“ਘੜੀਐ ਸੁਰਤ ਮੱਤ ਮਨ “ਬੁੱਧ”
ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਸਿਧਾਰਥ ਤੋਂ ਬੁੱਧ ਬਣਨ ਦਾ ਸਫ਼ਰ ਹੀ ਇਹ ਹੈ ਕਿ ਜਿੰਦਗੀ ਚ ਮਨ ਨੂੰ ਰਿੜਕਦੇ ਜਾਣਾ ਤੇ ਨਿਤ ਨਵਾਂ ਗਿਆਨ ਹਾਸਲ ਕਰਦੇ ਜਾਣਾ, ਤੇ ਉਸ ਹਾਸਲ ਹੋਏ ਗਿਆਨ ਮੁਤਾਬਕ ਜਿੰਦਗੀ ਨੂੰ ਢਾਲਣਾ, ਯਾਤਰਾ ਕਿਤੇ ਬਾਹਰ ਦੀ ਨਹੀਂ ਆਪਣੇ ਅੰਦਰ ਦੀ ਹੀ ਕਰਨੀ, ਅੰਦਰ ਦੀ ਯਾਤਰਾ ਹੋਵੇਗੀ ਤਾ ਮਨ ਨੂੰ ਸਮਝਦੇ ਜਾਵਾਂਗੇ ਤੇ ਮਨ ਸਾਫ ਹੁੰਦਾ ਜਾਏਗਾ। ਫੇਰ ਸਰੀਰ ਨੂੰ ਬਾਹਰੋਂ ਬਹੁਤਾ ਸਜਣ ਸਵਰਨ ਦੀ ਲੋੜ ਨਹੀਂ ਰਹਿ ਜਾਂਦੀ, ਕਿਉਕਿ ਤੁਹਾਡਾ ਵਾਸਤਾ ਫੇਰ ਮਨ ਨਾਲ ਪੈ ਜਾਏਗਾ, ਫੇਰ ਇਹ ਵੀ ਪਤਾ ਚਲੇਗਾ ਕਿ ਜਿੰਦਗੀ ਦੁਖਾਂ ਸੁਖਾ ਦਾ ਹੀ ਕਰਵਾ ਹੈ, ਕਦੇ ਦੁੱਖ ਤੇ ਸੁਖ, ਸੁਖ ਆਏ ਤੇ ਉਲਰਨਾ ਨਹੀਂ ਤੇ ਦੁੱਖ ਆਏ ਤੇ ਘਬਉਣਾ ਨਹੀਂ, ਕਿਉਕਿ ਦੁਖਾਂ ਦਾ ਇਕ ਕਾਰਨ ਆ ਤੇ ਉਸਦਾ ਇਕ ਹੱਲ ਆ ਤੇ ਉਹ ਹੱਲ਼ ਵੀ ਤੁਸੀਂ ਆਪ ਹੀ ਕਰਨਾ, ਪਰ ਜਦੋਂ ਆਪਣੇ ਆਪ ਨੂੰ ਜਣਾਂਗੇ ਤਾ ਹੀ ਇਹ ਸਮਜ ਪੈ ਸਕਦੀ ਹੈ।
ਕਬੀਰ ਸਾਬ ਦਾ ਵੀ ਬਚਨ ਹੈ “ਮੇਰੀ ਬੁੱਧ ਬਦਲੀ ਸੁੱਧ ਪਾਈ”
ਕਿਸੇ ਬੁਰੇ ਵਿਚਾਰਾਂ ਵਾਲੇ ਮਨੁੱਖ ਨੂੰ ਦੇਖ ਕੇ ਆਪਣੇ ਵਿਚਾਰ ਨਹੀ ਬਦਲ ਲੈਣੇ, ਆਪਣੇ ਅੰਦਰ ਉਹੀ ਪ੍ਰੇਮ, ਪਿਆਰ, ਸਦਭਾਵਨਾ, ਸਾਂਝੀਵਾਲਤਾ, ਤਿਆਗ ਜਹੇ ਗੁਣ ਸਦਾ ਕਾਇਮ ਰੱਖਣੇ। ਇਹੀ ਜਿੰਦਗੀ ਦੇ ਮੂਲ ਨੈਤਿਕ ਗੁਣ ਹਨ ਜਿਹਨਾਂ ਤੇ ਚੱਲ ਕੇ ਸਮਾਜ ਵੀ ਸੋਹਣਾ ਲੱਗਣ ਲੱਗ ਜਾਂਦਾਬੁੱਧ ਪੁਰਨਿਮਾਂ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ, ਵੱਲੋਂ ਪਰਮਜੀਤ ਦੁਸਾਂਝ






