(ਸਮਾਜ ਵੀਕਲੀ)
ਇਹ ਸੂਰਜ ਦੀ ਧੀ ਪਿਆਰੀ,
ਚੰਨ ਦੀ ਲਗਦੀ ਵੱਡੀ ਭੈਣ।
ਅੱਠ ਗ੍ਰਹਿਆਂ ਚੋਂ ਤੀਜੇ ਥਾਂ ਤੇ,
ਸਾਰੇ ਇਹਨੂੰ ਧਰਤੀ ਕਹਿਣ।
ਸਾਲ ਕਰੋੜਾਂ ਪਿੱਛੋਂ ਧਰਤੀ,
ਆਖਿਰ ਇਹ ਹੋ ਗਈ ਠੰਢੀ।
ਲੱਖਾਂ ਸਾਲ ਦੇ ਦੌਰ ਅਨੇਕਾਂ,
ਜਿਸ ਵਿਚੋਂ ਧਰਤੀ ਲੰਘੀ ।
ਮਿੱਟੀ ਦੇ ਕਣ ਬਣਨ ਚ ਲੱਗੇ,
ਲੱਗੇ ਵਰ੍ਹੇ ਕਈ ਹਜ਼ਾਰ।
ਕਣ-2 ਤੋਂ ਇਕ ਥਲ ਬਣ ਗਿਆ,
ਬਣ ਗਿਆ ਦੂਜਾ ਜਲ ਸੰਸਾਰ।
ਸਭ ਤੋਂ ਪਹਿਲਾਂ ਪਾਣੀ ਵਿਚੋਂ,
ਜੀਵਨ ਦੀ ਹੋਈ ਸ਼ੁਰੂਆਤ।
ਫੇਰ ਥਲਾਂ ਤੇ ਪਨਪੇ ਜੰਤੂ,
ਮਾਨਵ ਰੂਪੀ ਮਿਲੀ ਸੌਗਾਤ।
ਬਨਸਪਤੀ ਤੇ ਜੀਵ ਜੰਤੂ ਬਣੇ,
ਇਸ ਧਰਤੀ ਦਾ ਸ਼ਿੰਗਾਰ।
ਇਹਦੀ ਕੁੱਖੋਂ ਮਿਲੇ ਕੀਮਤੀ,
ਕਈ ਧਾਤਾਂ ਦਾ ਭੰਡਾਰ।
ਕਈ ਗੈਸਾਂ ਦਾ ਮਿਸ਼ਰਣ ਵਾਯੂ,
ਜ਼ਿੰਦਗੀ ਨੂੰ ਧੜਕਾਵਣ।
ਸੂਰਜ ਚੰਦ ਦੀਆਂ ਕਿਰਨਾਂ ,
ਸਾਡਾ ਭੋਜਨ ਖੂਬ ਬਣਾਵਣ।
ਥਲ ਉੱਨਤੀ ਇਕੱਤਰ ਪਾਣੀ,
ਸੱਤ ਵਿਸ਼ਾਲ ਸਮੁੰਦਰ।
ਮਹਾਂਦੀਪ ਸੱਤ ਪਰਬਤ ਨਦੀਆਂ,
ਚਸ਼ਮੇ ਇਹਦੇ ਅੰਦਰ।
ਚਹੁੰ ਪਾਸੇ ਓਜ਼ੋਨ ਪਰਤ ਦਾ,
ਚੜ੍ਹਿਆ ਇੱਕ ਗਿਲਾਫ।
ਧਰਤੀ ਪਾਲਣਹਾਰ ਹੈ ਸਾਡੀ,
ਇਸਨੂੰ ਰੱਖੀਏ ਅਸੀਂ ਸਾਫ।
ਮਾਸਟਰ ਪ੍ਰੇਮ ਸਰੂਪ ਛਾਜਲੀ
9417134982
ਜ਼ਿਲ੍ਹਾ ਸੰਗਰੂਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly