰ ਲੋਕਤੰਤਰਕ ਮੁੱਲਾਂ ਨਾਲ ਜੋੜਨਾ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਵੀ ਹੈ। ਕਾਨਫਰੰਸ ਦੌਰਾਨ ਹੋਰ ਰਾਜਾਂ ਦੇ ਪ੍ਰਤੀਨਿਧੀਆਂ ਨੇ ਵੀ ਲੋਕਤੰਤਰ ਦੇ ਮਜ਼ਬੂਤੀਕਰਨ ਲਈ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਕ-ਦੂਜੇ ਦੇ ਤਜਰਬਿਆਂ ਤੋਂ ਸਿੱਖਣ ਦੀ ਲੋੜ ਤੇ ਜ਼ੋਰ ਦਿੱਤਾ। ਸਦਨ ਵੱਲੋਂ ਰੌੜੀ ਦੇ ਮਾਂ ਬੋਲੀ ਵਿੱਚ ਦਿੱਤੇ ਭਾਸ਼ਣ ਨੂੰ ਲੋਕਤੰਤਰਕ ਵਿਭਿੰਨਤਾ ਅਤੇ ਸੰਸਕ੍ਰਿਤਕ ਧਰੋਹਰ ਦੀ ਅਨੋਖੀ ਮਿਸਾਲ ਵਜੋਂ ਪ੍ਰਸ਼ੰਸਿਤ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleइंडियन वर्कर्स एसोसिएशन (ग्रेट ब्रिटेन) कल लंदन में टॉमी रॉबिन्सन द्वारा आयोजित फार-राइट ‘यूनाइट द किंगडम’ रैली की कड़ी निंदा करती है
Next article9 ਅਕਤੂਬਰ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ Pari ਨਿਰਵਾਣ ਦਿਵਸ ਤੇ ਫਲੋਰ ਹੋਵੇਗੀ ਸੂਬਾ ਪੱਧਰੀ ਰੈਲੀ, 20 ਸਤੰਬਰ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਫਲੋਰ ਤੱਕ ਗੁਰੂ ਰਵਿਦਾਸ ਜੀ ਦੇ ਸਨਮਾਨ ਚ ਹੋਵੇਗੀ ਯਾਤਰਾ- ਕਰੀਮਪੁਰੀ