HOME 9 ਅਕਤੂਬਰ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ Pari ਨਿਰਵਾਣ ਦਿਵਸ...

9 ਅਕਤੂਬਰ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ Pari ਨਿਰਵਾਣ ਦਿਵਸ ਤੇ ਫਲੋਰ ਹੋਵੇਗੀ ਸੂਬਾ ਪੱਧਰੀ ਰੈਲੀ, 20 ਸਤੰਬਰ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਫਲੋਰ ਤੱਕ ਗੁਰੂ ਰਵਿਦਾਸ ਜੀ ਦੇ ਸਨਮਾਨ ਚ ਹੋਵੇਗੀ ਯਾਤਰਾ- ਕਰੀਮਪੁਰੀ

1

 ਹੁਸ਼ਿਆਰਪੁਰ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਅੱਜ ਹੁਸ਼ਿਆਰਪੁਰ ਵਿਖੇ ਪਾਰਟੀ ਦੀ ਜਿੰਮੇਵਾਰ ਲੀਡਰਸ਼ਿਪ ਨਾਲ ਮੀਟਿੰਗ ਕੀਤੀ (1)ਪਿੰਡ ਧਲੇਤਾ ਵਿਖੇ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਗੁਰੂ ਘਰ ਤੇ ਆਪ ਸਰਕਾਰ ਵੱਲੋਂ ਹਮਲਾ ਦੇ ਵਿਰੁੱਧ (2)ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਨਜਾਇਜ਼ ਬਰਾਂਚਾਂ ਅਤੇ ਸ਼ਰਾਬ ਦੇ ਖੋਲੇ ਠੇਕਿਆਂ ਨੂੰ ਬੰਦ ਕਰਾਉਣ ਸਬੰਧੀ (3) ਚਾਂਗ ਬਿਸੋਈ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਆਪ ਸਰਕਾਰ ਵੱਲੋਂ ਗੁਰੂ ਘਰ ਨੂੰ ਪੰਚਾਇਤ ਘਰ ਵਿੱਚ ਬਦਲਣ ਦੀ ਕੋਸ਼ਿਸ਼ ਦੇ ਵਿਰੁੱਧ (4) ਗੁਰੂ ਰਵਿਦਾਸ ਗੁਰੂ ਘਰਾਂ ਨੂੰ ਮਹੱਲਾ ਕਲੀਨਿਕਾਂ ਚ ਆਪ ਸਰਕਾਰ ਵੱਲੋਂ ਬਦਲਣ ਦੀ ਕੋਸ਼ਿਸ਼ ਦੇ ਵਿਰੁੱਧ ਲੀਡਰਸ਼ਿਪ ਨਾਲ 9 ਅਕਤੂਬਰ ਨੂੰ ਫਲੌਰ ਵਿਖੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ Pari ਨਿਰਵਾਨ ਦਿਵਸ ਤੇ ਸੂਬਾ ਪੱਧਰ ਤੇ ਕੀਤੀ ਜਾ ਰਹੀ ਪੰਜਾਬ ਸੰਭਾਲੋ ਰੈਲੀ ਬਾਰੇ ਵਿਚਾਰ ਚਰਚਾ ਕੀਤੀ ਅਤੇ 20 ਸਤੰਬਰ ਨੂੰ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਪੰਜਾਬ ਸਰਕਾਰ ਵੱਲੋਂ ਗੁਰੂ ਰਵਿਦਾਸ ਗੁਰੂ ਘਰ ਨੂੰ ਤੋੜਨ ਅਤੇ ਗੁਰੂ ਘਰਾਂ ਨੂੰ ਪੰਚਾਇਤ ਘਰ ਅਤੇ ਮਹੱਲਾ ਕਲੀਨਕਾ ਬਣਾਉਣ ਵਿਰੁੱਧ ਅਤੇ ਸ਼੍ਰੀ ਖੁਰਾਲਗੜ ਸਾਹਿਬ ਵਿਖੇ ਸ਼ਰਾਬ ਦੇ ਖੋਲੇ ਠੇਕਿਆਂ ਵਿਰੁੱਧ ਸ਼ੁਰੂ ਹੋਣ ਵਾਲੀ ਯਾਤਰਾ ਬਾਰੇ ਵਿਚਾਰ ਚਰਚਾ ਕੀਤੀ ਗਈ, ਇਸ ਮੌਕੇ ਪਾਰਟੀ ਦੇ ਸਟੇਟ ਕੁਆਰਡੀਨੇਟਰ ਚੌਧਰੀ ਗੁਰਨਾਮ ਸਿੰਘ,ਸਟੇਟ ਸੈਕਟਰੀ ਮਨਿੰਦਰ ਸ਼ੇਰਪੁਰੀ, ਸਟੇਟ ਸੈਕਟਰੀ ਸੁਖਦੇਵ ਬਿੱਟਾ,ਜਿਲਾ ਹੁਸ਼ਿਆਰਪੁਰ ਦੇ ਪ੍ਰਧਾਨ ਦਲਜੀਤ ਰਾਏ ਅਤੇ ਹੋਰ ਪਾਰਟੀ ਦੀ ਲੀਡਰਸ਼ਿਪ ਵੀ ਹਾਜ਼ਰ ਸੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਰਨਾਟਕ ਵਿਧਾਨ ਸਭਾ ਵਿੱਚ ਮਾਂ ਬੋਲੀ ਵਿੱਚ ਭਾਸ਼ਣ ਦੇਣ ਤੇ ਡਿਪਟੀ ਸਪੀਕਰ ਰੌੜੀ ਦੀ ਕੀਤੀ ਗਈ ਪ੍ਰਸ਼ੰਸਾ
Next articleਸਾਲਾਨਾ ਉਰਸ ਦਾਤਾ ਗੁਲਾਮੇ ਸ਼ਾਹ ਜੀ ਕਾਦਰੀ ਰੋਜ਼ਾ ਸ਼ਰੀਫ਼ ਬੰਗਾ ਵਿਖੇ ਤਿੰਨ ਰੋਜ਼ਾ ਮੇਲਾ ਲੱਗਿਆ।